April 25, 2026 1:06 pm

ਹਰਿਆਣਾ ਦੇ ਮੁੱਖ ਮੰਤਰੀ ਨੇ ਗੁਰੂਗ੍ਰਾਮ ਵਿਕਾਸ ਦੇ ਕਈ ਪ੍ਰਸਤਾਵਾਂ ਨੂੰ ਪ੍ਰਵਾਨਗੀ ਦਿੱਤੀ

ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਪ੍ਰਧਾਨਗੀ ਹੇਠ ਅੱਜ ਗੁਰੂਗ੍ਰਾਮ ਵਿਚ ਆਯੋਜਿਤ ਗੁਰੂਗ੍ਰਾਮ ਮਹਾਨਗਰ ਵਿਕਾਸ ਅਥਾਰਿਟੀ ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਵਿਚ ਗੁਰੂਗ੍ਰਾਮ ਸ਼ਹਿਰ ਵਿਚ ਸੀ.ਸੀ.ਟੀ.ਵੀ. ਕੈਮਰੇ, ਗੁਰੂਗ੍ਰਾਮ ਦੇ ਸੈਕਟਰ 72 ਵਿਚ ਵਾਟਰ ਬੂਸਟਿੰਗ ਸਟੇਸ਼ਨ ਦੀ ਸਥਾਪਨਾ, ਸੈਕਟਰ 58 ਤੋਂ 115 ਤਕ ਦੇ ਨਵੇਂ ਸੈਕਟਰਾਂ ਵਿਚ ਪੀਣ ਵਾਲੇ ਪਾਦੀ ਸਪਲਾਈ ਦੀ ਲਾਈਨ ਵਿਛਾਉਣ ਅਤੇ ਪਾਣੀ ਤੇ ਸੀਵਰੇਜ ਦੀ ਦਰਾਂ ਨਿਰਧਾਰਿਤ ਕਰਨ ਦੇ ਪ੍ਰਸਤਾਵਾਂ ਨੂੰ ਪ੍ਰਵਾਨਗੀ ਦਿੱਤੀ ਹੈ׀ ਮੁੱਖ ਮੰਤਰੀ ਨੂੰ ਮੀਟਿੰਗ ਵਿਚ ਦਸਿਆ ਗਿਆ ਕਿ ਗੁਰੂਗ੍ਰਾਮ ਸ਼ਹਿਰ ਵਿਚ ਸਰਵੇਲੇਂਸ ਪ੍ਰਣਾਲੀ ਨੂੰ ਮਜਬੂਤ ਕਰਨ ਲਈ 1926 ਸੀ.ਸੀ.ਟੀ.ਵੀ. ਕੈਮਰੇ 358 ਥਾਂਵਾਂ ’ਤੇ ਲਗਾਏ ਜਾਣਗੇ׀ ਇਸ ਲਈ ਸ਼ਹਿਰ ਵਿਚ ਫਾਇਬਰ ਕੇਬਲ ਵਿਛਾਉਣ ਦਾ ਕੰਮ ਸ਼ੁਰੂ ਕੀਤਾ ਹੈ׀ ਇਹ ਸਾਰੇ ਕੈਮਰੇ ਕਮਾਂਡ ਕੰਟ੍ਰੋਲ ਸੈਂਟਰ ਨਾਲ ਜੁੜੇ ਹੋਣਗੇ׀ ਮੀਟਿੰਗ ਵਿਚ ਇਹ ਵੀ ਦਸਿਆ ਹੈ ਕਿ ਇਸ ਫਾਇਬਰ ਕੇਬਲ ਰਾਹੀਂ ਸ਼ਹਿਰ ਵਿਚ ਸਾਰੀ ਤਰ੍ਹਾਂ ਦੀ ਸਮਾਰਟ ਸਰਵਿਸੀਜ ਮਹੁੱਇਆ ਕਰਵਾਈ ਜਾਵੇਗੀ ਅਤੇ ਇਸ ਤਰ੍ਹਾਂ ਦੀ ਫਾਇਬਰ ਕੇਬਲ ਵਿਛਾਉਣ ਵਾਲਾ ਗੁਰੂਗ੍ਰਾਮ ਦੇਸ਼ ਦਾ ਪਹਿਲਾਂ ਸ਼ਹਿਰ ਹੋਵੇਗਾ׀ ਫਾਇਬਰ ਕੇਬਲ ਦੀ ਫੀਡ ਸਾਰੇ ਸਰਕਾਰੀ ਵਿਭਾਗਾਂ, ਪੁਲਿਸ ਥਾਣਿਆਂ, ਸਕੂਲਾਂ ਅਤੇ ਸੰਸਥਾਨਾਂ ਵਿਚ ਦਿੱਤੀ ਜਾਵੇਗੀ׀ ਇਸ ਨਾਲ ਇੰਟਰਨੇਟ ਅਤੇ ਵਾਈ ਫਾਈ ਦੀ ਸਹੂਲਤਾਂ ਵੀ ਮਿਲ ਸਕਣਗੀਆਂ׀ ਇੱਥੇ ਨਹੀਂ, ਸ਼ਹਿਰੀ ਵਿਚ ਸ਼ਾਪਿੰਗ ਮਾਲ ਅਤੇ ਹੋਰ ਨਿੱਜੀ ਸੰਸਥਾਨਾਂ ਵਿਚ ਲਗੇ ਲਗਭਗ 60000 ਸੀ.ਸੀ.ਟੀ.ਵੀ. ਕੈਮਰਿਆਂ ਨੂੰ ਵੀ ਇਸ ਨੈਟਵਰਕ ਨਾਲ ਜੋੜਿਆ ਜਾਵੇਗਾ ਅਤੇ ਇਸ ਦਾ ਕੰਟ੍ਰੋਲ ਜੀ.ਐਮ.ਡੀ. ਕੋਲ ਰਹਿਗਾ׀ ਇਸ ਸਹੂਲਤ ਨਾਲ ਆਵਾਜਾਈ ਪ੍ਰਬੰਧਨ ਵਿਚ ਵੀ ਮਦਦ ਮਿਲੇਗੀ׀ ਇਸ ਪਰਿਯੋਜਨਾ ’ਤੇ ਲਗਭਗ 65 ਕਰੋੜ ਰੁਪਏ ਦਾ ਖਰਚ ਆਵੇਗੀ, ਜਿਸ ਵਿਚੋਂ 25 ਕਰੋੜ ਰੁਪਏ ਹਰਿਆਣਾ ਪੁਲਿਸ ਵਿਭਾਗ ਵੱਲੋੋਂ ਖਰਚ ਕੀਤੇ ਜਾਣਗੇ ਅਤੇ ਇਸ ਪਰਿਯੋਜਨਾ ਦਾ ਪਹਿਲਾ ਪੜਾਅ 9 ਮਹੀਨੇ ਵਿਚ ਪੂਰਾ ਹੋਵੇਗਾ, ਜਿਸ ਦੇ ਤਹਿਤ ਗੁਰੂਗ੍ਰਾਮ-ਮਾਨੇਸਰ ਅਰਬਨ ਦਾ ਕੰਪਲੈਕਸ ਵਿਕਾਸ ਯੋਜਨਾ ਦੀ 600 ਕਿਲੋਮੀਟਰ ਸੜਕਾਂ ਨੂੰ ਕਵਰ ਕੀਤਾ ਜਾਵੇਗਾ׀ ਮੀਟਿੰਗ ਵਿਚ ਇਹ ਵੀ ਦਸਿਆ ਗਿਆ ਕਿ ਇੰਨ੍ਹਾਂ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਪਚਰ ਕੀਤੀ ਜਾਣ ਵਾਲੀ ਵੀਡਿਓ ਫੀਡ ਕੈਮਰੇ ਵਿਚ ਸਤ ਦਿਨ ਅਤੇ ਕਮਾਂਡ ਕੰਟ੍ਰੋਲ ਸੈਂਟਰ ਵਿਚ 30 ਦਿਨ ਤਕ ਉਪਲੱਬਧ ਰਹੇਗੀ׀ ਫਾਇਬਰ ਕੇਬਲ ਵਿਛਾਉਣ ਲਈ ਜੀ.ਐਮ.ਡੀ. ਵੱਲੋਂ ਗੁਰੂਗ੍ਰਾਮ-ਮਾਨੇਸਰ ਅਬਰਨ ਕੰਪਲੈਕਸ ਵਿਕਾਸ ਯੋਜਨਾ ਦੇ ਅਧੀਨ ਖੇਤਰ ਨੂੰ 6 ਹਿੱਸਿਆਂ ਵਿਚ ਵੰਡਿਆ ਗਿਆ ਹੈ׀ ਇਸ ਪਰਿਯੋਜਨਾ ਦੇ ਤਹਿਤ ਆਵਾਜਾਈ ਨਿਯਮਾਂ ਦਾ ਉਲੰਘਣ ਕਰਨ ਵਾਲੇ ਵਾਹਨਾਂ ਦਾ ਈ-ਚਾਲਾਨ ਆਪਣੇ ਆਪ ਕੱਟ ਜਾਵੇਗਾ׀ ਇਸ ਤੋਂ ਇਲਾਵਾ, ਅਪਰਾਧ ’ਤੇ ਰੋਕ ਲਗਾਉਣ ਵਿਚ ਵੀ ਸਹਿਯੋਗ ਮਿਲੇਗਾ׀ ਮੀਟਿੰਗ ਵਿਚ ਗੁਰੂਗ੍ਰਾਮ ਦੇ ਸੈਕਟਰ 72 ਵਿਚ ਵਾਟਰ ਬੂਸਟਿੰਗ ਸਟੇਸ਼ਨ ਸਥਾਪਿਤ ਕਰਨ ਨੂੰ ਵੀ ਪ੍ਰਵਾਨਗੀ ਦਿੱਤੀ ਗਈ, ਜਿਸ ’ਤੇ ਲਗਭਗ 67 ਕਰੋੜ ਰੁਪਏ ਖਰਚ ਹੋਣਗੇ׀ ਮੁੱਖ ਮੰਤਰੀ ਨੂੰ ਦਸਿਆ ਗਿਆ ਕਿ 6 ਏਕੜ ਵਿਚ ਬਣਨ ਵਾਲੇ ਇਸ ਬੂਸਟਿੰਗ ਸਟੇਸ਼ਨ ਨਾਲ ਗੁਰੂਗ੍ਰਾਮ ਦੇ ਨਵੇਂ ਵਿਕਸਿਤ ਕੀਤੇ ਜਾ ਰਹੇ ਸੈਕਟਰ 58 ਤੋਂ 80 ਵਿਚ ਪੀਣ ਵਾਲੇ ਪਾਣੀ ਦੀ ਸਪਲਾਈ ਹੋਵੇਗੀ ਅਤੇ ਇਸ ਦੀ ਸਮੱਰਥਾ 24,000 ਕਿਲੋ ਲੀਟਰ ਦੀ ਹੋਵੇਗੀ׀ ਮੀਟਿੰਗ ਵਿਚ ਮੁੱਖ ਮੰਤਰੀ ਮਨੋਹਰ ਲਾਲ ਨੇ ਗੁਰੂਗ੍ਰਾਮ ਦੇ ਸੈਕਟਰ 58 ਤੋਂ 115 ਵਿਚ ਪੀਣ ਵਾਲੀ ਪਾਦੀ ਦੀ ਸਪਲਾਈ ਦੀ ਲਾਈਨਾ ਵਿਛਾਉਣ ਦੇ ਪ੍ਰਸਤਾਵ ਨੂੰ ਵੀ ਪ੍ਰਵਾਨਗੀ ਦਿੱਤੀ׀ ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਜਮੀਨੀ ਪਾਣੀ ਦੀ ਦੁਵਰਤੋਂ ਘੱਟ ਕਰਨ ’ਤੇ ਜੋਰ ਦੇਣ׀ ਉਨ੍ਹਾਂ ਕਿਹਾ ਕਿ ਪਾਣੀ ਤੋਂ ਮੁਨਾਫਾ ਨਹੀਂ ਕਮਾਉਣਾ ਚਾਹੁੰਦੇ, ਲੇਕਿਨ ਇਸ ਤਰ੍ਹਾਂ ਦੇ ਉਪਾਏ ਕੀਤੇ ਜਾਣ ਕੀ ਜਮੀਨ ਤੋਂ ਪਾਣੀ ਘੱਟ ਕੱਢਿਆ ਜਾਵੇ׀

 

Send this to a friend