April 25, 2026 8:35 am

ਕੌਮੀ ਨਾਗਰਿਕ ਰਜਿਸਟਰ ਮਾਮਲੇ ਵਿਚ ਕਾਂਗਰਸ ਅਤੇ ਰਾਹੁਲ ਗਾਂਧੀ ਨੂੰ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ – ਸਿਹਤ ਮੰਤਰੀ

ਚੰਡੀਗੜ੍ਹ – ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਕਾਂਗਰਸ ਅਤੇ ਰਾਹੁਲ ਗਾਂਧੀ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਉਹ ਕੌਮੀ ਨਾਗਰਿਕ ਰਜਿਸਟਰ (ਐਲ.ਆਰ.ਸੀ.) ਮਾਮਲੇ ਵਿਚ ਆਪਣੀ ਦਾਦੀ ਸ੍ਰੀਮਤੀ ਇੰਦਰਾ ਗਾਂਧੀ ਦੀ ਵਿਚਾਰਧਾਰਾ ਨੂੰ ਮੰਨਦੇ ਹਨ ਜਾਂ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਖੜੇ ਹਨ׀ ਸ੍ਰੀ ਵਿਜ ਨੇ ਕਿਹਾ ਕਿ ਮਮਤਾ ਬੈਨਰਜੀ ਦੇਸ਼ ਦੀ ਜਨਤਾ ਨੂੰ ਗ੍ਰਹਿ ਯੁੱਧ ਦੀ ਧਮਕੀ ਦੇ ਰਹੀ ਹੈ, ਜਿਸ ਨਾਲ ਉਨ੍ਹਾਂ ਦਾ ਇਰਾਦਾ ਸਿੱਧਾ ਤੌਰ ’ਤੇ ਘੁਸਪੈਠਿਆਂ ਨਾਲ ਹਨ׀ ਉਨ੍ਹਾਂ ਕਿਹਾ ਕਿ ਹਿੰਦੁਸਤਾਨ ਸਿਰਫ ਅਤੇ ਸਿਰਫ ਹਿੰਦੁਸਤਾਨ ਦੇ ਅਸਲ ਵਾਸੀਆਂ ਲਈ ਹੈ, ਜਿਸ ਨੂੰ ਬਿਲਕੁੱਲ ਧਰਮਸ਼ਾਲਾ ਨਹੀਂ ਬਣਨ ਦਿੱਤਾ ਜਾਵੇਗਾ׀ ਉਨ੍ਹਾਂ ਕਿਹਾ ਕਿ ਜਿੰਨ੍ਹਾਂ ਲੋਕਾਂ ਕੋਲ ਭਾਰਤ ਦੀ ਨਾਗਰਿਕਤਾ ਨਹੀਂ ਹੈ, ਉਨ੍ਹਾਂ ਦੇ ਨਾਲ ਕਿਸੀ ਤਰ੍ਹਾਂ ਦੀ ਹਮਦਰਦੀ ਨਹੀਂ ਬਰਤੀ ਜਾਵੇਗੀ׀ ਸਿਹਤ ਮੰਤਰੀ ਨੇ ਕਿਹਾ ਕਿ ਕਾਲਜਾਂ ਵਿਚ ਚੋਣ ਦੀ ਪ੍ਰਕ੍ਰਿਆ ਨੂੰ ਲਿਗਦੇਹ ਕਮਿਸ਼ਨ ਦੀ ਸਿਫਾਰਿਸ਼ਾਂ ਨੂੰ ਧਿਆਨ ਵਿਚ ਰੱਖਦੇ ਹੋਏ ਕੀਤਾ ਜਾ ਰਿਹਾ ਹੈ, ਜਿਸ ਦੇ ਆਧਾਰ ਕਾਲਜਾਂ ਵਿਚ ਅਸਿੱਧੀ ਚੋਣ ਦੀ ਪ੍ਰਕ੍ਰਿਆ ਵਰਤੋਂ ਕੀਤੀ ਜਾਵੇਗੀ׀ ਉਨ੍ਹਾਂ ਨੇ ਗੁਰੂਗ੍ਰਾਮ ਨਾਗਰਿਕ ਹਸਪਤਾਲ ਦੀ ਘਟਨਾ ਦੀ ਜਾਂਚ ਦੇ ਆਦੇਸ਼ ਦਿੰਦੇ ਹੋਏ ਕਿਹਾ ਕਿ ਰਿਪੋਰਟ ਆਉਣ ’ਤੇ ਅਗਾਊਂ ਕਾਰਵਾਈ ਕੀਤੀ ਜਾਵੇਗੀ

Send this to a friend