ਚੰਡੀਗੜ੍ਹ – ਹਰਿਆਣਾ ਵਿਚ ਦੁੱਧ ਦੀ ਗੁਣਵੱਤਾ ਨੂੰ ਵਧੀਆ ਬਣਾਉਣ ਦੀ ਦਿਸ਼ਾ ਵਿਚ ਮੁੱਖ ਮੰਤਰੀ ਮਨੋਹਰ ਲਾਲ ਨੇ ਪਸ਼ੂ ਡਾਕਟਰਾਂ ਨੂੰ ਵੀ ਦੁੱਧ ਦਾ ਸੈਂਪਲ ਲੈ ਕੇ ਲੈਬ ਵਿਚ ਜਾਂਚ ਲਈ ਭੇਜਣ ਦਾ ਅਧਿਕਾਰ ਦੇਣ ਦੀ ਬੇਨਤੀ ਨੂੰ ਪ੍ਰਵਾਨ ਕੀਤਾ ਹੈ׀ ਉਨ੍ਹਾਂ ਨੇ ਹੋਮ ਗਾਰਡ ਲਈ ਡਿਊਟੀ ਲਗਾਉਣ ਦੀ ਪ੍ਰਕ੍ਰਿਆ ਨੂੰ ਆਨਲਾਈਨ ਕਰਨ ਅਤੇ ਘੱਗਰ ਨਦੀ ਵਿਚ ਨਾਜਾਇਜ ਖਨਨ ਦੀ ਸ਼ਿਕਾਇਤਾਂ ’ਤੇ ਸਾਂਝੀ ਟੀਮਾਂ ਵੱਲੋਂ ਰੈਗੂਲਰ ਛਾਪੇਮਾਰ ਕਾਰਵਾਈ ਕਰਨ ਅਤੇ ਦੋਸ਼ੀਆਂ ਨੂੰ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ ਹਨ׀ ਅੱਜ ਮੁੱਖ ਮੰਤਰੀ ਰਿਹਾਇਸ਼ ’ਤੇ ਜਨਤਾ ਦਰਬਾਰ ਦਾ ਆਯੋਜਨ ਕੀਾਤ ਗਿਆ, ਜਿਸ ਵਿਚ ਸੂਬੇ ਭਰ ਤੋਂ ਆਏ ਲੋਕਾਂ ਅਤੇ 15 ਵਫਦਾਂ ਰਾਹੀਂ ਨੁਮਾਇੰਦਿਆਂ ਵੱਲੋਂ ਆਪਣੀ ਮੰਗ ਰੱਖੀ ਗਈ׀ ਮੁੱਖ ਮੰਤਰੀ ਮਨੋਹਰ ਲਾਲ ਨੇ ਜਨਤਾ ਦਰਬਾਰ ਵਿਚ ਦੁੱਧ ਦੀ ਗੁਣਵੱਤਾ ਨੂੰ ਬਰਕਾਰ ਰੱਖਣ ਲਈ ਸਿਹਤ ਵਿਭਾਗ ਦੇ ਨਾਲ-ਨਾਲ ਹੁਣ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਸੈਂਪਲ ਲੈਣ ਲਈ ਅਥੋਰਾਇਜਡ ਕੀਤੇ ਜਾਣ ਦੀ ਬੇਨਤੀ ਨੂੰ ਪ੍ਰਵਾਨ ਕੀਤਾ׀ ਉਨ੍ਹਾਂ ਕਿਹਾ ਕਿ ਪਸ਼ੂ ਡਾਕਟਰ ਆਪਣੇ ਖੇਤਰ ਵਿਚ ਦੁੱਧ ਦਾ ਸੈਂਪਲ ਲੈ ਕਰਕੇ ਇਸ ਦੀ ਜਾਂਚ ਲਈ ਲੈਬ ਭੇਜ ਸਕਣਗੇ, ਇਸ ਨਾਲ ਦੁੱਧ ਦੀ ਗੁਣਵੱਤਾ ਨੂੰ ਬਰਕਰਾਰ ਰੱਖਣ ਵਿਚ ਮਦਦ ਮਿਲੇਗੀ׀ ਇਸ ਮੌਕੇ ’ਤੇ ਡਿਪਲੋਮਾ ਵੇਟਨਰੀ ਐਸੋਸਿਏਸ਼ਨ ਵੱਲੋਂ ਰੱਖੀ ਗਈ ਮੰਗਾਂ ’ਤੇ ਵਧੀਕ ਮੁੱਖ ਸਕੱਤਰ ਪਸ਼ੂਪਾਲਣ ਵਿਪਾਗ ਨੂੰ ਜਾਂਚ ਕਰਨ ਦੇ ਆਦੇਸ਼ ਦਿੱਤੇ׀ ਹੋਮ ਗਾਰਡਾਂ ਦੇ ਵਫਦ ਨੇ ਉਨ੍ਹਾਂ ਦੀ ਰੈਗੂਲਰ ਡਿਊਟੀਆਂ ਲਗਾਉਣ ਦੀ ਮੰਗ ਰੱਖੀ ਤਾਂ ਮੁੱਖ ਮੰਤਰੀ ਨੇ ਇਸ ਲਈ ਇਕ ਆਨਲਾਈਨ ਪ੍ਰਣਾਲੀ ਤਿਆਰ ਕਰਨ ਦੇ ਆਦੇਸ਼ ਦਿੱਤੇ ਤਾਂ ਜੋ ਸਾਰੇ ਹੋਮ ਗਾਰਡਾਂ ਨੂੰ ਬਿਨਾਂ ਭੇਦਭਾਵ ਦੇ ਡਿਊਟੀ ਦਾ ਮੌਕਾ ਮਿਲ ਸਕੇ׀ ਪਿੰਜੌਰ ਖੇਤਰ ਦੇ ਪੰਜ ਪਿੰਡਾਂ ਦੇ ਪੇਂਡੂਆਂ ਨੇ ਮੁੱਖ ਮੰਤਰੀ ਦੇ ਸਾਹਮਣੇ ਘੱਗਰ ਨਦੀ ਵਿਚ ਨਾਜਾਇਜ ਖਨਨ ਰੋਕਣ ਦੀ ਮੰਗ ਰੱਖੀ׀ ਮੁੱਖ ਮੰਤਰੀ ਨੇ ਇਸ ਨੂੰ ਗੰਭਰੀਤਾ ਨਾਲ ਲੈਂਦੇ ਹੋੲੈ ਜਿਲਾ ਪੰਚਕੂਲਾ ਵਿਚ ਨਾਜਾਇਜ ਖਨਨ ਰੋਕਣ ਲਈ ਰੈਗੂਲਰ ਛਾਪੇਮਾਰੀ ਕਰਨ ਅਤੇ ਹਰ ਹਾਲਾਤ ਵਿਚ ਨਾਜਾਇਜ ਖਨਨ ਰੋਕਣ ਦੇ ਆਦੇਸ਼ ਦਿੱਤੇ׀ ਹਰਿਆਣਾ ਨਿਜੀ ਸਕੂਲ ਐਸੋਸਿਏਸ਼ਨ ਵੱਲੋਂ ਨਿੱਜੀ ਸਕੂਲਾਂ ਦੇ ਸਬੰਧ ਵਿਚ ਆਪਣੀ ਮੁਸ਼ਕਲਾਂ ਰੱਖੀ ਗਈ, ਜਿਸ ’ਤੇ ਮੁੱਖ ਮੰਤਰੀ ਨੇ ਉਨ੍ਹਾਂ ਨੂੰ 25 ਅਸਗਤ ਤਕ ਵਧੀਕ ਮੁੱਖ ਸਕੱਤਰ ਸਕੂਲ ਸਿਖਿਆ ਵਿਭਾਗ ਨੂੰ ਆਪਣੀ ਮੰਗ ਦੇਣ ਦੇ ਆਦੇਸ਼ ਦਿੱਤੇ, ਤਾਂ ਜੋ ਉਨ੍ਹਾਂ ਦੀ ਜਾਂਚ ਕਰਵਾ ਕੇ ਯੋਗ ਕਾਰਵਾਈ ਕੀਤੀ ਜਾ ਸਕੇ׀ ਇਸ ਦੇ ਨਾਲ-ਨਾਲ ਹਰਿਆਣਾ ਨਿੱਜੀ ਸਕੂਲ ਐਸੋਸਿਏਸ਼ਨ ਦੇ ਵਫਦ ਨੇ ਸਕੂਲਾਂ ਨੂੰ ਸਾਰੀਆਂ ਨੂੰ ਸਿਖਿਆ ਦਾ ਅਧਿਕਾਰ ਕਾਨੂੰਨ ਦੇ ਤਹਿਤ ਲਗਾਉਣ ਦੀ ਮੰਗ ਰੱਖੀ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਵਿਪਾਗ ਵੱਲੋਂ ਸਕੂਲਾਂ ਨੂੰ ਮਾਨਤਾ ਦੇਣ ਸਬੰਧੀ ਨੀਤੀ ਬਣਾਈ ਹੋਈ ਹੈ, ਜੇਕਰ ਐਸੋਸਿਏਸ਼ਨ ਆਪਣੇ ਸੁਝਾਵ ਦੇਵੇਗੀ ਤਾਂ ਉਨ੍ਹਾਂ ’ਤੇ ਲਾਜਿਮੀ ਵਿਚਾਰ ਕੀਤਾ ਜਾਵੇਗਾ