April 24, 2026 10:59 pm

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਕਰਜ਼ੇ ਮੁਆਫੀ ਖਿਲਾਫ ਐਸ ਡੀ ਐਮ ਦਫਤਰ ਨਾਭਾ ਦੇ ਬਾਹਰ ਠੋਕਿਆ ਧਰਨਾ

ਨਾਭਾ, 31 ਜੁਲਾਈ (ਕਰਮਜੀਤ ਸੋਮਲ, ਸਿਕੰਦਰ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇਂ ਨਸ਼ਿਆਂ ਖਿਲਾਫ ਤੇ ਕਿਸਾਨਾਂ ਦੇ ਕਰਜੇ ਮੁਆਫੀ ਖਿਲਾਫ ਐਸ ਡੀ ਐਮ ਦਫਤਰ ਨਾਭਾ ਦੇ ਬਾਹਰ ਠੋਕਿਆ ਧਰਨਾਂ।ਪ੍ਰੈਸ ਨਾਲ ਗੱਲ੍ਹਬਾਤ ਕਰਦਿਆਂ ਜਿਲ੍ਹਾ ਸੰਗਰੂਰ ਦੇ ਪ੍ਰਧਾਨ ਅਮਰੀਕ ਸਿੰਘ ਗੰਢੂਆ ਨੇਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇਂ ਗੁੱਟਕਾ ਹੱਥ ਵਿਚ ਚੁੱਕ ਕੇ ਸਹੁੰ ਖਾਦੀ ਸੀ ਕਿ ਉਹ ਤਿੰਨ ਹਫਤਿਆ ਵਿਚ ਹੀ ਨਸ਼ੇ ਦਾ ਨਾਮ ਨਿਸ਼ਾਨ ਮਿਟਾ ਦੇਂਣਗੇ ਤੇ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ ਕੀਤਾ ਜਾਵੇਗਾ ਪਰ ਅੱਜ ਨਸ਼ਿਆ ਕਾਰਨ ਤੇ ਕਰਜੇ ਕਾਰਨ ਨੌਜਵਾਂਨ ਆਤਮ ਹੱਤਿਆ ਕਰਨ ਲਈ ਮਜ਼ਬੂਰ ਹੋ ਗਏ ਹਨ ਤੇ ਆਏ ਦਿਨ ਇਕਲੌਤੇ ਮਾਵਾਂ ਦੇ ਪੁੱਤ ਇਸ ਦੀ ਬਲੀ ਚੜ੍ਹ ਰਹੇ ਹਨ।ਉਨ੍ਹਾਂ ਕਿਹਾ ਕਿ ਪਿਛਲੀ ਅਕਾਲੀ ਸਰਕਾਰ ਵੇਲੇ ਵੀ ਨਸ਼ਿਆ ਦਾ ਰੁਝਾਂਨ ਰਿਹਾ ਹੈ ਤੇ ਹੁਣ ਕਾਂਗਰਸ ਸਰਕਾਰ ਵੇਲੇ ਵੀ ਇਸ ਵਿਚ ਵਾਧਾ ਹੋਇਆ ਹੈ।ਉਨ੍ਹਾਂ ਅੱਗੇ ਕਿਹਾ ਕਿ ਅੱਜ ਕਿਸਾਨ,ਗਰੀਬ ਮਜ਼ਦੂਰ ਤੇ ਹਰ ਵਰਗ ਮਹਿੰਗਾਈ ਦੀ ਮਾਰ ਤੋਂ ਤੰਗ ਆ ਚੁੱਕਾ ਹੈ ਤੇ ਨੌਜਵਾਂਨ ਬੇਰੁਜ਼ਗਾਰੀ ਦੀ ਭੱਠੀ ਵਿਚ ਤਪ ਰਹੇ ਹਨ ਜਦੋਂ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇਂ ਹਰ ਘਰ ਦੇ ਇਕ ਮੈਂਬਰ ਨੂੰ ਨੌਕਰੀ ਦੇਂਣ ਦਾ ਵਾਅਦਾ ਵੀ ਕੀਤਾ ਸੀ।ਇਸ ਮੌਕੇ ਹਰਮੇਲ ਸਿੰਘ ਤੁੰਗਾਂ ਨੇਂ ਕਿਹਾ ਕਿ ਅਗਰ ਸਰਕਾਰ ਨੇਂ ਪੰਜਾਬ ਦੇ ਲੋਕਾਂ ਨੂੰ ਇੰਨ੍ਹਾਂ ਮੁਸੀਬਤਾ ਤੋਂ ਜਲਦੀ ਛੁਟਕਾਰਾ ਨਾ ਦਿਵਾਇਆ ਤੇ ਨਸ਼ੇ ਦੇ ਸੌਦਾਗਰਾਂ ਨੂੰ ਜਲਦੀ ਨੱਥ ਨਾ ਪਾਈ ਤਾਂ ਇਸ ਦੇ ਗੰਭੀਰ ਸਿੱਟੇ ਨਿਕਲਣਗੇ ਜਿਸ ਦੀ ਜਿੰਮੇਵਾਰੀ ਮੌਜ਼ੂਦਾ ਸਰਕਾਰ ਦੀ ਹੋਵੇਗੀ।ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵੱਖ 2 ਆਗੂਆ ਨੇਂ ਸੰਬੋਧਨ ਕੀਤਾ ਤੇ ਇਕ ਮੰਗ ਪੱਤਰ ਐਸ ਡੀ ਐਮ ਨਾਭਾ ਕਾਲਾ ਰਾਮ ਕਾਸ਼ਲ ਨੂੰ ਦਿਤਾ।ਇਸ ਮੌਕੇ ਹਰਭਜਨ ਸਿੰਘ ਗਲਵੱਟੀ,ਜਗਤ ਸਿੰਘ ਗਲਵੱਟੀ,ਜਸਵੰਤ ਸਿੰਘ ਸਦਰਪੁਰ,ਗੁਰਦੇਵ ਸਿੰਘ ਗੱਜੂ ਮਾਜਰਾ,ਮਨਜੀਤ ਸਿੰਘ ਘਰਾਚੋਂ,ਜਸਵੰਤ ਸਿੰਘ ਤੋਲੇਵਾਲ,ਦਲਵਾਰਾ ਸਿੰਘ ਛਾਜਲਾ ਤੇ ਮਾਣਕ ਕਣਕਵਾਲ ਆਦਿ ਤੋਂ ਇਲਾਵਾ ਜਥੇਬੰਦੀ ਦੇ ਸਮੂੰਹ ਮੈਂਬਰ ਹਾਜ਼ਰ ਸਨ।

Send this to a friend