April 24, 2026 10:58 pm

ਸੋਨੇ ਦੀ ਚਿੜੀ ਵਰਗੇ ਪੰਜਾਬ ਨੂੰ ਅਕਾਲੀਆਂ ਨੇ ਕੰਗਾਲ ਕਰਕੇ ਕੀਤਾ 20ਵੇਂ ਸਥਾਨ ’ਤੇ : ਫਤਿਹਜੰਗ ਬਾਜਵਾ

ਕਾਹਨੂੰਵਾਨ, 31 ਜੁਲਾਈ (ਡਾ. ਜਸਪਾਲ ਸਿੰਘ ਭਿਟੇਵਡ)- ਪੰਜਾਬ ਸਰਕਾਰ ਵੱਲੋਂ ਆਪਣੇ ਸ਼ਹਿਰੀਆਂ ਨੂੰ ਹਰ ਤਰਾਂ ਦੀ ਸਹੂਲਤ ਦੇਣ ਦੇ ਯਤਨ ਚ ਹੈ।ਬੀਤੀ ਸ਼ਾਮ ਕਾਹਨੂੰਵਾਨ ਚ ਹਲਕਾ ਵਿਧਾਇਕ ਵਲੋਂ ਰਖੇ ਪ੍ਰੋਗਰਾਮ ਚ 200 ਦੇ ਕਰੀਬ ਲਾਭਪਾਤਰੀਆਂ ਨੂੰ ਵਖ ਵਖ ਯੋਜਨਾਵਾਂ ਤਹਿਤ ਕਰਾਡ ਵੰਡੇ।ਇਸ ਮੌਕੇ ਵਡੇ ਇਕਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਵਲੋਂ ਕੀਤੇ ਵਾਅਦੇ ਹੋਲੀ ਹੌਲੀ ਪੂਰੇ ਕਰ ਰਹੀ ਹੈ।ਉਹਨਾਂ ਕਿਹਾ ਕਿ ਭਾਵੇਂ ਪੰਜਾਬ ਸਰਕਾਰ ਦੀ ਮਾਲੀ ਹਾਲਤ ਬਹੁਤ ਗੰਭੀਰ ਹੈ ਪਰ ਫਿਰ ਵੀ ਆਪਣੇ ਲੋਕਾਂ ਦਾ ਆਰਥਿਕ ਪਧਰ ਤੇ ਵਿਕਾਸ ਕੰਮ ਕਰਨ ਲਈ ਵਚਨਬਧ ਹੈ।ਉਹਨਾਂ ਕਿਹਾ ਕਿ ਸਾਲ 2006 ਚ ਕੈਪਟਨ ਸਰਕਾਰ ਵੇਲੇ ਪੰਜਾਬ ਆਰਥਿਕ ਪਖੋਂ ਦੇਸ਼ ਅੰਦਰ ਪਹਿਲੇ ਨੰਬਰ ਤੇ ਸੀ ਪਰ ਸਾਲ 2016 ਤਕ ਜਾਂਦੇ ਜਾਂਦੇ ਅਕਾਲੀ ਭਾਜਪਾ ਸਰਕਾਰ ਨੇ ਇਸਨੂੰ 20 ਵੇਂ ਸਥਾਨ ਤੇ ਜਾ ਸੁਟਿਆ।
ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਨਾਲ ਵਿਤਕਰੇ ਵਾਲੀ ਨੀਤੀ ਕਰਨ ਪੰਜਾਬ ਵਿਕਾਸ ਦੇ ਬੁਨਿਆਦੀ ਢਾਂਚੇ ਤੋਂ ਪਛੜ ਗਿਆ ਹੈ।ਇਸ ਮੌਕੇ ਉਹਨਾਂ ਨੇ 150 ਰਾਸ਼ਨ ਕਾਰਡ ਅਤੇ 40 ਪੈਨਸ਼ਨ ਲਾਭਪਾਤਰੀਆਂ ਨੂੰ ਸਹੂਲਤਾਂ ਵਾਲੇ ਕਾਰਡ ਵੰਡੇ।ਇਸ ਸਮਾਗਮ ਨੂੰ ਮੋਹਨ ਸਿੰਘ ਧੰਦਲ, ਠਾਕਰ ਬਲਰਾਜ ਸਿੰਘ, ਠਾਕਰ ਅਫ਼ਤਾਬ ਸਿੰਘ, ਈਸ਼ਰ ਸਿੰਘ ਸਾਬਕਾ ਸਿਖਿਆ ਅਫਸਰ, ਠੇਕੇਦਾਰ ਗੁਰਨਾਮ ਸਿੰਘ, ਸੁਖਦੇਵ ਸਿੰਘ ਹੈਪੀ, ਬਲਵਿੰਦਰ ਸਿੰਘ ਭਿੰਦਾ, ਭੁਪਿੰਦਰਪਾਲ ਵਿਟੀ, ਮਲਕੀਤ ਸਿੰਘ ਬਿਲਾ ਸਰਪੰਚ, ਸਤਨਾਮ ਸਿੰਘ ਲਵਲੀ, ਲਖਵਿੰਦਰ ਜੀਤ ਲਖੀ, ਬਰਜਿੰਦਰ ਸੋਨੂ, ਜਰਨੈਲ ਸਿੰਘ ਲਾਧੂਪੁਰ, ਸਰੂਪ ਸਠਿਆਲੀ, ਮੰਗਲ ਸਿੰਘ ਕੂੰਟ, ਅੰਗਰੇਜ਼ ਸਿੰਘ ਵਿਠਵਾਂ ਰਮੇਸ਼ ਗੁਲਾਟੀ, ਪ੍ਰਿੰਸ ਕਾਲਾ ਬਾਲਾ, ਹਰਦੀਪ ਭਿੰਡਰ, ਸਰੀਫ਼ ਮਸੀਹ, ਗੌਰਵ ਮਸੀਹ, ਹਰਵਿੰਦਰ ਕਾਲਾ ਬਾਲਾ, ਪੀ ਏ ਰਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ।

Send this to a friend