ਚੰਡੀਗੜ੍ਹ, 27 ਜੁਲਾਈ (ਪੰਜਾਬ ਟਾਇਮਜ਼ ਬਿਊਰੋ)– ਹਰਿਆਣਾ ਦੇ ਰਾਜਪਾਲ ਪ੍ਰੋ. ਕਪਤਾਨ ਸਿੰਘ ਸੋ¦ਕੀ ਨੇ ਕਿਹਾ ਕਿ ਹਰਿਆਣਾ ਦੀ ਪੁਲਿਸ ਬਹਾਦੁਰ ਅਤੇ ਮਾਣਵਾਲੀ ਹੈ। ਇਸ ਲਈ ਕਿਹਾ ਜਾਂਦਾ ਹੈ ਕਿ ਜੈ ਹਰਿਆਣਾ ਦੀ ਧਰਮੀ, ਜੈ ਹਰਿਆਣਾ ਦੇ ਵੀਰ। ਉਨ੍ਹਾਂ ਕਿਹਾ ਕਿ ਲੋਕਤੰਤਰ ਵਿਚ ਗਵਰਨਸ ਦਾ ਆਰਥ ਸ਼ਾਸਨ ਕਰਨਾ ਨਹੀਂ ਸਗੋਂ ਸੇਵਾ ਕਰਨਾ ਹੁੰਦਾ ਹੈ। ਇਸ ਲਈ ਪੁਲਿਸ ਨੂੰ ਵੀ ਆਪਣੇ ਅਹੁੱਦੇ ਦੀ ਵਰਤੋਂ ਜਨ ਸੇਵਾ ਲਈ ਕਰਨਾ ਚਾਹੀਦਾ ਹੈ।