April 24, 2026 4:53 am

ਸੈਂਕੜੇ ਥਰਮਲ ਮੁਲਾਜ਼ਮਾਂ ਵੱਲੋਂ ਬਠਿੰਡਾ ਵਿਖੇ ਰੋਸ ਰੈਲੀ

ਬਠਿੰਡਾ, 27 ਜੁਲਾਈ (ਸੁਖਵਿੰਦਰ ਸਰਾਂ)- ਇੰਪ:ਤਾਲਮੇਲ ਕਮੇਟੀ ਥਰਮਲ ਬਠਿੰਡਾ ਵਲੋਂ ਥਰਮਲ ਪਲਾਂਟ ਦੇ ਮੇਨ ਗੇਟ ’ਤੇ ਵਿਸ਼ਾਲ ਰੋਸ ਰੈਲੀ ਕੀਤੀ ਗਈ।ਜਿਸ ਵਿਚ ਸੈਂਕੜੇ ਥਰਮਲ ਮੁਲਾਜ਼ਮਾਂ ਨੇ ਹਿਸਾ ਲਿਆ ।ਜਿਸ ਵਿਚ ਪੰਜਾਬ ਅਤੇ ਯੂ ਟੀ ਮੁਲਾਜ਼ਮ ਐਕਸ਼ਨ ਕਮੇਟੀ ਵਲੋਂ ਉਲੀਕੇ ਪ੍ਰੋਗਰਾਮ ਤਹਿਤ ਮਿਤੀ 30 ਜੁਲਾਈ ਨੂੰ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਵਡੀ ਗਿਣਤੀ ਵਿਚ ਸ਼ਹਿਰ ਦੀਆਂ ਸਮੂਹ ਜਥੇਬੰਦੀਆਂ ਵਲੋਂ ਮੰਗ ਪਤਰ ਦਿਤਾ ਜਾਵੇਗਾ ਜੋ ਕਿ ਪੰਜਾਬ ਸਰਕਾਰ ਦੇ ਨਾਂ ਤੇ ਭੇਜਿਆ ਜਾਵੇਗਾ।ਜਿਸ ਪਿਛਲੇ ਸਮੇਂ ਤੇ ਡੀਏ ਦੀਆਂ ਕਿਸ਼ਤਾਂ ਜਾਰੀ ਕਰਨ, ਪੁਰਾਣੀ ਨੈਸ਼ਨਲ ਸਕੀਮ ਲਾਗੂ ਕਰਨਾ ,ਪੇ ਕਮਿਸ਼ਨ ਦੀ ਰਿਪੋਰਟ ਜਾਰੀ ਕਰਨਾ ਅਤੇ ਹਰ ਤਰ੍ਹਾਂ ਦੇ ਕਚੇ ਮੁਲਾਜ਼ਮਾਂ ਨੂੰ ਪਕੇ ਕਰਨ ਆਦਿ ਹੋਰ ਬਹੁਤ ਸਾਰੀਆਂ ਮੰਗਾਂ ਜਿਸ ਨਾਲ ਮੁਲਾਜ਼ਮਾਂ ਦਾ ਭਵਿਖ ਜੁੜਿਆ ਹੋਇਆ ਹੈ ।ਇਸ ਤੋਂ ਇਲਾਵਾ ਜੇਕਰ ਸਰਕਾਰ ਨੇ ਸਰਕਾਰੀ ਥਰਮਲ ਨੂੰ ਲਾਗੂ ਨਾ ਕੀਤਾ ਅਤੇ ਪੰਜਾਬ ਤੇ ਯੂ ਟੀ ਦੇ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸੂਬਾ ਪਧਰੀ ਧਰਨਾ ਮਿਤੀ 11 ਅਗਸਤ ਨੂੰ ਪਾਵਰਕਾਮ ਦੇ ਮੇਨ ਗੇਟ ਆਫ਼ਿਸ ਪਟਿਆਲਾ ਵਿਖੇ ਰੋਸ ਧਰਨਾ ਦਿਤਾ ਜਾਵੇਗਾ ਅਤੇ ਮੋਤੀ ਮਹਿਲ ਵਿਖੇ ਰੋਸ ਮਾਰਚ ਕੀਤਾ ਜਾਵੇਗਾ ।ਭਰੋਸੇ ਯੋਗ ਸੂਤਰਾਂ ਤੋਂ ਪਤਾ ਲਗਦਾ ਹੈ ਕਿ ਬਠਿੰਡਾ ਥਰਮਲ ਦੀਆਂ ਮਿਲਾਂ ਦੇ ਗੇਅਰ ਬਾਕਸ ਅਤੇ ਹੋਰ ਸਾਮਾਨ ਪੁਟਣ ਦੀ ਕੋਸ਼ਿਸ਼ ਕੀਤੀ। ਤਾਲਮੇਲ ਕਮੇਟੀ ਬਠਿੰਡਾ ਥਰਮਲ ਇਸ ਦਾ ਸਖ਼ਤ ਵਿਰੋਧ ਕਰੇਗੀ ਕਿਉਂਕਿ ਪੰਜਾਬ ਸਰਕਾਰ ਤੇ ਪਾਵਰਕਾਮ ਦੀ ਮੈਨੇਜਮੈਂਟ ਵਲੋਂ ਬਠਿੰਡਾ ਥਰਮਲ ਨੂੰ ਲਾਗੂ ਕਰਨ ਦਾ ਫ਼ਰਮਾਨ ਜਾਰੀ ਕੀਤਾ ਗਿਆ ਹੈ।
ਇਸ ਰੋਸ ਰੈਲੀ ਨੂੰ ਤਾਲਮੇਲ ਕਮੇਟੀ ਦੇ ਕਨਵੀਨਰ ਪ੍ਰਕਾਸ਼ ਸਿੰਘ, ਜਨਰਲ ਸਕਤਰ ਗੁਰਸੇਵਕ ਸਿੰਘ, ਮੀਤ ਪ੍ਰਧਾਨ ਰੂਪ ਸਿੰਘ, ਸਕਤਰ ਜਸਵਿੰਦਰ ਸਿੰਘ ਬਰਾੜ, ਬਾਬੂ ਸਿੰਘ ਰੋਮਾਣਾ, ਮਦਨ ਸਿੰਘ ਰਾਣਾ, ਜਗਤਾਰ ਸਿੰਘ, ਰਘੁਬੀਰ ਸਿੰਘ ਸ਼ਾਮਿਲ ਸਨ।

Send this to a friend