April 23, 2026 7:29 am

ਸਕੋਡਾ ਕਾਰ ’ਚੋਂ 612 ਬੋਤਲਾਂ ਦੇਸੀ ਸ਼ਰਾਬ ਬਰਾਮਦ

ਚੋਨੋਂ, 23 ਜੁਲਾਈ (ਇਕਬਾਲ ਬਾਲੀ)- ਸਥਾਨਿਕ ਚੈਕ ਪੋਸਟ ਕਾਲਾਝਾੜ ਚੰਨੋ ਦੇ ਇੰਨਚਾਰਜ ਸ੍ਰੀ ਰਾਜਵੰਤ ਕੁਮਾਰ ਜੀ ਨੇ ਪੱਤਰਕਾਰਾ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਨਾਕਾਬੰਦੀ ਦੌਰਾਨ ਪਿੰਡ ਮੁਨਸੀਵਾਲਾ ਸਾਇਡ ਤੋ ਸਕੋਡਾ ਗੱਡੀ ਜਿਸ ਨੂੰ ਮੋਨਾ ਵਿਆਕਤੀ ਚਲਾ ਰਿਹਾ ਸੀ,ਪੁਲਿਸ ਪਾਰਟੀ ਨੂੰ ਵੇਖ ਕੇ ਘਬਰਾ ਕੇ ਆਪਣੀ ਗੱਡੀ ਕੱਚੇ ਰਸਤੇ ਖੇਤਾ ਵੱਲ ਮੋੜ ਲਈ ਜਿਸਦਾ ਅਸੀ ਪਿੱਛਾ ਕੀਤਾ ਉਹ ਵਿਆਕਤੀ ਆਪਣੀ ਸਕੋਡਾ ਗੱਡੀ ਛੱਡ ਕੇ ਖੇਤਾ ਵੱਲ ਭੱਜ ਗਿਆ,ਅਸੀ ਪ੍ਰਾਈਵੇਟ ਗਵਾਹ ਦੀ ਹਾਜਰੀ ਵਿੱਚ ਗੱਡੀ ਦੀ ਤਲਾਸੀ ਕੀਤੀ ਜਿਸ ਵਿੱਚੋ ਸਰਾਬ ਠੇਕਾ ਦੇਸੀ ਮਾਰਕਾ ਰਸੀਲਾ ਸੰਤਰਾ(ਹਰਿਆਣਾ) ਦੀਆ 51 ਪੇਟੀਆ(612) ਬੋਤਲਾ ਬ੍ਰਾਮਦ ਹੋਈਆ ਜਿਸ ਨੂੰ ਪੁਲਿਸ ਨੇ ਕਬਜੇ ਵਿੱਚ ਲੈ ਕੇ ਨਾ ਮਲੂਮ ਡਰਾਇਵਰ ਅਤੇ ਸਕੋਡਾ ਗੱਡੀ ਐਚ,ਆਰ,16 ਜੀ-8592 ਖਿਲਾਫ ਮੁਕੱਦਮਾ ਦਰਜ ਕਰਕੇ ਤਫਤੀਸ ਸੁਰੂ ਕਰ ਦਿੱਤੀ।

 

Send this to a friend