ਮਸ਼ਹੂਰ ਪਿੰਡ ਦੋਲੇਵਾਲ ’ਚ ਕਰਦੀ ਸੀ ਸਪਲਾਈ : ਐਸ. ਐਸ.ਪੀ. ਬਰਾੜ
ਜਗਰਾਉਂ, 23 ਜੁਲਾਈ (ਪਰਮਜੀਤ ਸਿੰਘ ਗਰੇਵਾਲ)- ਪੰਜਾਬ ’ਚੋਂ ਨਸ਼ੇ ਨੂੰ ਖ਼ਤਮ ਕਰਨ ਸਬੰਧੀ ਪੁਲਿਸ ਵੱਲੋਂ ਚਲਾਈ ਮੁਹਿੰਮ ਤਹਿਤ ਡੀ. ਆਈ. ਜੀ. ਲੁਧਿਆਣਾ ਰੇਂਜ ਰਣਬੀਰ ਸਿੰਘ ਖੱਟੜਾ ਦੇ ਦਿਸ਼ਾਂ-ਨਿਰਦੇਸ਼ਾਂ ਹੇਠ ਅਤੇ ਐਸ. ਐਸ. ਪੀ. ਵਰਿੰਦਰ ਸਿੰਘ ਬਰਾੜ ਦੀ ਅਗਵਾਈ ’ਚ ਜਗਰਾਉਂ ਪੁਲਿਸ ਨੇ ਇਕ ਔਰਤ ਨੂੰ ਇਕ ਕਿਲੋ ਹੈਰੋਇਨ ਕਾਬੂ ਕੀਤਾ ਹੈ। ਇਸ ਸਬੰਧੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਸ.ਐਸ.ਪੀ. ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਐਸ. ਪੀ. (ਇੰਨ:) ਰੁਪਿੰਦਰ ਕੁਮਾਰ ਭਾਰਦਵਾਜ, ਡੀ. ਐਸ. ਪੀ. (ਇੰਨ:) ਅਮਨਦੀਪ ਸਿੰਘ ਬਰਾੜ, ਸੀ. ਆਈ. ਏ. ਸਟਾਫ਼ ਦੇ ਇੰਚਾਰਜ ਲਖਬੀਰ ਸਿੰਘ ਦੀ ਨਿਗਰਾਨੀ ਹੇਠ ਏ.ਐਸ. ਆਈ. ਕਰਮਜੀਤ ਸਿੰਘ ਐਟੀਨਾਰਕੋਟਿਕ ਸੈਲ ਸਮੇਤ ਤਹਿਸੀਲ ਚੌਕ ਮੌਜੂਦ ਸੀ ਤਾਂ ਬੱਸ ਅੱਡੇ ਕੋਲੋ ਇਕ ਔਰਤ (50) ਸਾਲ ਆ ਰਹੀ ਸੀ, ਜੋ ਪੁਲਿਸ ਨੂੰ ਦੇਖ ਕੇ ਪਿੱਛੇ ਮੁੜਨ ਲੱਗੀ ਤਾਂ ਏ. ਐਸ. ਆਈ. ਕਰਮਜੀਤ ਸਿੰਘ ਨੇ ਮਹਿਲਾ ਸਿਪਾਹੀ ਮਹਿੰਦਰ ਕੌਰ ਦੀ ਮਦਦ ਨਾਲ ਰੋਕ ਕੇ ਉਸ ਦਾ ਨਾਮ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਪੂਰਨ ਕੌਰ ਉਰਫ਼ ਪੂਰੋ ਬਾਈ ਪਤਨੀ ਸਵ: ਚਰਨ ਸਿੰਘ ਕੌਮ ਰਾਏ ਸਿੱਖ ਵਾਸੀ ਪਿੰਡ ਬੂਟਾ ਥਾਣਾ ਕੋਤਵਾਲੀ ਕਪੂਰਥਲਾ ਹਾਲ ਵਾਸੀ ਪਿੰਡ ਦੋਲੇਵਾਲ ਥਾਣਾ ਕੋਟ ਈਸੇ ਖਾਂ ਦੱਸਿਆ, ਜਿਸ ’ਤੇ ਪੁਲਿਸ ਨੇ ਤਲਾਸ਼ੀ ਲੈਣ ਲਈ ਡੀ. ਐਸ. ਪੀ. ਪ੍ਰਭਜੋਤ ਕੌਰ ਨੂੰ ਬੁਲਾਇਆ, ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਦੇ ਨੀਲੇ ਚਿੱਟੇ ਰੰਗ ਦੇ ਧਾਰੀਦਾਰ ਕਮੀਜ਼ ਹੇਠ ਪਹਿਨੀ ਹੋਈ ਛੋਟੀ ਕਮੀਜ਼ ਦੇ ਅਗਲੇ ਪਾਸੇ ਬਣੀ ਹੋਈ ਜੇਬ ਚੈਕ ਕਰਨ ’ਤੇ ਮੋਮੀ ਲਿਫਾਫਾ ਮਿਲਿਆ, ਜਿਸ ਨੂੰ ਖੋਲ੍ਹਕੇ ਚੈਕ ਕੀਤਾ ਤਾਂ ਉਸ ’ਚ ਇਕ ਕਿਲੋ ਹੈਰੋਇਨ ਸੀ। ਪੁਲਿਸ ਵੱਲੋਂ ਮੌਕੇ ’ਤੇ ਗ੍ਰਿਫ਼ਤਾਰ ਕਰਕੇ ਮੁਕੱਦਮਾ ਨੰਬਰ 206 ਅ/ਧ 21/61/85 ਐਨ. ਡੀ. ਸੀ. ਐਸ. ਐਕਟ ਤਹਿਤ ਥਾਣਾ ਸਿਟੀ ’ਚ ਦਰਜ ਕੀਤਾ ਗਿਆ। ਐਸ. ਐਸ. ਪੀ. ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਇਕ ਕਿਲੋ ਹੈਰੋਇਨ ਦਾ ਇੰਟਰਨੈਸ਼ਨਲ ਮਾਰਕੀਟ ਰੇਟ 5 ਕਰੋੜ ਹੈ ਤੇ ਇਹ ਔਰਤ ਦਿੱਲੀ ਤੋਂ ਹੈਰੋਇਨ ਲੈ ਕੇ ਆਉਂਦੀ ਸੀ ਤੇ ਪਹਿਲਾ ਵੀ ਦੋ ਵਾਰ ਹੈਰੋਇਨ ਲੈ ਕੇ ਆ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਉਕਤ ਔਰਤ ਨੂੰ ਅਦਾਲਤ ’ਚ ਪੇਸ਼ ਕਰਕੇ ਉਸ ਦਾ ਰਿਮਾਂਡ ਹਾਸਿਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ, ਜਿਸ ਦੌਰਾਨ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਐਸ. ਪੀ. ਗੁਰਦੀਪ ਸਿੰਘ ਤੇ ਡੀ. ਐਸ. ਪੀ. (ਐਚ) ਬੁ¦ਦ ਸਿੰਘ ਆਦਿ ਹਾਜ਼ਰ ਸਨ।