ਨਵੀਂ ਦਿੱਲੀ, 21 ਜੁਲਾਈ (ਪੀ.ਟੀ.)- ਐਸ.ਟੀ.ਐਫ. ਨੇ ਨਾਈਜੀਰੀਅਨ ਗਰੁਪ ਵਲੋਂ ਦਿਲੀ ਤੋਂ ਪੰਜਾਬ ’ਚ ਹੈਰੋਇਨ ਦੀ ਸਪਲਾਈ ਦਾ ਨੈਟਵਰਕ ਤੋੜਨ ’ਚ ਸਫਲਤਾ ਹਾਸਲ ਕਰਦਿਆਂ ਇੱਕ ਨਾਈਜੀਰੀਅਨ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਕੋਲੋਂ 1 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ।ਜਿਸ ਦੀ ਕੌਮਾਂਤਰੀ ਬਾਜ਼ਾਰ ’ਚ ਕੀਮਤ 5 ਕਰੋੜ ਦਸੀ ਜਾਂਦੀ ਹੈ।ਇਸ ਔਰਤ ਨੂੰ ਦਿਲੀ ਤੋਂ ਗ੍ਰਿਫ਼ਤਾਰ ਕੀਤਾ ਹੈ।ਪੁਲਿਸ ਵਲੋਂ ਕੇਸ ਦਰਜ ਕਰ ਕੇ ਪੁਛਗਿਛ ਕੀਤੀ ਜਾ ਰਹੀ ਹੈ।