Skip to content
Independent perspectives. Global stories.
BREAKING

ਕਮਲ ਦਾ ਫੁੱਲ ਦਲਦਲ ’ਚ ਖਿੜਦਾ ਹੈ : ਮੋਦੀ

Share this story

ਲਖਨਊ, 21 ਜੁਲਾਈ- ਉਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ’ਚ ਕਿਸਾਨ ਕੱਲਿਆਣ ਰੈਲੀ ਨੂੰ ਸੰਬੋਧਿਤ ਕਰਦਿਆਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਕੱਲ੍ਹ ਸੰਸਦ ਵਿੱਚ ਹੋਏ ਬੇਭਰੋਸਗੀ ਮਤਦਾਨ ਬਾਰੇ ਵਿਰੋਧੀ ਧਿਰ ਨੂੰ ਜੰਮ ਕੇ ਘੇਰਿਆ। ਉਨ੍ਹਾਂ ਕਿਹਾ ਕਿ ਜਿੰਨੀ ਜ਼ਿਆਦਾ ਦਲ-ਦਲ ਹੋਵੇਗੀ ਕਮਲ ਦਾ ਫੁੱਲ ਓਨਾ ਹੀ ਖਿੜੇਗਾ।ਮੋਦੀ ਨੇ ਕਿਹਾ ਹੈ ਕਿ ਭ੍ਰਿਸ਼ਟਾਚਾਰ ’ਤੇ ਲਗਾਮ ਲਗਣ ਦੀ ਵਜ੍ਹਾ ਨਾਲ ਹੀ ਉਨ੍ਹਾਂ ਦੀ ਸਰਕਾਰ ਦੇ ਖਿਲਾਫ ਬੇਭਰੋਸਗੀ ਮਤਾ ਪੇਸ਼ ਕੀਤਾ ਗਿਆ।ਉਨ੍ਹਾਂ ਕਿਹਾ ਕਿ ਦੇਸ਼ ਦੇ ਕੋਨੇ-ਕੋਨੇ ਨੂੰ ਮੇਰੇ ’ਤੇ ਵਿਸ਼ਵਾਸ ਹੈ ਪਰ ਕੁਝ ਦਲਾਂ ਨੂੰ ਵਿਸ਼ਵਾਸ ਨਹੀਂ। ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਵਿਰੋਧੀ ਧਿਰ ਤੋਂ ਵਾਰ-ਵਾਰ ਬੇਭਰੋਸਗੀ ਦਾ ਕਾਰਨ ਪੁਛਿਆ ਪਰ ਉਹ ਕਾਰਨ ਨਹੀਂ ਦਸ ਸਕੇ। ਕਿਸਾਨਾਂ ਬਾਰੇ ਗਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੂਰੇ ਦੇਸ਼ ਦੇ ਕਿਸਾਨ ਉਨ੍ਹਾਂ ਨੂੰ ਆਸ਼ੀਰਵਾਦ ਦੇ ਰਹੇ ਹਨ।ਉਨ੍ਹਾਂ ਕਿਹਾ ਕਿ ਗੰਨਾ ਕਿਸਾਨਾਂ ਨਾਲ ਕੀਤੇ ਵਾਅਦੇ ਨੂੰ ਨਿਭਾਉਣ ਲਈ ਉਹ ਸ਼ਾਹਜਹਾਂਪੁਰ ਆਏ ਹਨ। ਮੋਦੀ ਨੇ ਕਾਂਗਰਸ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜਦੋਂ 90 ਹਜ਼ਾਰ ਕਰੋੜ ਰੁਪਏ ਇਧਰ-ਉਧਰ ਜਾਣਾ ਬੰਦ ਹੋ ਜਾਣ ਤਾਂ ਕਿੰਨੇ ਲੋਕਾਂ ਦੀਆਂ ਦੁਕਾਨਾਂ ਬੰਦ ਹੋ ਜਾਣਗੀਆਂ।ਗਲਤ ਕੰਮਾਂ ਨੂੰ ਕੋਈ ਬੰਦ ਕਰ ਦੇਵੇ, ਮੁਫਤ ਦੀ ਕਮਾਈ ਨੂੰ ਬੰਦ ਕਰ ਦੇਵੇ ਤਾਂ ਕੀ ਉਸ ’ਤੇ ਵਿਸ਼ਵਾਸ ਕਰੋਗੇ? ਉਨ੍ਹਾਂ ਨੇ ਕਿਹਾ, ‘‘ਵਿਰੋਧੀ ਧਿਰ ਦੀ ਪਰੇਸ਼ਾਨੀ ਇਹ ਹੈ ਕਿ ਮੈਂ ਭ੍ਰਿਸ਼ਟਾਚਾਰ ਅਤੇ ਪਰਿਵਾਰਵਾਦ ਦੇ ਖਿਲਾਫ ਖੜ੍ਹਾ ਹਾਂ’’

WRITTEN BY