ਕੋਲਕਾਤਾ- ਪਛਮੀ ਬੰਗਾਲ ਦੀ ਮੁਖ ਮੰਤਰੀ ਅਤੇ ਤ੍ਰਿਣਮੁਲ ਕਾਂਗਰਸ (ਟੀ.ਐਮ.ਸੀ.) ਮੁਖੀ ਮਮਤਾ ਬੈਨਰਜੀ ਨੇ ਸ਼ਹੀਦ ਦਿਵਸ ਦੌਰਾਨ ਭਾਜਪਾ ਸਰਕਾਰ ’ਤੇ ਰਜ ਕੇ ਹਮਲਾ ਬੋਲਿਆ। ਉਨ੍ਹਾਂ ਨੇ 2019 ‘ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਭਾਜਪਾ ਖਿਲਾਫ ਲੜਾਈ ਦਾ ਐਲਾਨ ਕੀਤਾ ਹੈ।ਮਮਤਾ ਮੁਤਾਬਕ ਉਹ 15 ਅਗਸਤ ਤੋਂ ‘ਬੀ. ਜੇ. ਪੀ. ਹਟਾਓ, ਦੇਸ਼ ਬਚਾਓ’ ਮੁਹਿੰਮ ਦੀ ਸ਼ੁਰੂਆਤ ਕਰਨਗੇ।ਭੀੜਤੰਤਰ ਦੀਆਂ ਘਟਨਾਵਾਂ ’ਤੇ ਭਾਜਪਾ ਨੂੰ ਘੇਰਦਿਆਂ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੀਆਂ ਹਿੰਸਕ ਘਟਨਾਵਾਂ ਦੇਸ਼ ਭਰ ’ਚ ਵਾਪਰ ਰਹੀਆਂ ਹਨ, ਦੇਸ਼ ਨੂੰ ਤਾਲਿਬਾਨੀ ਰੂਪ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੇਸ਼ ਨਿਰਮਾਣ ਦੇ ਭਾਜਪਾ ਦੇ ਦਾਅਵੇ ’ਤੇ ਤੰਜ ਕੱਸਦੇ ਹੋਏ ਮਮਤਾ ਨੇ ਕਿਹਾ ਕਿ ਜੋ ਪੰਡਾਲ ਨਹੀਂ ਬਣਾ ਸਕਿਆ ਉਹ ਦੇਸ਼ ਦਾ ਕੀ ਵਿਕਾਸ ਕਰੇਗਾ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਮੋਦੀ ਦੀ ਰੈਲੀ ’ਚ ਪੰਡਾਲ ਟੁੱਟਣ ਨਾਲ ਸੈਂਕੜੇ ਲੋਕ ਜ਼ਖਮੀ ਹੋਏ ਸਨ।