April 20, 2026 9:35 pm

ਟ੍ਰੈਫਿਕ ਇੰਚਾਰਜ਼ ਖੰਨਾ ਨੇ ਵਿਦਿਆਰਥਣਾਂ ਨੂੰ ਨਸ਼ੇ ਤੇ ਟ੍ਰੈਫਿਕ ਨਿਯਮਾਂ ਬਾਰੇ ਕੀਤਾ ਜਾਗਰੂੁਕ

ਨਸ਼ੇ ਨੂੰ ਠੱਲ੍ਹ ਪਾਉਣ ਲਈ ਵਿਸ਼ੇਸ਼ ਕਦਮ ਉਠਾਏ ਜਾਣੇ ਜਰੂਰੀ : ਪ੍ਰਿੰਸੀਪਲ ਰੌਣੀ

ਖੰਨਾ, 19 ਜੁਲਾਈ (ਲਾਲ ਸਿੰਘ ਮਾਂਗਟ)- ਅੱਜ ਗੌਰਮਿੰਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਖੰਨਾ ਦੀ ਲਾਇਬਰੇਰੀ ਵਿਖੇ ‘ਨਸ਼ਿਆਂ ਖਿਲਾਫ ਤੇ ਟ੍ਰੈਫਿਕ ਨਿਯਮਾਂ‘ ਸਬੰਧੀ ਤੇ ਇੱਕ ਸੈਮੀਨਰ ਨੂੰ ਖੰਨਾ ਟ੍ਰੈਫਿਕ ਇੰਚਾਰਜ ਰਵਿੰਦਰ ਕੁਮਾਰ ਨੇ ਵਿਦਿਆਰਥੀਆਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਵਾਕਫ ਕਰਵਾਇਆ। ਸੈਮੀਨੇਰੀਅਨਾਂ ਨੂੰ ਮੁਖਾਤਬ ਹੁੰਦਿਆਂ ਰਵਿੰਦਰ ਕੁਮਾਰ ਨੇ ਕਿਹਾ ਕਿ ਨਸ਼ਾ ਇੱਕ ਅਜਿਹੀ ਅਲਾਮਤ ਹੈ ਜੋ ਨੌਜਵਾਨ ਮੁੰਡੇ ਕੁੜੀਆਂ ਨੂੰ ਮੌਤ ਦੇ ਮੂੰਹ ਵੱਲ ਧੱਕਦੀ ਹੈ, ਇਸ ਨਸ਼ੇ ਤੋਂ ਬਚਣਾ ਚਾਹੀਦਾ ਹੈ। ਉਨਾਂ ਲੜਕੀਆਂ ਨੂੰ ਟਰੈਫਿਕ ਦੇ ਨਿਯਮਾਂ ਸਬੰਧੀ ਵੀ ਦੱਸਿਆ ਤੇ ਕਿਹਾ ਕਿ ਸਾਨੂੰ ਪੁਲਿਸ ਤੋਂ ਡਰਨਾ ਨਹੀ ਚਾਹੀਦਾ ਬਲਕਿ ਉਸਦੀ ਸਹਾਇਤਾ ਲੈਣੀ ਚਾਹੀਦੀ ਹੈ। ਉਨਾਂ ਵੱਖ ਵੱਖ ਉਦਾਹਰਣਾਂ ਦੇ ਕਿ ਚਿੱਟੇ, ਹੈਰੋਇਨ ਤੇ ਸਮੈਕ ਵਰਗੇ ਨਸ਼ਿਆਂ ਤੋ ਬਚਣ ਦੀ ਸਲਾਹ ਦਿੰਦਿਆਂ, ਦਿੱਲੀ ਤੇ ਹੋਰ ਵੱਡੇ ਸ਼ਹਿਰਾਂ ਚ ਲੜਕਿਆਂ ਦੇ ਨਾਲ ਨਾਲ ਕੁੜੀਆਂ ਵੱਲੋਂ ਵੀ ਨਸ਼ੇ ਕੀਤੇ ਜਾਣ ਤੇ ਗਹਿਰੀ ਚਿੰਤਾ ਪ੍ਰਗਟ ਕੀਤੀ।
ਪ੍ਰਿੰਸੀਪਲ ਪਰਦੀਪ ਕੁਮਾਰ ਰੌਣੀ ਨੇ ਵਿਦਿਅਣਾਂ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ੇ ਨੂੰ ਠੱਲ ਪਾਉਣ ਲਈ ਵਿਸ਼ੇਸ਼ ਕਦਮ ਉਠਾਏ ਜਾਣੇ ਜਰੂਰੀ ਹਨ ਤੇ ਉਸੇ ਕੜੀ ਤਹਿਤ ਹੀ ਪੁਲਿਸ ਵੱਲੋਂ ਇਸ ਸੈਮੀਨਰ ਦਾ ਅਯੋਜਨ ਕਰਕੇ ਨਸ਼ੇ ਤੇ ਟਰੈਫਿਕ ਨਿਯਮਾਂ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਸਾਨੂੰ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਵੀ ਨਸ਼ੇ ਤੋਂ ਬਚਣ ਲਈ ਅਗਾਹ ਕਰਨ ਦੀ ਲੋੜ ਹੈ, ਉਨਾਂ ਇਸ ਸੈਮੀਨਰ ਦੇ ਅਯੋਜਨ ਵਾਸਤੇ ਪੁਲਿਸ ਵਿਭਾਗ ਦਾ ਧੰਨਵਾਦ ਵੀ ਕੀਤਾ। ਸੈਮੀਨਰ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਪੰਜਾਬੀ ਅਧਿਆਪਕ ਅਜੀਤ ਸਿੰਘ ਖੰਨਾ ਨੇ ਨਿਭਾਈ। ਜਦ ਕਿ ਇਸ ਮੌਕੇ ਹੈਡ ਕਾਂਸਟੇਬਲ ਲਖਵੀਰ ਸਿੰਘ, ਕਾਂਸਟੇਬਲ ਗੁਰਦੀਪ ਸਿੰਘ ਤੇ ਸਕੂਲ ਅਧਿਆਪਕਾ ਮੈਡਮ ਸੀਮਾ ਜੈਨ ਵੀ ਮੌਜੂਦ ਸਨ।

Send this to a friend