ਨਵੀਂ ਦਿੱਲੀ, 19 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-‘ਏਅਰਸੈਲ ਮੈਕਸਿਸ ਮਨੀ ਲਾਂਡਰਿੰਗ’ ਮਾਮਲੇ ’ਚ ਸਾਬਕਾ ਵਿਤ ਮੰਤਰੀ ਪੀ. ਚਿਦੰਬਰਮ ਅਤੇ ਉਨ੍ਹਾਂ ਦੇ ਬੇਟੇ ਕਾਰਤੀ ਚਿਦੰਬਰਮ ਦਾ ਨਾਮ ਸੀਬੀਆਈ ਵੱਲੋਂ ਦੋਸ਼ੀਆਂ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਸ ਮਾਮਲੇ ’ਚ ਪਟਿਆਲਾ ਹਾਊਸ ਕੋਰਟ ’ਚ ਚਾਰਜਸ਼ੀਟ ਦਾਖਲ ਕੀਤੀ ਗਈ ਹੈ। ਇਸ ਚਾਰਜਸ਼ੀਟ ’ਚ ਚਿਦੰਬਰਮ ਅਤੇ ਉਨ੍ਹਾਂ ਦੇ ਬੇਟੇ ਤੋਂ ਇਲਾਵਾ ਕੁਲ 18 ਲੋਕਾਂ ਦੇ ਨਾਮ ਸ਼ਾਮਲ ਹਨ। ਇਸ ਚਾਰਜਸ਼ੀਟ ’ਚ ਕੁਝ ਵਰਤਮਾਨ ਅਤੇ ਰਿਟਾਇਰਡ ਸਰਕਾਰੀ ਅਧਿਕਾਰੀ ਵੀ ਸ਼ਾਮਲ ਹਨ। ਪਟਿਆਲਾ ਹਾਊਸ ਕੋਰਟ ਇਸ ਮਾਮਲੇ ’ਚ 31 ਜੁਲਾਈ ਨੂੰ ਸੁਣਵਾਈ ਕਰੇਗਾ।ਸੀ.ਬੀ.ਆਈ. ਅਤੇ ਈ.ਡੀ. ਏਅਰਸੈਲ ਮੈਕਸਿਸ ਨੂੰ 2006 ’ਚ ਵਿਦੇਸ਼ੀ ਨਿਵੇਸ਼ ਪ੍ਰਮੋਸ਼ਨ ਬੋਰਡ (ਐਫ.ਆਈ.ਪੀ.ਡੀ.) ਦੀ ਆਗਿਆ ਦਿਵਾਉਣ ’ਚ ਕਾਰਤੀ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ। ਉਸ ਸਮੇਂ ਪੀ. ਚਿਦੰਬਰਮ ਕੇਂਦਰੀ ਵਿਤ ਮੰਤਰੀ ਸਨ।ਇਸ ਮਾਮਲੇ ‘ਚ ਕਾਰਤੀ ਚਿਦੰਬਰਮ ਦੇ ਖਿਲਾਫ ਇਨਫੋਰਸਮੈਂਟ ਡਾਇਰੈਕਟਰ (ਈ.ਡੀ) ਨੇ 13 ਜੂਨ ਨੂੰ ਅਦਾਲਤ ’ਚ ਚਾਰਜਸ਼ੀਟ ਦਾਖਲ ਕੀਤੀ ਸੀ।