April 20, 2026 6:26 pm

ਉਤਰਾਖੰਡ ’ਚ ਡੂੰਘੀ ਖੱਡ ’ਚ ਡਿਗੀ ਬੱਸ, 14 ਦੀ ਮੌਤ, 18 ਜ਼ਖਮੀ

ਮ੍ਰਿਤਕਾਂ ਦੇ ਪਰਿਵਾਰਾਂ ਨੂੰ 2 ਲੱਖ ਅਤੇ ਜ਼ਖਮੀਆਂ ਲਈ 50 ਹਜ਼ਾਰ ਦਾ ਐਲਾਨ

ਦੇਹਰਾਦੂਨ, 19 ਜੁਲਾਈ- ਰਿਸ਼ੀਕੇਸ਼-ਗੰਗੋਤਰੀ ਹਾਈਵੇ ਨੇੜੇ ਉਤਰਾਖੰਡ ਟਰਾਂਸਪੋਰਟ ਨਿਗਮ ਦੀ ਇਕ ਬਸ 250 ਮੀਟਰ ਦੀ ਡੂੰਘੀ ਖਡ ’ਚ ਡਿਗ ਗਈ, ਜਿਸ ’ਚ 14 ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ’ਚ 18 ਲੋਕ ਜ਼ਖਮੀ ਹੋਏ ਹਨ।ਇਹ ਬੱਸ ਉਤਰਕਾਸ਼ੀ ਦੇ ਭਟਵਾੜੀ ਤੋਂ ਹਰਦੁਆਰ ਆ ਰਹੀ ਸੀ ਅਤੇ ਸੂਲਿਆਧਾਰ ਦੇ ਕੋਲ ਹਾਦਸਾਗ੍ਰਸਤ ਹੋ ਗਈ। ਮਰਨ ਵਾਲਿਆਂ ਵਿੱਚ ਦੋ ਔਰਤਾਂ ਸ਼ਾਮਿਲ ਹਨ। ਜ਼ਖ਼ਮੀਆਂ ਨੂੰ ਏਮਸ ਰਿਸ਼ੀਕੇਸ਼ ਵਿਚ ਭਰਤੀ ਕਰਾਇਆ ਗਿਆ ਹੈ। ਇਹ ਹਾਦਸਾ ਕਰੀਬ 7:50 ਵਜੇ ਵਾਪਰਿਆ। ਸੂਬਾ ਸਰਕਾਰ ਨੇ ਹਾਦਸੇ ਦੀ ਕਾਨੂੰਨੀ ਜਾਂਚ ਦੇ ਆਦੇਸ਼ ਦਿਤੇ ਹਨ। ਬੱਸ ਨੰਬਰ ਯੂਕੇ 7 ਪੀਏ 1929 ’ਚ ਕੁੱਲ 32 ਯਾਤਰੀ ਸਵਾਰ ਸਨ। ਰਾਸ਼ਟਰੀ ਆਪਦਾ ਟਾਸਕ ਫੋਰਸ ਦੀ ਬਚਾਅ ਟੀਮ ਦੇ ਆਉਣ ਤੋਂ ਪਹਿਲਾਂ ਪੁਲਿਸ ਅਤੇ ਆਮ ਲੋਕਾਂ ਨੇ ਜ਼ਖਮੀਆਂ ਨੂੰ ਘਟਨਾ ਵਾਲੀ ਥਾਂ ਤੋਂ ਕੱਢਣ ਦਾ ਕੰਮ ਕੀਤਾ। ਉਤਰਾਖੰਡ ਦੇ ਮੁੱਖ ਮੰਤਰੀ ਸ਼੍ਰੀ ਤਰਿਵੇਂਦਰ ਸਿੰਘ ਰਾਵਤ ਨੇ ਏਮਜ਼ ਹਸਪਤਾਲ ਪਹੁੰਚ ਕੇ ਜਖ਼ਮੀਆਂ ਦਾ ਹਾਲ-ਚਾਲ ਪੁੱਛਿਆ ਅਤੇ ਉਨ੍ਹਾਂ ਦੇ ਬਿਹਤਰ ਇਲਾਜ ਦੇ ਨਿਰਦੇਸ਼ ਦਿਤੇ। ਸੂਬਾ ਸਰਕਾਰ ਵੱਲੋਂ ਮਰਨ ਵਾਲਿਆਂ ਦੇ ਪੀੜਤ ਪਰਿਵਾਰਾਂ ਨੂੰ 2-2 ਲੱਖ ਦੀ ਸਹਾਇਤਾ ਅਤੇ ਜ਼ਖਮੀਆਂ ਨੂੰ 50 ਹਜ਼ਾਰ ਦੀ ਸਹਾਇਤਾ ਦਾ ਐਲਾਨ ਕੀਤਾ ਗਿਆ।

Send this to a friend