April 19, 2026 2:06 am

ਮੋਦੀ ਕੰਨਸਟ੍ਰੱਕਸ਼ਨ ਕੰਪਨੀ ਦੀਆਂ ਸਟਰਿੰਗ ਪਲੇਟਾਂ, ਵੈਲਡਿੰਗ ਸੈਟ, ਗਾਡਰ ਅਤੇ ਮੋਟਰਾਂ ਚੋਰੀ ਕਰਨ ਦੇ ਦੋਸ਼ ’ਚ 5 ਕਾਬੂ

ਮੋਰਿੰਡਾ, 17 ਜੁਲਾਈ (ਹਰਜਿੰਦਰ ਸਿੰਘ ਛਿੱਬਰ)- ਮੋਰਿੰਡਾ ਪੁਲਿਸ ਨੇ ਸਟਰਿੰਗ ਪਲੇਟਾਂ, ਵੈਲਡਿੰਗ ਸੈਟ, ਗਾਡਰ ਅਤੇ ਮੋਟਰਾਂ ਦੀ ਚੋਰੀ ਕਰਨ ਦੇ ਦੋਸ਼ ਵਿੱਚ 5 ਵਿਅਕਤੀਆਂ ਨੂੰ ਚੋਰੀ ਹੋਏ ਸਮਾਨ ਸਮੇਤ ਵੱਖ ਵੱਖ ਥਾਵਾਂ ਤੋਂ ਹਿਰਾਸਤ ਵਿੱਚ ਲਿਆ ਹੈ। ਇਸ ਸਬੰਧੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਨਵਰੀਤ ਸਿੰਘ ਵਿਰਕ ਡੀ.ਐਸ.ਪੀ ਸ਼੍ਰੀ ਚਮਕੌਰ ਸਾਹਿਬ ਨੇ ਦੱਸਿਆ ਕਿ ਰਾਮੇਸ਼ਵਰ ਯਾਦਵ ਪੁੱਤਰ ਸਨੇਮ ਰਾਮ ਵਾਸੀ ਕੀਰਤਾਪੁਰ ਜੈਪੁਰ ਰਾਜਸਥਾਨ ਹਾਲ ਵਾਸੀ ਮੋਦੀ ਕੰਸਟ੍ਰਕਸ਼ਨ ਕੰਪਨੀ ਪਿੰਡ ਸੰਗਤਪੁਰਾ ਨੇ ਥਾਣਾ ਮੋਰਿੰਡਾ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਨਾਂ ਦੀ ਮੋਦੀ ਕੰਨਸਟ੍ਰੱਕਸ਼ਨ ਕੰਪਨੀ ਵੱਲੋਂ ਪਿੰਡ ਮੜੋਲੀ ਕਲਾਂ ਤੋਂ ਖਮਾਣੋ ਤੱਕ ਨੈਸ਼ਨਲ ਹਾਈਵੇ ਬਣਾਉਣ ਦਾ ਠੇਕਾ ਲਿਆ ਹੋਇਆ ਹੈ ਜਿੱਥੇ ਵੱਖ ਵੱਖ ਥਾਵਾਂ ਤੋਂ ਸਟਰਿੰਗ ਪਲੇਟਾਂ, ਵੈਲਡਿੰਗ ਸੈਟ, ਗਾਡਰ ਅਤੇ ਮੋਟਰਾਂ ਚੋਰੀ ਹੋਈਆਂ ਹਨ। ਜਿਹੜੀਆਂ 14 ਜੁਲਾਈ ਦੀ ਰਾਤ ਨੂੰ ਕਰੀਬ 21 ਸਟਰਿੰਗ ਪਲੇਟਾਂ ਚੋਰੀ ਹੋਈਆਂ ਸਨ ਮੈਨੂੰ ਪਤਾ ਲੱਗਿਆ ਹੈ ਕਿ ਛਿੰਦਰਪਾਲ ਕਬਾੜੀਆ ਦੇ ਗੌਦਾਮ ਵਿੱਚ ਉਕਤ ਚੋਰੀ ਹੋਇਆ ਮਾਲ ਲੁਕਾ-ਛੁਪਾ ਕੇ ਰੱਖਿਆ ਹੈ ਜੋ ਕੈਟਰ ਨੰਬਰ ਪੀ.ਬੀ 65 ਐਕਸ 3846 ਵਿੱਚ ਲੋਡ ਕਰ ਰਹੇ ਹਨ। ਇਸ ਸਬੰਧੀ ਪੁਲਿਸ ਵੱਲੋਂ ਛਿੰਦਰਪਾਲ, ਨਰਿੰਦਰ ਸਿੰਘ ਉਰਫ ਨੀਟਾ ਪੁੱਤਰ ਛਿੰਦਰਪਾਲ, ਅਜੇ ਕੁਮਾਰ ਪੁੱਤਰ ਭਜਨ ਦਾਸ ਵਾਸੀ ਬਲਦੇਵ ਨਗਰ ਮੋਰਿੰਡਾ ਅਤੇ ਸੁਖਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਬਹਿਬਲਪੁਰ ’ਤੇ ਮਾਮਲਾ ਦਰਜ ਕਰਕੇ ਏ.ਐਸ.ਆਈ ਨਰਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਨੇ ਰੇਡ ਕਰਕੇ ਨਰਿੰਦਰ ਸਿੰਘ ਉਰਫ ਨੀਟਾ, ਅਜੇ ਕੁਮਾਰ ਪੁੱਤਰ ਭਜਨ ਦਾਸ ਅਤੇ ਸੁਖਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਬਹਿਬਲਪੁਰ ਨੂੰ ਚੋਰੀ ਹੋਈਆਂ 28 ਛੋਟੀਆਂ ਪਲੇਟਾਂ, 1 ਵੱਡੀ ਪਲੇਟ, 22 ਗਾਡਰ ਕੱਟੇ ਹੋਏ, 5 ਵੱਡੇ ਗਾਡਰ ਸਮੇਤ ਗੱਡੀ ਗ੍ਰਿਫਤਾਰ ਕੀਤਾ ਗਿਆ। ਜਦਕਿ 17 ਜੁਲਾਈ ਨੂੰ ਅਵਤਾਰ ਸਿੰਘ ਉਰਫ ਤਾਰੀ ਪੁੱਤਰ ਅਮਰ ਸਿੰਘ ਵਾਸੀ ਮੜੋਲੀ ਕਲਾਂ, ਜਗਦੀਸ ਸਿੰਘ ਪੁੱਤਰ ਸਤਿੰਦਰ ਸਿੰਘ ਉਰਫ ਪੱਪਾ, ਸੁਖਚੈਨ ਸਿੰਘ ਉਰਫ ਚੰਨੀ ਪੁੱਤਰ ਛਿੰਦਰਪਾਲ, ਸਤਿੰਦਰ ਸਿੰਘ ਉਰਫ ਪੱਪਾ ਅਤੇ ਪਰਮਿੰਦਰ ਸਿੰਘ ਉਰਫ ਹੈਪੀ ਪੁੱਤਰ ਅਵਤਾਰ ਸਿੰਘ ਵਾਸੀ ਮੜੋਲੀ ਕਲਾਂ ਨੂੰ ਮੁਕੱਦਮੇ ਵਿੱਚ ਨਾਮਜਦ ਕੀਤਾ। ਅਵਤਾਰ ਸਿੰਘ ਪਾਸੋਂ 5 ਸ਼ਟਰਿੰਗ ਪਲੇਟਾਂ ਬਰਾਮਦ ਕੀਤੀਆਂ ਅਤੇ ਜਗਦੀਸ ਸਿੰਘ ਪੁੱਤਰ ਸਤਿੰਦਰ ਸਿੰਘ ਵਾਸੀ ਪੁਰਾਣਾ ਬਸੀ ਰੋਡ ਮੋਰਿੰਡਾ ਕੋਲੋ 3 ਮੋਟਰਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਜਦਕਿ ਛਿੰਦਰਪਾਲ, ਸੁਖਚੈਨ ਸਿੰਘ ਚੰਨੀ ਪੁੱਤਰ ਛਿੰਦਰਪਾਲ, ਸਤਿੰਦਰ ਸਿੰਘ ਉਰਫ ਪੱਪਾ ਅਤੇ ਪਰਮਿੰਦਰ ਸਿੰਘ ਉਰਫ ਹੈਪੀ ਪੁੱਤਰ ਅਵਤਾਰ ਸਿੰਘ ਵਾਸੀ ਮੜੋਲੀ ਕਲਾਂ ਦੀ ਭਾਲ ਜਾਰੀ ਹੈ। ਇਸ ਮੋਕੇ ਸਿਟੀ ਪੁਲਿਸ ਦੇ ਥਾਣਾ ਮੁੱਖੀ ਭਾਰਤ ਭੂਸਨ, ਹੋਲਦਾਰ ਕੁਲਵਿੰਦਰ ਸਿੰਘ ਅਤੇ ਪੁਲਿਸ ਕਰਮਚਾਰੀ ਹਾਜ਼ਰ ਸਨ।

Send this to a friend