April 19, 2026 2:06 am

ਨਾਭਾ ਅਨਾਜ ਮੰਡੀ ’ਚ ਆੜ੍ਹਤੀਆ ਐਸੋਸੀਏਸ਼ਨ ਦੇ ਕਲਰਕ ਵੱਲੋਂ ਆਤਮਹੱਤਿਆ

ਨਾਭਾ, 17 ਜੁਲਾਈ (ਕਰਮਜੀਤ ਸੋਮਲ, ਸਿਕੰਦਰ ਸਿੰਘ)- ਏਸ਼ੀਆ ਦੀ ਦੂਜੇ ਨੰਬਰ ਤੇ ਜਾਣੀ ਜਾਂਦੀ ਨਾਭਾ ਦੀ ਅਨਾਜ ਮੰਡੀ ਵਿਚ ਆੜ੍ਹਤੀਆਂ ਐਸੋਸੀਏਸ਼ਨ ਵਲੋਂ ਕਈ ਸਾਲਾਂ ਤੋਂ ਰਖੇ ਗਏ ਵਿਨੋਦ ਨਾਮ ਦੇ ਕਲਰਕ ਵਲੋਂ ਅਜ ਦੁਪਹਿਰ ਵੇਲੇ ਐਸੋਸੀਏਸ਼ਨ ਦੇ ਦਫ਼ਤਰ ਵਿਚ ਫਾਹਾ ਲੈ ਕੇ ਆਤਮ ਹਤਿਆ ਕਰ ਲਈ ਗਈ ਹੈ ਵਿਨੋਦ ਕੁਮਾਰ ਕਈ ਸਾਲਾਂ ਤੋਂ ਆੜ੍ਹਤੀਆਂ ਐਸੋਸੀਏਸ਼ਨ ਦਾ ਕਲਰਕੀ ਦਾ ਕੰਮ ਕਰਦਾ ਆ ਰਿਹਾ ਸੀ ਜਿਸ ਨੇ ਦੁਪਹਿਰ ਵੇਲੇ ਦਫ਼ਤਰ ਵਿਚ ਪਖੇ ਨਾਲ ਫਾਹਾ ਲੈ ਕੇ ਆਤਮ ਹਤਿਆ ਕਰ ਲਈ ਗਈ ਹੈ ਵਿਨੋਦ ਕੁਮਾਰ ਦੀ ਲਾਸ਼ ਨੂੰ ਨਾਭਾ ਦੇ ਸਰਕਾਰੀ ਹਸਪਤਾਲ ਵਿਚ ਪੋਸਟ ਮਾਰਟਮ ਲਈ ਲਿਆਂਦਾ ਗਿਆ ਅਤੇ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮੌਕੇ ਤੇ ਸਰਕਾਰੀ ਹਸਪਤਾਲ ਦੇ ਡਾਕਟਰ ਨੇ ਕਿਹਾ ਕਿ ਵਿਨੋਦ ਕੁਮਾਰ ਨੂੰ ਜਦੋਂ ਹਸਪਤਾਲ ਵਿਚ ਲੈ ਕੇ ਆਏ ਤੇ ਇਸਦੀ ਮੌਤ ਹੋ ਚੁਕੀ ਸੀ ਇਸ ਸਬੰਧੀ ਮ੍ਰਿਤਕ ਵਿਨੋਦ ਕੁਮਾਰ ਤੇ ਮਾਪਿਆਂ ਨੇ ਕਿਹਾ ਕਿ ਵਿਨੋਦ ਕੁਮਾਰ ਕਾਫੀ ਪ੍ਰੇਸ਼ਾਨ ਰਹਿੰਦਾ ਸੀ ਸਾਨੂੰ ਮੰਡੀ ਦੇ ਕੁਝ ਵਿਅਕਤੀਆਂ ਤੇ ਸ਼ਕ ਹੇ ਜਿਸ ਕਰਕੇ ਇਸ ਨੇ ਆਤਮਹਤਿਆ ਕੀਤੀ ਹੈ। ਇਸ ਸਬੰਧੀ ਆੜ੍ਹਤੀਆ ਨੇ ਕਿਹਾ ਕਿ ਇਸਦਾ ਸਾਨੂੰ ਬਹੁਤ ਦੁਖ ਹੋਇਆ ਹੈ ਅਤੇ ਸਾਨੂੰ ਬਾਅਦ ਵਿਚ ਹੀ ਪਤਾ ਲਗਾ ਹੈਕਿ ਇਸ ਨੇ ਫਾਹਾ ਲੈ ਕੇ ਆਤਮਹਤਿਆ ਕੀਤੀ ਹੈ। ਇਸ ਸਬੰਧੀ ਐਸ ਐਚ ਓ ਨਾਭਾ ਸੁਖਰਾਜ ਸਿੰਘ ਨੇ ਦਸਿਆ ਕਿ ਇਸ ਦੀ 174 ਕਾਰਵਾਈ ਕੀਤੀ ਜਾ ਰਹੀ ਹੈ ਅਤੇ ਮਾਪਿਆਂ ਦੇ ਕਹਿਣ ਤੇ ਬਿਆਨ ਦਰਜ ਕੀਤੇ ਗਏ ਹਨ ।

Send this to a friend