April 19, 2026 2:04 am

6 ਮਹੀਨੇ ਦੇ ਬੱਚੇ ਨੂੰ ਅਗਵਾ ਕਰਕੇ ਵੇਚਣ ਵਾਲਾ ਗਿਰੋਹ ਕਾਬੂ

ਜਲੰਧਰ, 17 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਮੁੱਦਈ ਸੁਦਾਗਰ ਬਾਈ ਪਤਨੀ ਸ਼ੁਸ਼ੀਲ ਕੁਮਾਰ ਵਾਸੀ ਦਾਣਾ ਮੰਡੀ ਲੁਧਿਆਣਾ ਜੋ ਖਿਡੌਣੇ ਵੇਚਣ ਦੀ ਦੁਕਾਨ ਮਈਆ ਭਗਵਾਨ ਫਿਲੌਰ ਆਈ ਸੀ ਅਤੇ ਉਹ ਆਪਣੇ ਲੜਕੇ ਅੰਤਿਕ ਉਮਰ ਕਰੀਬ 06 ਮਹੀਨੇ ਨੂੰ ਆਪਣੀ ਬੇਟੀ ਸ਼ੀਲਾ ਉਮਰ ਕਰੀਬ 3 ਸਾਲ ਦੀ ਨਿਗਰਾਨੀ ਹੇਠ ਛੱਡ ਕੇ ਆਪ ਖਾਣਾ ਲੈਣ ਚਲੀ ਗਈ ਸੀ ਜਦ ਉਸ ਨੇ ਵਾਪਸ ਆ ਕੇ ਦੇਖਿਆ ਤਾਂ ਉਸਦਾ ਬੱਚਾ ਉਸ ਦੁਕਾਨ ਪਰ ਨਹੀ ਸੀ ਉਸ ਨੇ ਆਪਣੇ ਬੱਚੇ ਦੀ ਕਾਫੀ ਭਾਲ ਕੀਤੀ ਪਰ ਮੁੱਦਈ ਨੂੰ ਉਸਦਾ ਬੱਚਾ ਅੰਤਿਕ ਨਹੀ ਮਿਲਿਆ ਜਿਸ ਨੂੰ ਨਾ ਮਾਲੂਮ ਵਿਅਕਤੀ ਵੱਲੋਂ ਅਗਵਾ ਕਰ ਲਿਆ ਸੀ। ਜਿਸ ਸਬੰਧੀ ਥਾਣਾ ਫਿਲੌਰ ਵਿਖੇ ਮੁਕੱਦਮਾ ਨੰਬਰ 183 ਮਿਤੀ 08.07.2018 ਜੁਰਮ 363-ਏ ਭ:ਦ: ਥਾਣਾ ਫਿਲੋਰ ਦਰਜ ਰਜਿਸ਼ਟਰ ਕੀਤਾ ਗਿਆ ਸੀ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਨਵਜੋਤ ਸਿੰਘ ਮਾਹਲ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਨੇ ਦੱਸਿਆ ਕਿ ਮੁਕੱਦਮਾ ਨੰਬਰ 183 ਮਿਤੀ 08.07.2018 ਜੁਰਮ 363ਏ ਭ:ਦ: ਥਾਣਾ ਫਿਲੌਰ ਜਿਸ ਵਿੱਚ ਨਾ ਮਾਲੂਮ ਵਿਅਕਤੀਆ ਵੱਲੋਂ 06 ਮਹੀਨੇ ਦਾ ਬੱਚਾ ਅੰਤਿਕ ਡੇਰਾ ਮਈਆ ਦਰਬਾਰ ਫਿਲੌਰ ਤੋਂ ਅਗਵਾ ਕਰ ਲਿਆ ਸੀ ਮੁਕੱਦਮਾ ਨੂੰ ਟਰੇਸ ਕਰਨ ਲਈ ਸ਼੍ਰੀ ਅਮਰੀਕ ਸਿੰਘ ਚਾਹਲ, ਪੀ.ਪੀ.ਐਸ, ਉਪ ਪੁਲਿਸ ਕਪਤਾਨ, ਸਬ-ਡਵੀਜ਼ਨ ਫਿਲੌਰ ਦੀ ਨਿਗਰਾਨੀ ਹੇਠ ਸਬ ਇੰਸਪੈਕਟਰ ਜਤਿੰਦਰ ਕੁਮਾਰ, ਮੁੱਖ ਅਫਸਰ ਥਾਣਾ ਫਿਲੌਰ ਦੀ ਯੋਗ ਅਗਵਾਈ ਹੇਠ ਐਸ.ਆਈ ਬਖਸ਼ੀਸ ਸਿੰਘ ਨੰਬਰ 89/ਹੁਸ਼ਿਆਰਪੁਰ ਨੇ ਸਮੇਤ ਪੁਲਿਸ ਪਾਰਟੀ ਟੀਮ ਦਾ ਗਠਨ ਕੀਤਾ ਗਿਆ ਸੀ ਅਤੇ ਟੀਮਾਂ ਨੂੰ ਵੱਖ-ਵੱਖ ਏਰੀਆ ਵਿੱਚ ਭੇਜਿਆ ਗਿਆ ਅੱਜ ਉਸ ਵੇਲੇ ਭਾਰੀ ਸਫਲਤਾ ਮਿਲੀ ਜਦੋਂ ਉਨਾਂ ਨੇ ਮੁਕੱਦਮਾ ਨੰਬਰ 183 ਮਿਤੀ 08.07.2018 ਜੁਰਮ 363ਏ ਭ:ਦ: ਥਾਣਾ ਫਿਲੌਰ ਵਿੱਚ ਨਾ ਮਾਲੂਮ ਵਿਅਕਤੀਆ ਵੱਲੋਂ ਮਿਤੀ 05.07.2018 ਨੂੰ ਡੇਰਾ ਮਈਆ ਭਗਵਾਨ ਜੀ ਫਿਲੌਰ ਤੋਂ 06 ਮਹੀਨੇ ਦਾ ਅਗਵਾ ਕੀਤਾ ਬੱਚਾ ਅੰਕਿਤ ਨੂੰ ਬਠਿੰਡਾ ਜਿਲ੍ਹਾ ਤੋਂ ਬਰਾਮਦ ਕੀਤਾ ਅਤੇ ਮੁਕੱਦਮਾ ਵਿੱਚ ਦੋਸ਼ੀ ਨਫੀਜ ਪੁੱਤਰ ਨਸਾਦ ਕੌਂਮ ਮੁਸਲਮਾਨ ਵਾਸੀ ਪਿੰਡ ਪੀਕੀ ਥਾਣਾ ਕੋਤਵਾਲੀ ਦਿਹਾਤੀ ਸਹਾਰਨਪੁਰ ਉਤਰ ਪ੍ਰਦੇਸ਼ ਹਾਲ ਕਿਰਾਏਦਾਰ ਮਕਾਨ ਨੰਬਰ 1/15 ਮੁਹੱਲਾ ਗੁਰੁ ਗੋਬਿੰਦ ਸਿੰਘ ਨਗਰ ਟਿੱਬਾ ਰੋਡ ਥਾਣਾ ਯੋਧੇਵਾਲ ਬਸਤੀ ਲੁਧਿਆਣਾ, ਪੂਰਨ ਪੁੱਤਰ ਚਰੰਜੀ ਲਾਲ ਕੌਂਮ ਜੁਲਾਹੇ ਵਾਸੀ ਮਕਾਨ ਨੰਬਰ 74 ਧੂਰੀ ਲਾਈਨ ਸ਼ਾਹ ਤਲਾਈ ਮੰਦਿਰ ਕਬੀਰ ਬਸਤੀ ਲੁਧਿਆਣਾ ਥਾਣਾ ਢਾਈ ਚੌਂਕੀ ਵਿਸ਼ਵਕਰਮਾਂ ਚੌਂਕ ਲੁਧਿਆਣਾ ਹਾਲ ਕਿਰਾਏਦਾਰ ਮਕਾਨ ਨੰਬਰ 820 ਅਰਬਨ ਅਸਟੇਟ ਫੇਜ ਨੰਬਰ 03 ਥਾਣਾ ਡੁਗਰੀ ਜਿਲਾ ਲੁਧਿਆਣਾ, ਸਰਬਜੀਤ ਕੌਰ ਉਰਫ ਸੱਬੋ ਪਤਨੀ ਅਰੁਣ ਕੁਮਾਰ ਉਰਫ ਸੋਨੂੰ ਵਾਸ਼ੀ ਗਲੀ ਨੰਬਰ 11 ਮੁਹੱਲਾ ਬਸੰਤ ਨਗਰ ਥਾਣਾ ਸਦਰ ਡਾਬਾ ਲੁਧਿਆਣਾ ਜਿਲਾ ਲੁਧਿਆਣਾ, ਨੇ ਮਹਿੰਦਰ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਗੁਰੁ ਗੋਬਿੰਦ ਸਿੰਘ ਨਗਰ ਬਰੋਟਾ ਰੋਡ ਮਕਾਨ ਨੰਬਰ 1/105 ਲੁਧਿਆਣਾ ਅਤੇ ਬੀਰਪਾਲ ਕੌਰ ਪਤਨੀ ਕੁਲਵੰਤ ਸਿੰਘ ਵਾਸੀ ਲਹਿਰਾ ਬੇਗਾ ਥਾਣਾ ਨਿਥਾਣਾ ਜਿਲ੍ਹਾ ਬਠਿੰਡਾ ਨੂੰ ਗ੍ਰਿਫਤਾਰ ਕੀਤਾ।

Send this to a friend