April 19, 2026 2:05 am

ਲੁਟੇਰੇ ਗਿਰੋਹ ਨੇ ਇੱਕ ਔਰਤ ਦੀ ਲਈ ਜਾਨ, ਬਾਕੀ ਕੀਤੇ ਜ਼ਖ਼ਮੀ

ਜਗਰਾਉਂ ਪੁਲਿਸ ਨੇ ਪੰਜ ਲੁਟੇਰੇ ਕੀਤੇ ਕਾਬੂ

ਜਗਰਾਉਂ, 17 ਜੁਲਾਈ (ਪਰਮਜੀਤ ਸਿੰਘ ਗਰੇਵਾਲ)- ਬੀਤੀ 6 ਜੁਲਾਈ ਦੀ ਰਾਤ ਪਿੰਡ ਪੰਡੋਰੀ ਵਿਖੇ ਲੁੱਟ-ਖੋਹ ਦੀ ਨੀਅਤ ਨਾਲ ਆਏ ਪੰਜ ਨੌਜਵਾਨਾਂ ਵੱਲੋਂ ਕੀਤੇ ਕਤਲ ਦਾ ਮਾਮਲਾ ਪੁਲਿਸ ਵੱਲੋਂ ਸੁਲਝਾ ਲਿਆ ਗਿਆ ਹੈ। ਇਸ ਸਬੰਧੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਐਸ. ਐਸ. ਪੀ. ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਰਾਮਕਲੀ ਪਤਨੀ ਰਜਿੰਦਰ ਰਜਕ ਵਾਸੀ ਬਿਹਾਰ ਹਾਲ ਵਾਸੀ ਪੰਡੋਰੀ ਦੇ ਬਿਆਨਾਂ ’ਤੇ ਮੁਕੱਦਮਾ ¦ਬਰ 220 ਅ/ਧ 459, 460, 380 ਆਈ. ਪੀ. ਸੀ. ਤਹਿਤ ਥਾਣਾ ਦਾਖਾ ਵਿਖੇ ਦਰਜ ਕੀਤਾ ਗਿਆ ਕਿ ਉਸ ਦਾ ਲੜਕਾ ਸੁਧੀਰ ਰਜਕ ਆਪਣੇ ਪਰਿਵਾਰ ਸਮੇਤ ਪਿੰਡ ਪੰਡੋਰੀ ਵਿਖੇ ਜੀ. ਟੀ. ਰੋਡ ਨੇੜੇ ਬਣੇ ਮੱਛੀ ਤਲਾਬ ’ਤੇ ਰਹਿੰਦਾ ਹੈ ਤੇ ਮਿਤੀ 5 ਜੁਲਾਈ ਨੂੰ ਉਸ ਦਾ ਲੜਕਾ ਸੁਧੀਰ ਵਾਪਸ ਆਪਣੇ ਪਿੰਡ ਬਿਹਾਰ ਚਲਾ ਗਿਆ ਤੇ ਮੱਛੀ ਤਲਾਬ ਦੀ ਦੇਖ-ਭਾਲ ਲਈ ਉਨ੍ਹਾਂ ਦਾ ਇਕ ਹੋਰ ਨੌਕਰ ਵਿਨੋਦ ਬਾਬਨ ਵੀ ਰਹਿੰਦਾ ਹੈ। ਮਿਤੀ 6 ਜੁਲਾਈ ਦੀ ਰਾਤ ਨੂੰ ਉਸ ਖਾਣਾ ਖਾ ਕੇ ਸੌ ਗਿਆ ਤਾਂ ਰਾਤ ਕਰੀਬ 1/2 ਵਜੇ ਦੇ ਕਰੀਬ ਬਾਹਰ ਮੰਜੇ ’ਤੇ ਪਏ ਵਿਨੋਦ ਬਾਬਨ ਦੀਆਂ ਚੀਕਾਂ ਸੁਣਾਈ ਦਿੱਤੀਆਂ। ਰੋਲਾ ਸੁਣਕੇ ਉਹ ਵੀ ਜਾਗ ਗਏ ਪ੍ਰੰਤੂ ਉਨ੍ਹਾਂ ਨੇ ਕਮਰੇ ਨੂੰ ਅੰਦਰੋਂ ਕੁੰਡੀ ਲਗਾਈ ਹੋਈ ਸੀ ਤਾਂ ਉਨ੍ਹਾਂ ਨੇ ਦਰਵਾਜੇ ਨੂੰ ਬਾਹਰੋਂ ਕਿਸੇ ਨੇ ਜ਼ੋਰ-ਜ਼ੋਰ ਦੀ ਖੜਕਾਇਆ, ਜਦੋਂ ਅਵਾਜ਼ਾਂ ਆਉਣੀਆਂ ਬੰਦ ਹੋਈਆਂ ਤਾਂ ਉਸ ਨੇ ਅਤੇ ਉਸ ਦੀ ਨੂੰਹ ਸੰਗੀਤਾ ਦੇਵੀ ਨੇ ਦਰਵਾਜਾ ਖੋਲ੍ਹਿਆ ਅਤੇ ਬਾਹਰ ਆਈਆਂ, ਜਦੋਂ ਉਹ ਅਤੇ ਉਸ ਦੀ ਨੂੰਹ ਬਾਹਰ ਮੰਜੇ ’ਤੇ ਪਏ ਵਿਨੋਦ ਬਾਬਨ ਜਿਸ ਦੇ ਸਿਰ ’ਤੇ ਸੱਟਾਂ ਲੱਗੀਆਂ ਹੋਈਆਂ ਸਨ ਤੇ ਖੂਨ ਨਿਕਲ ਰਿਹਾ ਸੀ ਨੂੰ ਦੇਖਣ ਲੱਗੀਆਂ ਤਾਂ ਜੀ. ਟੀ. ਰੋਡ ਵੱਲ ਤਿੰਨ ਮੋਨੇ ਵਿਅਕਤੀ ਭੱਜ ਕੇ ਉਨ੍ਹਾਂ ਵੱਲ ਆਏ, ਉਹ ਡਰਕੇ ਕਮਰੇ ’ਚ ਅੰਦਰ ਜਾ ਵੜੀਆਂ ਤਾਂ ਤਿੰਨੇ ਵਿਅਕਤੀ ਉਨ੍ਹਾਂ ਦੇ ਪਿੱਛੇ ਅੰਦਰ ਕਮਰੇ ’ਚ ਆ ਗਏ, ਜਿਨ੍ਹਾਂ ’ਚੋਂ ਇਕ ਵਿਅਕਤੀ ਬੋਰੀਆਂ ਟਾਈਪ, ਜਿਸ ਨੂੰ ਮੈਂ ਪਛਾਣਦੀ ਹਾਂ, ਕਿਉਂਕਿ ੳਹ ਦੋ-ਤਿੰਨ ਦਿਨਾਂ ਤੋਂ ਉਸ ਦੇ ਲੜਕੇ ਸੁਧੀਰ ਬਾਰੇ ਪੁੱਛਣ ਆਉਂਦਾ ਸੀ, ਜਿਨ੍ਹਾਂ ਪਾਸ ਦਾਹ ਲੋਹਾ ਅਤੇ ਡੰਡੇ ਸਨ, ਜਿਨ੍ਹਾਂ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ ਅਤੇ ਕਿਹਾ ਕਿ ਪੈਸੇ ਤੇ ਸੋਨਾ ਕਿੱਥੇ ਹੈ, ਜਿਨ੍ਹਾਂ ’ਚੋਂ ਇਕ ਵਿਅਕਤੀ ਕਮਰੇ ਅੰਦਰ ਪਏ ਟਰੰਕਾਂ ਅਤੇ ਸਮਾਨ ਦੀ ਫਰੋਲਾ-ਫਰਾਲੀ ਕਰਕੇ ਪੈਸੇ ਅਤੇ ਸੋਨੇ ਦੇ ਗਹਿਣੇ ਲੱਭਣ ਲੱਗ ਪਏ। ਸੰਗੀਤਾ ਵੱਲੋਂ ਵਿਰੋਧ ਕਰਨ ’ਤੇ ਉਸ ਦੇ ਸਿਰ ’ਤੇ ਦਾਹ ਨਾਲ ਵਾਰ ਕੀਤਾ, ਜਿਸ ਨਾਲ ਮੇਰੀ ਨੂੰਹ ਗੰਭੀਰ ਜ਼ਖ਼ਮੀ ਹੋ ਗਈ। ਬੋਰੀਆਂ ਟਾਈਪ ਵਿਅਕਤੀ ਨੇ ਉਸ ਦੇ ਕੰਨਾਂ ’ਚ ਪਾਈਆਂ ਵਾਲੀਆਂ ਸੋਨਾ ਵਜਨੀ ਦੋ ਗ੍ਰਾਮ ਅਤੇ ਪੈਰਾਂ ’ਚ ਪਈਆਂ ਚਾਂਦੀ ਦੀਆਂ ਝਾਂਜਰਾਂ ਵਜਨੀ ਕਰੀਬ 6 ਤੋਲੇ ਲਾਹ ਲਈਆਂ ਤੇ ਫਰਿੱਜ ’ਤੇ ਪਏ ਪਰਸ ’ਚੋਂ ਇਕ ਚੈਨ ਚਾਂਦੀ ਵਜਨੀ 8/9 ਤੋਲੇ ਅਤੇ 500 ਰੁਪਏ ਨਗਦੀ ਵੀ ਲੈ ਗਏ। ਸਾਡਾ ਰੋਲਾ ਸੁਣਕੇ ਤਲਾਬ ਦੇ ਨੇੜੇ ਹੀ ਡੇਰੇ ’ਚ ਰਹਿੰਦੇ ਸ਼ੰਭੂ ਗੁੱਜਰ ਨੇ ਆ ਕੇ ਗੱਡੀ ਰਾਹੀਂ ਵਿਨੋਦ ਬਾਬਨ ਨੂੰ ਇਲਾਜ ਲਈ ਅਰੋੜਾ ਹਸਪਤਾਲ ਲੁਧਿਆਣਾ ਦਾਖਲ ਕਰਵਾਇਆ ਗਿਆ ਤੇ ਸੰਗੀਤਾ ਨੂੰ ਸਿਵਲ ਹਸਪਤਾਲ ਲੁਧਿਆਣਾ ਵਿਖੇ ਦਾਖਲ ਕਰਵਾਇਆ। ਸੰਗੀਤਾ ਦੇਵੀ ਦੇ ਜ਼ਿਆਦਾ ਸੱਟਾਂ ਲੱਗਣ ਕਰਕੇ ਬਾਅਦ ’ਚ ਉਸ ਦੀ ਮੌਤ ਹੋ ਗਈ। ਇਸ ਸਬੰਧੀ ਐਸ. ਪੀ.(ਇੰਨ:) ਰੁਪਿੰਦਰ ਭਾਰਦਵਾਜ ਦੀ ਅਗਵਾਈ ’ਚ ਡੀ. ਐਸ. ਪੀ. (ਇੰਨ:) ਅਮਨਦੀਪ ਸਿੰਘ ਬਰਾੜ, ਡੀ. ਐਸ. ਪੀ. ਦਾਖਾ ਹਰਕਮਲ ਕੌਰ ਬਰਾੜ, ਸੀ. ਆਈ. ਏ. ਸਟਾਫ਼ ਦੇ ਇੰਚਾਰਜ ਲਖਵੀਰ ਸਿੰਘ ਅਤੇ ਥਾਣਾ ਦਾਖਾ ਦੇ ਇੰਚਾਰਜ ਬਿਕਰਮਜੀਤ ਸਿੰਘ ਨੇ ਮੁਕੱਦਮੇ ਨੂੰ ਟਰੇਸ ਕਰਦਿਆਂ ਸੁਖਮਿੰਦਰ ਸਿੰਘ ਉਰਫ਼ ਗੋਲੀ ਪੁੱਤਰ ਹਰਮੇਲ ਸਿੰਘ ਵਾਸੀ ਪੰਡੋਰੀ, ਪਿੰਦਰ ਸਿੰਘ ਉਰਫ਼ ਪਿੰਦਾ ਪੁੱਤਰ ਤਰਸੇਮ ਲਾਲ ਵਾਸੀ ਲੁਹਾਰਾ, ਰਾਜਵੀਰ ਸਿੰਘ ਉਰਫ਼ ਬੰਟੀ ਪੁੱਤਰ ਜੀਵਨ ਸਿੰਘ ਵਾਸੀ ਲੁਹਾਰਾ, ਬਲਜੀਤ ਸਿੰਘ ਉਰਫ਼ ਮੋਟਾ ਪੁੱਤਰ ਬਖਤੌਰ ਸਿੰਘ ਵਾਸੀ ਲੁਹਾਰਾ ਅਤੇ ਸੰਦੀਪ ਸਿੰਘ ਉਰਫ਼ ਖੋਸਾ ਪੁੱਤਰ ਸੁਖਦੇਵ ਸਿੰਘ ਵਾਸੀ ਨੇੜੇ ਸਾਈਂ ਧਾਮ ਮੰਦਰ ਮੋਗਾ ਨੂੰ ਗ੍ਰਿਫ਼ਤਾਰ ਕਰਕੇ ਵਾਰਦਾਤ ’ਚ ਸੱਟਾਂ ਮਾਰਨ ਲਈ ਵਰਤਿਆ ਸਮਾਨ ਵੀ ਬਰਾਮਦ ਕੀਤਾ। ਐਸ. ਐਸ. ਪੀ. ਨੇ ਦੱਸਿਆ ਕਿ ਦੋਸ਼ੀਆਂ ਤੋਂ ਪੁੱਛਗਿੱਛ ਦੌਰਾਨ ਉਨ੍ਹਾਂ ਦੱਸਿਆ ਕਿ ਪਿੰਦਰ ਸਿੰਘ, ਰਾਜਵੀਰ ਸਿੰਘ, ਬਲਜੀਤ ਸਿੰਘ, ਸੰਦੀਪ ਸਿੰਘ ਸੁਖਵਿੰਦਰ ਸਿੰਘ ਦੇ ਦੋਸਤ ਹਨ ਅਤੇ ਵਾਰਦਾਤ ਤੋਂ ਕੁਝ ਦਿਨ ਪਹਿਲਾ ਮੁਦਈ ਦੇ ਲੜਕੇ ਸੁਧੀਰ ਰਾਜਕ ਨੇ ਇਨ੍ਹਾਂ ਨੂੰ ਮੱਛੀ ਫਾਰਮ ਦੇ ਨੇੜਿਓ ਭੰਗ ਮਲਦਿਆਂ ਨੂੰ ਰੋਕਿਆ ਸੀ ਅਤੇ ਸੁਖਵਿੰਦਰ ਸਿੰਘ ਇਹ ਜਾਣਕਾਰੀ ਸੀ ਕਿ ਸੁਧੀਰ ਰਾਜਕ ਦੇ ਘਰ ਸੋਨਾ, ਚਾਂਦੀ ਅਤੇ ਕੀਮਤੀ ਸਮਾਨ ਅਤੇ ਨਗਦੀ ਵੱਡੀ ਤਾਦਾਤ ’ਚ ਹੈ, ਜਿਸ ਕਰਕੇ ਇਨ੍ਹਾਂ ਵਿਅਕੀਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਮੌਕੇ ਐਸ. ਪੀ. ਗੁਰਦੀਪ ਸਿੰਘ ਅਤੇ ਡੀ. ਐਸ. ਪੀ. (ਐਚ) ਬੁ¦ਦ ਸਿੰਘ ਵੀ ਹਾਜ਼ਰ ਸਨ।

Send this to a friend