ਕਮਜ਼ੋਰ ਟੀਮਾਂ ’ਤੇ ਹੀ ਜਿੱਤ ਦਰਜ ਕਰਨ ਦੇ ਕਾਬਿਲ ਰਹਿ ਗਈ ਹੈ ਟੀਮ ਇੰਡੀਆ?

ਨਵੀਂ ਦਿੱਲੀ, 6 ਮਾਰਚ (ਵਿਸ਼ਵ ਵਾਰਤਾ) : ਅਫਗਾਨਿਸਤਾਨ ਖਿਲਾਫ ਬੁੱਧਵਾਰ ਨੂੰ 8 ਵਿਕਟਾਂ ਨਾਲ ਜਿੱਤ ਹਾਸਲ ਕਰਨ ਦੇ ਨਾਲ ਹੀ ਟੀਮ ਇੰਡੀਆ ਨੇ ਵਾਪਸੀ ਲਈ ਉੜਾਨ ਭਰੀ। ਏਸ਼ੀਆ ਕੱਪ ਤੋਂ ਬਾਹਰ ਹੋਣ ਦੇ ਬਾਅਦ ਟੀਮ ਦਾ ਖ਼ਰਾਬ ਪਰਦਰਸ਼ਨ ਇੱਕ ਵਾਰ ਫਿਰ ਆਲੋਚਕਾਂ ਵਿੱਚ ਚਰਚਾ ਦਾ ਮੁੱਦਾ ਬਣ ਗਿਆ ਹੈ। ਇਸ ਟੂਰਨਾਮੈਂਟ ਤੋਂ ਬਹੁਤ ਸਵਾਲ ਇਹ ਖੜਾ ਹੋਇਆ ਹੈ ਕਿ ਕੀ ਸੰਸਾਰ ਦੀ ਨੰਬਰ 2 ਟੀਮ ਇੰਨੀ ਕਮਜੋਰ ਹੋ ਚੁੱਕੀ ਹੈ ਕਿ ਹੁਣ ਉਹ ਕੇਵਲ ਕਮਜੋਰ ਟੀਮਾਂ ਉੱਤੇ ਹੀ ਜਿੱਤ ਹਾਸਲ ਕਰ ਸਕਦੀ ਹੈ। ਇਸ ਵਾਰ ਤਾਂ ਟੀਮ ਇੰਡੀਆ ਘਰੇਲੂ ਹਾਲਾਤਾਂ ਅਤੇ ਵਾਕਫ਼ ਪਿਚ ਉੱਤੇ ਵੀ ਕੋਈ ਖਾਸ ਕਮਾਲ ਨਹੀਂ ਦਿਖਾ ਸਕੀ। ਵਿਸ਼ਵ ਕੱਪ ਵਿੱਚ ਬਹੁਤ ਘੱਟ ਸਮਾਂ ਬਚਿਆ ਹੈ, ਅਜਿਹੇ ਵਿੱਚ ਟੀਮ ਇੰਡੀਆ ਦੀ ਡਿੱਗਦੀ ਫ਼ਾਰਮ ਚਿੰਤਾ ਦਾ ਵਿਸ਼ਾ ਬਣ ਗਈ ਹੈ। ਪਾਕਿਸਤਾਨ ਤੇ ਸ਼੍ਰੀਲੰਕਾ ਤੋਂ ਮਿਲੀ ਕਰਾਰੀ ਹਾਰ : ਟੀਮ ਇੰਡੀਆ ਨੇ ਪਾਕਿਸਤਾਨ ਅਤੇ ਸ਼੍ਰੀਲੰਕਾ ਦੇ ਖਿਲਾਫ ਕਰਾਰੀ ਹਾਰ ਦਾ

ਸਾਹਮਣਾ ਕਰਨਾ ਪਿਆ, ਜਿੱਥੇ ਪਾਕਿਸਤਾਨ ਤੋਂ ਭਾਰਤ ਨੂੰ 1 ਵਿਕਟ ਨਾਲ ਹਾਰ ਮਿਲੀ ਉਥੇ ਹੀ ਸ਼੍ਰੀਲੰਕਾ ਨੇ 2 ਵਿਕਟ ਨਾਲ ਭਾਰਤ ਖਿਲਾਫ ਜਿੱਤ ਦਰਜ ਕੀਤੀ। ਹਾਲਾਂਕਿ ਇਨ੍ਹਾਂ ਦੋਨਾਂ ਹੀ ਟੀਮਾਂ ਨੂੰ ਭਾਰਤ ਪਹਿਲਾਂ ਕਈ ਵਾਰ ਹਰਾ ਚੁੱਕਿਆ ਹੈ, ਸਾਲ 2010 ਵਿੱਚ ਤਾਂ ਭਾਰਤ ਨੇ ਫਾਈਨਲ ਵਿੱਚ ਸ਼੍ਰੀਲੰਕਾ ਨੂੰ ਹੀ ਹਰਾ ਕਰ ਏਸ਼ੀਆ ਕੱਪ ਦਾ ਖਿਤਾਬ ਜਿੱਤੀਆ ਸੀ, ਪਰ ਇਸ ਵਾਰ ਟੀਮ ਇੰਡੀਆ ਇਨ੍ਹਾਂ ਦੋਨਾਂ ਹੀ ਮਜਬੂਤ ਟੀਮਾਂ ਦੇ ਸਾਹਮਣੇ ਪਸਤ ਨਜ਼ਰ ਆਈ। ਚੌਥੀ ਵਾਰ ਏਸ਼ੀਆ ਕੱਪ ਤੋਂ ਬਾਹਰ : ਏਸ਼ੀਆ ਕੱਪ ਦੇ ਇਤਿਹਾਸ ਵਿੱਚ ਇਹ ਚੌਥੀ ਵਾਰੀ ਹੈ ਜਦੋਂ ਟੀਮ ਇੰਡੀਆ ਟੂਰਨਾਮੈਂਟ ਦੇ ਫਾਇਨਲ ਤੱਕ ਨਾ ਪਹੁੰਚ ਸਕੀ। ਪੰਜ ਵਾਰੀ ਏਸ਼ੀਆ ਕੱਪ ਜੇਤੂ ਟੀਮ ਇੰਡੀਆ ਇਸ ਤੋਂ ਪਹਿਲਾਂ ਸਾਲ 2012, 2000 ਅਤੇ 1986 ਵਿੱਚ ਫਾਇਨਲ ਤੋਂ ਬਾਹਰ ਹੋ ਚੁੱਕੀ ਹੈ।

Send this to a friend