Skip to content
Independent perspectives. Global stories.
BREAKING

ਪ੍ਰਧਾਨ ਮੰਤਰੀ ਵੱਲੋਂ ਵੈਬਕਾਸਟਿੰਗ ਰਾਹੀਂ ਕਿਸਾਨ ਬੀਬੀਆਂ ਨਾਲ ਵਾਰਤਾ ਜ਼ਿਲ੍ਹੇ ਦੇ 85 ਕਿਸਾਨੀ ਕਿਤੇ ਨਾਲ ਸਬੰਧਤ ਬੀਬੀਆਂ ਵੱਲੋਂ ਸ਼ਿਰਕਤ

Share this story

ਫਰੀਦਕੋਟ, 12 ਜੁਲਾਈ (ਰਜਿੰਦਰ ਅਰੋੜਾ, ਗੁਰਜੀਤ ਰੋਮਾਣਾ)- ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਇਸਤਰੀ ਸਵੈ-ਸਹਾਇਤਾ ਗਰੁਪ ਮੈਂਬਰਾਂ ਲਈ ਦੇਸ਼ ਵਿਆਪੀ ਸੰਬੋਧਨ ਦੇ ਮਦੇ ਨਜਰ, ਕ੍ਰਿਸ਼ੀ ਵਿਗਿਆਨ ਕੇਂਦਰ ਫਰੀਦਕੋਟ ਵਲੋਂ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਫਰੀਦਕੋਟ ਜਿਲੇ ਦੇ ਅਲਗ ਅਲਗ ਪਿੰਡਾਂ ਤੋਂ 85 ਕਿਸਾਨੀ ਕਿਤੇ ਨਾਲ ਸਬੰਧਤ ਬੀਬੀਆਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਪ੍ਰਧਾਨ ਮੰਤਰੀ ਦੀ ਵਾਰਤਾ ਨੂੰ ਵੈਬਕਾਸਟਿੰਗ ਜਰੀਏ ਕਿਸਾਨ ਬੀਬੀਆਂ ਨਾਲ ਸਾਂਝਾ ਕੀਤਾ ਗਿਆ। ਪ੍ਰੋਗਰਾਮ ਦੇ ਸਵਾਗਤੀ ਭਾਸ਼ਣ ਦੌਰਾਨ ਸਹਿਯੋਗੀ ਨਿਰਦੇਸ਼ਕ (ਸਿਖਲਾਈ) ਡਾ. ਜਗਦੀਸ਼ ਗਰੋਵਰ ਨੇ ਹਾਜ਼ਰ ਬੀਬੀਆਂ ਨੂੰ ਆਪਣੇ ਹੁਨਰ ਨੂੰ ਪਛਾਣ ਕੇ ਸਹਾਇਕ ਧੰਦਿਆਂ ਜਿਵੇਂ ਕਿ ਸਿਲਾਈ ਕਢਾਈ, ਫੂਡ ਪ੍ਰੋਸੈਸਿੰਗ, ਡੇਅਰੀ ਉਤਪਾਦਾਂ ਦੇ ਉਤਪਾਦਨ ਵਲ ਆਉਣ ਲਈ ਪ੍ਰੇਰਿਤ ਕੀਤਾ ਅਤੇ ਇਨਾ ਉਤਪਾਦਾਂ ਦੇ ਸੁਚਜੇ ਮੰਡੀਕਰਨ ਲਈ ਸੁਝਾਅ ਦਿਤੇ ਅਤੇ ਇਨਾ ਧੰਦਿਆਂ ਦੀ ਸਿਖਲਾਈ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਫਰੀਦਕੋਟ ਦੇ ਯੋਗਦਾਨ ਬਾਰੇ ਦਸਿਆ। ਇਸ ਮੌਕੇ ਪ੍ਰੋਫੈਸਰ ਗ੍ਰਹਿ ਵਿਗਿਆਨ ਡਾ. ਜਸਵਿੰਦਰ ਕੌਰ ਬਰਾੜ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਫਰੀਦਕੋਟ ਵਿਖੇ ਚਲ ਰਹੇ ਕਿਤਾ ਮੁਖੀ ਸਿਖਲਾਈ ਕੋਰਸਾਂ ਅਤੇ ਸਵੈ ਸਹਾਇਤਾ ਗਰੁਪ ਦੀ ਮਹਤਤਾ ਬਾਰੇ ਜਾਣਕਾਰੀ ਦਿਤੀ। ਖੇਤੀ ਆਮਦਨ ਵਧਾਉਣ ਲਈ ਫਲਾਂ ਅਤੇ ਸਬਜੀਆਂ ਦੀ ਕਾਸ਼ਤ ਬਾਰੇ ਡਾ. ਗੁਰਦਰਸ਼ਨ ਸਿੰਘ, ਨੇ ਵਿਚਾਰ ਸਾਂਝੇ ਕੀਤੇ। ਸਹਾਇਕ ਪ੍ਰੋਫੈਸਰ (ਬਾਗਬਾਨੀ) ਡਾ. ਸੁਖਵਿੰਦਰ ਸਿੰਘ ਨੇ ਕੁਦਰਤੀ ਸਾਧਨਾਂ ਦੀ ਸੁਚਜੀ ਵਰਤੋ ਲਈ ਖੇਤੀ ਤਕਨੀਕਾਂ ਦੀ ਵਰਤੋਂ ਬਾਰੇ ਜਾਣਕਾਰੀ ਸਾਂਝੀ ਕੀਤੀ। ਖੇਤੀਬਾੜੀ ਇੰਜੀ ਡਾ. ਰਾਕੇਸ਼ ਕੁਮਾਰ ਨੇ ਖੇਤੀ ਆਮਦਨ ਵਧਾਉਣ ਲਈ ਖੇਤੀ ਉਤਪਾਦਨ ਦੇ ਨਾਲ ਨਾਲ ਫੂਡ ਪ੍ਰੋਸੈਸਿੰਗ ਸੰਬੰਧੀ ਉਦਮ ਕਰਨ ਲਈ ਪ੍ਰੇਰਿਤ ਕੀਤਾ।

WRITTEN BY