ਜੂਨ ਮਹੀਨੇ ’ਚ 1059 ਲੋਕਾਂ ਨੇ ਇਸ ਸੇਵਾ ਕੇਂਦਰ ਤੋਂ ਸਰਕਾਰ ਦੀਆਂ ਸਕੀਮਾਂ ਦਾ ਲਿਆ ਲਾਭ
ਅਮਲੋਹ, 12 ਜੁਲਾਈ (ਰਣਜੀਤ ਸਿੰਘ ਘੁਮੰਣ)- ਅਕਾਲੀ ਭਾਜਪਾ ਸਰਕਾਰ ਵਲੋ ਸੂਬੇ ਦੇ ਲੋਕਾ ਨੂੰ ਇਕੋ ਛੱਤ ਹੇਠ ਸਹੂਲਤਾ ਦੇਣ ਲਈ ਸ਼ਹਿਰੀ ਅਤੇ ਪੇਡੂ ਖੇਤਰਾ ਵਿਚ ਸੇਵਾ ਕੇਦਰ ਸਥਪਿਤ ਕੀਤੇ ਗਏ ਸਨ ਤਾ ਕਿ ਲੋਕਾਂ ਨੂੰ ਆਪਣਾ ਕੰਮ ਕਰਵਾਉਣ ਲਈ ਦੂਰ ਦੁਰਾਡੇ ਨਾ ਜਾਣਾ ਪਵੇ ਪਰੰਤੂ ਕਾਂਗਰਸ ਸਰਕਾਰ ਆਉਣ ਤੋ ਬਾਅਦ ਤਕਰੀਬਨ ਦਿਹਾਤੀ ਖੇਤਰਾ ਵਿਚ ਚਲਦੇ ਇਹ ਸੇਵਾ ਕੇਦਰ ਬੰਦ ਕਰ ਦਿਤੇ ਸਨ ਜਿੰਨਾ ਵਿਚ ਅਮਲੋਹ ਬਲਾਕ ’ਚ ਸਲਾਣਾ, ਕੋਲਗੜ, ਭੱਦਲਥੁਹਾ, ਸਲਾਰ ਮਾਜਰਾ, ਅੰਬੇਮਾਜਰਾ ਆਦਿ ਦੇ ਨਾਂ ਜ਼ਿਕਰਯੋਗ ਹਨ। ਜਦ ਕਿ ਅਮਲੋਹ ਸ਼ਹਿਰ ਵਿਚ ਦੋ ਸੇਵਾ ਕੇਦਰ ਚਲ ਰਹੇ ਸਨ ਜਿੰਨਾ ਵਿਚੋ ਦਫਤਰ ਐਸ ਡੀ ਐਮ ਤੇ ਦੂਸਰਾ ਗਉਸਾਲਾ ਨਜਦੀਕ ਸੇਵਾ ਕੇਦਰ ਲੋਕਾ ਨੂੰ ਵਧੀਆ ਸੇਵਾਵਾ ਨਿਭਾ ਰਹੇ ਹਨ।ਦੋਵੇ ਸੇਵਾ ਕੇਦਰਾ ਵਿਚ ਵਡੀ ਗਿਣਤੀ ਵਿਚ ਲੋਕ ਪਹੁੰਚਕੇ ਸਰਕਾਰ ਵਲੋ ਦਿਤੀਆ ਜਾ ਰਹੀਆ ਸਹੂਲਤਾ ਦਾ ਲਾਭ ਲੈ ਰਹੇ ਹਨ। ਪ੍ਰੰਤੂ ਭਰੋਸੇਯੋਗ ਸੂਤਰਾ ਤੋ ਮਿਲੀ ਜਾਣਕਾਰੀ ਅਨੂਸਾਰ ਗਉਸਾਲਾ ਵਾਲਾ ਸੇਵਾ ਕੇਦਰ ਵਿਭਾਗ ਵਲੋ ਜਲਦ ਬੰਦ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਜਦੋ ਕਿ ਇਸ ਸੇਵਾ ਕੇਦਰ ਵਿਚ ਰੋਜਾਨਾ ਵੱਡੀ ਗਿਣਤੀ ਵਿਚ ਲੋਕ ਆਪਣੇ ਕੰਮ ਕਰਾਉਣ ਲਈ ਇਸ ਸੇਵਾ ਕੇਦਰ ਵਿਚ ਪਹੁੰਚਕੇ ਲਾਭ ਲੈ ਰਹੇ ਹਨ। ਜੇ ਕਰ ਇਸ ਗਉਸਾਲਾ ਸਥਿਤ ਸੇਵਾ ਕੇਦਰ ਦੀ ਕਾਰਗੁਜਾਰੀ ਦੇਖੀ ਜਾਵੇ ਤਾਂ ਇਸ ਸੇਵਾ ਕੇਦਰ ਵਲੋ ਜੂਨ ਦੇ ਮਹੀਨੇ ਵਿਚ 395 ਕਿਰਤੀ ਵਿਭਾਗ ਦੇ ਰਜਿਟਰ ਮੈਬਰਾ ਨੂੰ ਲਾਭ ਪਹੁੰਚਾਇਆ ਹੈ 298 ਅਧਾਰ ਕਾਰਡ, ਰੂਲਰ ਏਰੀਆ ਸਰਟੀਫਿਕੇਟ 25, ਬਿਜਲੀ ਦੇ ਬਿਲ, ਖੇਤੀਬਾੜੀ ਨਾਲ ਸਬੰਧਤ, ਹੈਲਥ ਫੈਮਲੀ ਜਨਮ ਸਰਟੀਫਿਕੇਟ ਸਮੇਤ ਕੁਲ 1059 ਵਿਅਕਾਤੀਆਂ ਨੂੰ ਇਸ ਸੇਵਾ ਕੇਦਰ ਤੋ ਲਾਭ ਮਿਲਿਆ ਫਿਰ ਏਨੀ ਵਡੀ ਗਿਣਤੀ ਵਿਚ ਸੇਵਾਵਾ ਦੇਣ ਦੇ ਬਾਵਜੂਦ ਕਿਉ ਇਸ ਸੇਵਾ ਕੇਦਰ ਨੂੰ ਬੰਦ ਕਰਨ ਦਾ ਹੁਕਮ ਜਾਰੀ ਕੀਤਾ ਜਾ ਰਿਹਾ ਹੈ।ਜਿਸਨੂੰ ਲੈ ਕੇ ਹਲਕੇ ਦੇ ਲੋਕਾ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਇਸ ਸੇਵਾ ਕੇਦਰ ਵਿਚ ਆਉਣ ਵਾਲੇ ਲੋਕਾ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਅਤੇ ਉਚ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਲੋਕਾ ਦੀਆਂ ਮੁਸਕਲਾ ਨੂੰ ਧਿਆਨ ਵਿਚ ਰਖਦਿਆ ਹੋਇਆਂ ਇਸ ਸੇਵਾ ਕੇਦਰ ਦੀਆਂ ਸੇਵਾਵਾ ਨੂੰ ਨਿਰੰਤਰ ਜਾਰੀ ਰੱਖਿਆ ਜਾ ਸਕੇ ਤਾਂ ਕਿ ਲੋਕ ਆਪਣਾ ਕੰਮ ਕਰਵਾ ਕੇ ਸਰਕਾਰ ਵਲੋ ਲੋਕਾ ਨੂੰ ਦਿਤੀਆਂ ਜਾ ਰਹੀਆਂ ਸਹੂਲਤਾਂ ਦਾ ਲਾਭ ਲੈ ਸਕਣ।



