Skip to content
Independent perspectives. Global stories.
BREAKING

ਲੋਕਾਂ ਨੇ ਪਿੰਡ ਸ਼ਾਹਵਾਲਾ ’ਚ ਰੋਸ ਰੈਲੀ ਕੱਢੀ

Share this story

ਜ਼ੀਰਾ, 9 ਜੁਲਾਈ (ਮਹਿੰਦਰਪਾਲ ਗਰੋਵਰ)- ਨਸ਼ਿਆਂ ਦੀ ਰੋਕਥਾਮ ਅਤੇ ਲੋਕਾਂ ਨੂੰ ਇਸ ਬੁਰੀ ਬਿਮਾਰੀ ਸਬੰਧੀ ਜਾਗਰੁੂਕ ਕਰਨ ਲਈ ਮੈੇਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ (ਰਜਿ:) ਬਲਾਕ ਜ਼ੀਰਾ ਵੱਲੋਂ ਪਿੰਡ ਸ਼ਾਹਵਾਲਾ ਦੇ ਨਿਵਾਸੀਆਂ ਨੂੰ ਨਾਲ ਲੈ ਕੇ ਨਸ਼ਿਆਂ ਵਿਰੁੱਧ ਰੋਸ ਰੈਲੀ ਕੱਢੀ ਗਈ। ਇਸ ਰੋਸ ਰੈਲੀ ਦੌਰਾਨ ਪਿੰਡ ਵਾਸੀਆਂ ਨੇ ਇਕਜੁੱਟਤਾਂ ਦਾ ਪ੍ਰਗਟਾਵਾਂ ਦਿੰਦਿਆਂ ਕਿਹਾ ਕਿ ਜੋ ਵੀ ਪਿੰਡ ਵਿਚ ਨਸ਼ਾ ਵੇਚਣ ਆਵੇਗਾ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਵਿਚ ਸਰਪੰਚ ਗੁਰਮੇਲ ਸਿੰਘ, ਨੰਬਰਦਾਰ ਲਖ਼ਵੀਰ ਸਿੰਘ, ਸਾਬਕਾ ਸਰਪੰਚ ਸੁਖਦੁਰਸ਼ਨ ਸਿੰਘ, ਬਾਬਾ ਗੁਰਸੇਵਕ ਸਿੰਘ, ਜਗਦੇਵ ਸਿੰਘ ਸੀਨੀਅਰ ਆਗੂ, ਮੰਗਲ ਸਿੰਘ, ਮੈਡੀਕਲ ਪ੍ਰੈਕਟੀਸ਼ਨਰਜ਼ ਦੇ ਪ੍ਰਧਾਨ ਡਾ. ਜਸਵੰਤ ਸਿੰਘ ਭੱਟੀ, ਡਾ. ਆਤਮਾ ਸਿੰਘ, ਡਾ. ਵਰਿੰਦਰ ਸਿੰਘ, ਡਾ. ਸੁਖਜਿੰਦਰ ਸਿੰਘ, ਡਾ. ਸ਼ਮਸ਼ੇਰ ਸਿੰਘ, ਡਾ. ਅਮਨਦੀਪ ਸਿੰਘ, ਡਾ. ਰਾਜ ਕੁਮਾਰ ਸ਼ਰਮਾ, ਡਾ. ਸੰਤੋਖ਼ ਸਿੰਘ ਆਦਿ ਹਾਜ਼ਰ ਸਨ। ਇਸ ਮੌਕੇ ਜਥੇਬੰਦੀ ਨੇ ਕਿਹਾ ਜੋ ਨਸ਼ਾ ਛੱਡੇਗਾ ਉਸਨੂੰ 5 ਕਿਲੋ ਦੇਸੀ ਘਿਉ ਫਰੀ ਦਿੱਤਾ ਜਾਵੇਗਾ।

WRITTEN BY