ਅਜ ਪੰਜਾਬ ਦੀ ਫਿਜ਼ਾ ਵਿਚ ਨਸ਼ਾ ਮੁਕਤ ਪੰਜਾਬ ਦੀ ਲਹਿਰ ਦੀ ਆਵਾਜ਼ ਗੂੰਂਜ ਰਹੀ ਹੈ। ਪੰਜਾਬੀਓ ਅਜ ਮੁੜ ਵਕਤ ਤੁਹਾਡੀ ਅਣਖ ਤੇ ਸ਼ਾਨ ਦੀ ਪਰਖ ਦਾ ਹੈ।ਆਪਣੇ ਪਿੰਡਾਂ ਦੇ ਸਿਵਿਆਂ ਚੋਂ ?ਨਿਕਲਦੀ ਅਗ ਤੁਸਾਂ ਕਿਵੇਂ ਬੁਝਾਓੁਣੀ ਹੈ ਤੁਸੀਂ ਖੁਦ ਭਲੀ ਭਾਂਤ ਜਾਣ ਚੁਕੇ ਹੋ।ਤੁਹਾਡੇ ਵਲੋਂ ਕੁਝ ਦਿਨ ਕੀਤੇ ਸਖਤ ਵਿਰੋਧ ਨੇ ਹਾਕਮਾਂ ਨੂੰ ਤਰੇਲੀਆਂ ਲਿਆ ਦਿਤੀਆਂ ਹਨ। ਹਾਕਮ ਅਜ ਇਸ ਨਸ਼?ਿਆਂ ਦੇ ਮਾਮਲੇ ਤੇ ਕੁਝ ਕਰਨ ਲਈ ਹਥ ਪੈਰ ਮਾਰ ਰਹੇ ਹਨ। ਜੋ ਅਲਖ ਤੁਸਾਂ ਅਜ ਆਪਣੇ ਅੰਦਰ ਪੰਜਾਬ ਦੇ ਦਰਦ ਨੂੰ ਲੈ ਕੇ ਜਗਾਈ ਹੈ,ਇਸ ਅਲਖ ਨੂੰ ਜਗਾਈ ਰਖਿਓ। ਇਸ ਦੌੜ ਵਿਚ ਤੁਹਾਨੂੰ ਕਈ ਸਿਆਸੀ ਹਡਲਾਂ ਵੀ ਪਾਰ ਕਰਨੀਆਂ ਪੈਣੀਆਂ ਹਨ। ਸਿਆਸਤਦਾਨਾਂ ਵਲੋਂ ਕਈ ਸਿਆਸੀ ਠਿਬੀਆਂ ਵੀ ਮਾਰਨ ਦੀ ਕੋਸ਼ਿਸ਼ ਕੀਤੀ ਜਾਂਣੀ ਹੈ,ਪਰ ਹੌਸਲਾ ਨਾ ਛਡਿਓ। ਸਿਆਸੀ ਹਨੇਰੀਆਂ ਮੀਂਹਾਂ ਝਖੜਾਂ ਵਿਚ ਵੀ ਇਹ ਨਸ਼ਾ ਵਿਰੋਧੀ ਮਿਸ਼ਾਲ ਬੁਝਣ ਨਾ ਦਿਉ। ਜੇ ਤੁਹਾਡੇ ਇਰਾਦੇ ਦਰਿੜ ਨੇ ਤਾਂ ਕੋਈ ਵੀ ਤਾਕਤ ਤੁਹਾਨੂੰ ਰੋਕ ਨਹੀਂ ਸਕਦੀ।
ਨਸ਼ਿਆਂ ਦੀ ਗਰਿਫਤ ਵਿਚ ਆ ਚੁਕੀ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਸਰਕਾਰਾਂ ਦੀ ਬੇਵਸੀ ਤੇ ਸਿਆਸਤਦਾਨਾਂ ਦੇ ਝੂਠੇ ਲਾਰਿਆਂ ਤੋਂ ਤੰਗ ਆਈ ਪੰਜਾਬ ਦੀ ਆਵਾਮ ਨੇ ਆਪਣੇ ਘਰ ਆਪ ਬਚਾਉਣ ਲਈ ਕਦਮ ਚੁਕ ਲਏ ਹਨ। ਹਰ ਪਾਸੇ ਨਸ਼?ਿਆਂ ਨਾਲ ਹੋ ਰਹੀਆਂ ਮੌਤਾਂ ਕਾਰਨ ਮਾਤਮ ਛਾਇਆ ਹੋਇਆ ਹੈ। ਨਿਤ ਦਿਨ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਦੇ ਸਿਵਿਆਂ ਚੋਂ ਅਗ ਨਿਕਲ ਰਹੀ ਹੈ।
ਮਾਂਵਾਂ, ਭੈਣਾਂ ਤੇ ਸੁਹਾਗਣਾਂ ਦੇ ਵੈਣਾਂ ਨਾਲ ਪੰਜਾਬ ਦੀ ਫਿਜ਼ਾ ਵਿਚ ਚੀਕਾਂ ਗੂੰਜ ਰਹੀਆਂ ਹਨ। ਇਸ ਨਸ਼?ਿਆਂ ਦੇ ਵਹਿਣ ਨੂੰ ਰੋਕਣ ਲਈ ਅਜ ਪੰਜਾਬ ਵਿਚ ਵਡੇ ਪਧਰ ਤੇ ਲਹਿਰ ਚਲ ਰਹੀ ਹੈ।ਸਮੇਂ ਸਮੇਂ ਦੀਆਂ ਹਕੂਮਤਾਂ ਤੇ ਸਿਆਤਦਾਨਾਂ ਤੋਂ ਤੰਗ ਆ ਕੇ ਲੋਕਾਂ ਵਲੋਂ ਅੰਦੋਲਣ ਸ਼ੁਰੂ ਕੀਤੇ ਜਾਂਦੇ ਰਹੇ ਹਨ। ਜਿੰਨਾਂ ਅੰਦੋਲਣਾਂ ਨੂੰ ਆਵਾਮ ਨੇ ਸੰਜੀਦਗੀ ਨਾਲ ਲੜਿਆ ਹੈ ਕਾਮਯਾਬੀ ਨੇ ਆ ਕੇ ਲੋਕਾਂ ਦੇ ਕਦਮ ਚੁੰਮੇ ਹਨ।
ਉਧਰ ਸੋਸ਼ਲ ਮੀਡੀਆ ਰਾਹੀਂ ਕੁਝ ਵਿਅਕਤੀਆਂ ਵਲੋਂ ‘ਮਰੋ ਜਾਂ ਵਿਰੋਧ ਕਰੋ‘ ਅਤੇ ‘ਚਿਟੇ ਵਿਰੁਧ ਕਾਲਾ ਹਫਤ‘ ਮਨਾਉਣ ਦੇ ਦਿਤੇ ਸਦੇ ਉਪਰ ਲੋਕ ਲਹਿਰ ਖੜ੍ਹੀ ਹੋ ਰਹੀ ਹੈ। ਇਸ ਤਹਿਤ 1 ਜੁਲਾਈ ਤੋਂ 7 ਜੁਲਾਈ ਤਕ ਸੂਬੇ ਭਰ ਵਿਚ ਕਾਲੇ ਕਪੜੇ, ਪਗਾਂ ਅਤੇ ਚੁੰਨੀਆਂ ਪਹਿਨ ਕੇ ਅਤੇ ਕਾਲੇ ਬਿਲੇ ਲਾ ਕੇ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ।।ਅਜ ਇਸ ਗਲ ਵਲ ਵਿਸ਼ੇਸ਼ ਧਿਆਨ ਦੀ ਲੋੜ ਹੈ ਕਿ ਕਿਧਰੇ ਇਹ ਲੜਾਈ ਸ਼ੋਸ਼ਲ ਮੀਡੀਆ ਤਕ ਹੀ ਨਾ ਸੀਮਤ ਰਹਿ ਜਾਵੇ ਇਸਨੂੰ ਅਮਲੀ ਜਾਮਾਂ ਪਹਿਨਾਇਆ ਜਾਣਾ ਅਤੀ ਜਰੂਰੀ ਹੈ। ਕਈ ਪਿੰਡਾਂ ਵਿਚ ਲੋਕ ਇਸ ਦੇ ਵਿਰੋਧ ਵਿਚ ਆ ਖੜ੍ਹੇ ਹੋਏ ਹਨ। ਕਈ ਥਾਵਾਂ ਤੇ ਪਿੰਡਾਂ ਦੇ ਲੋਕਾਂ ਵਲੋਂ ਨਸ਼ੇੜੀ ਨੌਜਵਾਨਾਂ ਦੀ ਵਢਫਟ ਵੀ ਕੀਤੀ ਗਈ ਹੈ। ਪਰ ਇਕ ਗਲ ਯਾਦ ਰਖਿਓ ਕਿ ਵਢਫਟ ਕਰਕੇ ਕਿਧਰੇ ਆਪਣੇ ਅੰਦੋਲਣ ਨੂੰ ਫੇਲ੍ਹ ਕਰਨ ਦਾ ਹਾਕਮਾਂ ਨੂੰ ਮੌਕਾ ਨਾ ਦੇ ਦਿਓ। ਨਸ਼ੜਿਆਂ ਨੂੰ ਫੜੋ ਸਮਝਾਉ।ਉਹ ਵੀ ਤੁਹਾਡੇ ਹੀ ਪੁਤ ਹਨ। ਵਕਤ ਤੇ ਸਿਆਸਤਦਾਨਾਂ ਦੀ ਮਾਰ ਨੇ ਉਹਨਾਂ ਨੂੰ ਕੁਰਾਹੇ ਪਾ ਦਿਤਾ ਹੈ। ਉਹਨਾਂ ਨੂੰ ਗਲਵਕੜੀ ਵਿਚ ਲੈ ਕੇ ਸਮਝਾਉ।
ਵੀਰੋ ਕਿਸੇ ਵੀ ਸਿਆਸੀ ਪਾਰਟੀ ਦਾ ਹਥ ਠੋਕਾ ਨਾ ਬਣਿਓ ਨਹੀਂ ਤਾਂ ਵਰਤੇ ਜਾਉਗੇ। ਪਾਰਟੀ ਭਾਂਵੇਂ ਕੋਈ ਵੀ ਹੋਵੇ ਉਸਦਾ ਮਕਸਦ ਆਵਾਮ ਨੂੰ ਪਿਛੇ ਲਾਉਣਾ ਹੁੰਦਾ ਹੈ। ਇਸ ਲਹਿਰ ਵਿਚ ਸਾਰੀਆਂ ਸਿਆਸੀ ਪਾਰਟੀਆਂ ਭਾਂਵੇਂ ਉਹ ਆਮ ਆਦਮੀ ਪਾਰਟੀ,ਅਕਾਲੀ ,ਭਾਜਪਾ ਤੇ ਕਾਂਗਰਸ ਹੀ ਹੈ ਵਲੋਂ ਲੋਕ ਹਿਤੈਸ਼ੀ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ ਤੇ ਕੀਤੇ ਜਾਂਦੇ ਰਹਿਣਗੇ।ਜਿੰਨਾਂ ਦੇ ਰਾਜ ਭਾਗ ਵਿਚ ਚਿਟਾ ਵਧ?ਿਆ ਫੁਲਿਆ ਅਜ ਉਹ ਕੀ ਕਹਿ ਸਕਦੇ ਹਨ। ਜੇ ਆਪ ਦੀ ਗਲ ਕਰੀਏ ਤਾਂ ਹੁਣ ਕੇਜਰੀਵਾਲ ਕਿਥੇ ਗਿਆ। ਜੋ ਪੰਜਾਬ ਲਈ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੰਨਾ ਦਰਦ ਜ਼ਾਹਰ ਕਰਦਾ ਸੀ।ਸ?ਿਆਸੀ ਚੌਧਰ ਮਿਲੀ ਨਹੀਂ ਤੇ ਫਿਰ ਤੂੰਂ ਕੌਣ ਤੇ ਮੈਂ ਕੌਣ। ਜਿੰਨਾਂ ਲੋਕਾ ਨੂੰ ਟੰਗਣ ਦੀਆਂ ਗਲਾਂ ਕਰਦਾ ਸੀ ਉਹਨਾਂ ਤੋਂ ਹੀ ਮੁਆਫੀ ਮੰਗ ਲਈ। ਇਹਨਾਂ ਸਭ ਫਸਲੀ ਬਟੇਰਿਆਂ ਤੋਂ ਸਾਵਧਾਨ ਰਿਹੋ। ਸਭ ਪਰਖ ਲਏ ਨੇ ਤੁਸਾਂ ਨੇ ਸੀਨੇ ਤੇ ਪਥਰ ਰਖਕੇ ਹੁਣ ਤਾਂ ਆਪਣੀ ਜੰਗ ਆਪ ਹੀ ਲੜਨੀ ਪੈਣੀ ਹੈ।
ਆਪਣੀ ਲੜਾਈ ਆਪ ਲੜਿਓ। ਕਿਸੇ ਦੇ ਮੋਡਿਆਂ ਤੇ ਰਖਕੇ ਬੰਦੂਕਾਂ ਨਹੀਂ ਚਲਦੀਆਂ। ਜੇ ਪੰਜਾਬ ਵਿਚ ਇਕ ਦਹਾਕਾ ਅਤਵਾਦ ਦੀ ਕਾਲੀ ਹਨੇਰੀ ਝੁਲੀ ਸੀ ਤਾਂ ਉਸਨੂੰ ਸਰਕਾਰਾ ਨੇ ਨਹੀਂ ਸਗੋਂ ਤੁਸਾਂ ਲੋਕਾਂ ਨੇ ਹੀ ਖਤਮ ਕੀਤਾ ਸੀ। ਹੁਣ ਪਾਣੀ ਸਿਰੋਂ ਲੰਘ ਗਿਆ ਹੈ। ਗੋਤੇ ਖਾ ਕੇ ਮਰਨ ਨਾਲੋਂ ਆਰ ਜਾਂ ਪਾਰ ਦੀ ਲੜਾਈ ਲੜਣਾ ਬਿਹਤਰ ਹੈ।
ਜੇ ਅਜ ਕਪਤਾਨ ਸਾਹਿਬ ਕੋਈ ਕਦਮ ਚੁਕਦੇ ਹਨ ਤਾਂ ਇਸਦਾ ਸਿਹਰਾ ਤੁਹਾਨੂੰ ਜਾਵੇਗਾ। ਉਂਝ ਤਾਂ ਪੰਜਾਬ ਵਿਚ ਕਾਂਗਰਸ ਹਕੂਮਤ ਬਣ ਤੋਂ ਕੁਝ ਸਮਾਂ ਬਾਅਦ ਹੀ ਪਾਰਟੀ ਦੇ 40 ਦੇ ਕਰੀਬ ਵਿਧਾਇਕਾਂ ਜਿੰਨਾਂ ਵਿਚ ਨਵਜੋਤ ਸਿੰਘ ਸਿਧੂ ਤੇ ਸੁਖਜਿੰਦਰ ਸਿੰਘ ਸੁਖੀ ਰੰਧਾਵਾ ਸ਼ਾਮਿਲ ਸਨ ਨੇ ਮੁਖ ਮੰਤਰੀ ਨੂੰ ਸਾਂਝਾ ਪਤਰ ਲਿਖ ਕੇ ਚੋਣਾਂ ਵਿਚ ਲੋਕਾਂ ਨਾਲ ਕੀਤੇ ਵਾਅਦੇ ਅਨੁਸਾਰ ਨਸ਼ਿਆਂ ਦੇ ਵਡੇ ਸੌਦਾਗਰਾਂ ਨੂੰ ਜੇਲ੍ਹਾਂ ਵਿਚ ਸੁਟਣ ਦੀ ਫਰਿਆਦ ਕੀਤੀ ਸੀ। ਮੁਖ ਮੰਤਰੀ ਨੇ ਸਾਰਿਆਂ ਨੂੰ ਇਹ ਕਹਿ ਕੇ ਠੰਢਾ ਕਰ ਦਿਤਾ ਸੀ ਕਿ ਠੋਸ ਸਬੂਤ ਮਿਲਣ ‘ਤੇ ਹੀ ਕਿਸੇ ਵਿਰੁਧ ਕਾਰਵਾਈ ਕੀਤੀ ਜਾ ਸਕਦੀ ਹੈ। ਸਿਧੂ ਤੇ ਰੰਧਾਵਾ ਵਲੋਂ ਭਾਂਵੇਂ ਸਮੇਂ ਸਮੇਂ ਪੰਜਾਬ ਦੇ ਦਰਦ ਦੀ ਗਲ ਸ਼ਰੇਆਮ ਸਟੇਜ਼ਾਂ ਤੇ ਕੀਤੀ ਜਾਂਦੀ ਰਹੀ ਪਰ ਕਿਤੇ ਨਾ ਕਿਤੇ ਉਹਨਾਂ ਦੀ ਬੇਵਸੀ ਕੋਈ ਰੰਗ ਨਾ ਲਿਆ ਸਕੀ। ਅਜ ਜਦੋਂ ਪੰਜਾਬ ਦੇ ਲੋਕਾਂ ਦਾ ਗੁਸਾ ਸੈਲਾਬ ਵਾਂਗ ਫੁਟਿਆ ਤਾਂ ਮੋਤੀਆਂ ਵਾਲੀ ਸਰਕਾਰ ਨੂੰ ਲਗਾ ਕਿ ਹੁਣ ਤਾਂ ਕੁਝ ਕਰਨਾ ਹੀ ਪੈਣਾ ਹੈ। ਤੁਹਾਡਾ ਰੋਹ ਵੇਖਕੇ ਕਾਂਗਰਸ ਅੰਦਰ ਵੀ ਘਸਰ-ਮੁਸਰ ਸ਼ੁਰੂ ਹੋ ਗਈ ਹੈ। ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਤਾਂ ਇਸ ਮੁਦੇ ਉਪਰ ਆਪਣੀ ਭੜਾਸ ਵੀ ਕਢ ਚੁਕੇ ਹਨ।
ਇਸ ਲਹਿਰ ਦੇ ਚਲਦਿਆਂ ਹੀ ਵਿਧਾਇਕ ਬੈਂਸ ਭਰਾਵਾਂ ਦੀ ਜੋੜੀ ਨੇ ਵੀ ਨਸ਼ਿਆਂ ਦੇ ਮੁਦੇ ਉਪਰ ਪੀੜਤ ਕੁੜੀਆਂ ਨੂੰ ਲੈ ਕੇ ਸੂਬੇ ਵਿਚ ਸੰਘਰਸ਼ ਛੇੜਨ ਦਾ ਐਲਾਨ ਕਰ ਦਿਤਾ ਹੈ।
ਪਿਛਲੇ ਇਕ ਮਹੀਨੇ ਦੌਰਾਨ ਸਿਰਫ ਮਾਝੇ ਵਿਚ ਹੀ ਨਸ਼ਿਆਂ ਦੀ ਓਵਰਡੋਜ਼ ਕਾਰਨ ਦਰਜਨ ਦੇ ਕਰੀਬ ਮੌਤਾਂ ਹੋ ਚੁਕੀਆਂ ਹਨ। ਨਸ਼ਿਆਂ ਕਾਰਨ ਮੌਤਾਂ ਜਾਂ ਸੰਗੀਨ ਅਪਰਾਧਾਂ ਸਬੰਧੀ ਅੰਕੜਿਆਂ ਦਾ ਵਾਧਾ ਪੁਲੀਸ ਪ੍ਰਬੰਧ ਦੀ ਨਾਲਾਇਕੀ ਦਾ ਸਬੂਤ ਸਮਝਿਆ ਜਾਂਦਾ ਹੈ।
ਲੋਕਾਂ ਵਿਚ ਆਈ ਜਾਗਰੂਕਤਾ ਕਾਰਨ ਹੀ ਕਈ ਕੁੜੀਆਂ ਨੇ ਆਪਣੀ ਆਵਾਜ਼ ਬੁਲੰਦ ਕੀਤੀ ਹੈ ਅਤੇ ਆਪਣੇ ਆਪ ਨੂੰ ਇਸ ਦਲਦਲ ਵਿਚੋਂ ਕਢਣ ਦੀ ਗੁਹਾਰ ਲਾਈ ਹੈ। ਪੁਲਿਸ ਦੇ ਕੁਝ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਸ਼ਮੂਲੀਅਤ ਬਾਰੇ ਉਠ ਰਹੇ ਸਵਾਲਾਂ ਨੇ ਖਾਕੀ ਨੂੰ ਸ਼ਰਮਸ਼ਾਰ ਕਰ ਦਿਤਾ ਹੈ ਅਜ ਨਸ਼ਾ ਵਿਰੋਧੀ ਲਹਿਰ ਪੰਜਾਬ ਦੇ ਘਰ ਘਰ ਪਹੁੰਚ ਗਈ ਹੈ। ਲੋੜ ਹੈ ਇਸ ਲਹਿਰ ਨੂੰ ਬਣਈ ਰਖਣ ਦੀ। ਸਿਆਸਤਦਾਨਾਂ ਵਲੋਂ ਅਕਸਰ ਇਕ ਤਾਹਣਾ ਤੁਹਾਨੂੰ ਮਾਰਿਆ ਜਾਂਦਾ ਰਿਹਾ ਹੈ ਕਿ ਅਖੇ ਪੰਜਾਬੀ ਚਾਰ ਦਿਨਾਂ ਵਿਚ ਸਭ ਭੁਲ ਜਾਂਦੇ ਹਨ। ਪਰ ਇਸਵਾਰ ਇਹ ਗਲ ਝੂਠੀ ਸਾਬਤ ਕਰਦਿਓ। ਇਕ ਆਖਰੀ ਗਲ ਜੇ ਲਿਕਲੇ ਹੋ ਸਿਰਾਂ ਤੇ ਕਫਨ ਬੰਨਕੇ ਤਾਂ ਫਿਰ ਪੰਜਾਬ ਦੀ ਜਵਾਨੀ ਨੂੰ ਨਹੀਂ ਦੋਸ਼ੀਆਂ ਨੂੰ ਸਿਵਿਆਂ ਦੇ ਰਾਹ ਤੋਰ ਕੇ ਮੁੜਿਓ।
ਕਾਸ਼ ਹੁਣ ਜਾਗਦੇ ਰਿਹੋ ਪੰਜਾਬੀਓ



