Skip to content
Independent perspectives. Global stories.
BREAKING

ਕੇਂਦਰ ਵੱਲੋਂ ਝੋਨੇ ਦੇ ਸਮੱਰਥਣ ਮੁੱਲ ਵਿਚ ਕੀਤਾ ਵਾਧਾ ਸਰਾਹੁਣਯੋਗ : ਘੁੰਨਸ

Share this story

ਤਪਾ ਮੰਡੀ, 5 ਜੁਲਾਈ (ਰੋਹਿਤ ਸਿੰਗਲਾ)- ਪੰਜਾਬ ਦੇ ਸਾਬਕਾ ਮੁੱਖ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ ਨੇ ਕੇਂਦਰ ਵਿਚਲੀ ਮੋਦੀ ਸਰਕਾਰ ਵੱਲੋ ਸਾਉਣੀ ਦੀ ਪ੍ਰਮੁੱਖ ਫਸਲ ਝੋਨੇ ਦੇ ਘੱਟੋ ਘੱਟ ਸਮੱਰਥਣ ਮੁੱਲ ਵਿਚ 200 ਰੁਪੈ ਪ੍ਰਤੀ ਕੁਇੰਟਲ ਦੇ ਕੀਤੇ ਸਰਕਾਰੀ ਵਾਧੇ ਨੂੰ ਕਿਸਾਨ ਅਤੇ ਕਿਸਾਨੀ ਲਈ ਸਹੀ ਸਮੇਂ ਸਰਕਾਰ ਦਾ ਲਿਆ ਸਹੀ ਫੈਸਲਾ ਕਰਾਰ ਦਿੱਤਾ ਹੈ। ਸਾਬਕਾ ਪ੍ਰਮੁੱਖ ਸਕੱਤਰ ਘੁੰਨਸ ਨੇ ਅੱਗੇ ਕਿਹਾ ਕਿ ਕੇਂਦਰ ਵਿਚਲੀ ਅਕਾਲੀ ਦਲ ਦੀ ਹਮਾਇਤ ਵਾਲੀ ਭਾਜਪਾ ਸਰਕਾਰ ਨੇ ਝੋਨੇ ਦੇ ਸਮੱਰਥਣ ਮੁੱਲ ਵਿਚ ਵਾਧਾ ਕਰਕੇ ਕਿਸਾਨਾਂ ਨਾਲ ਕੀਤੇ ਅਪਣੇ ਵਾਅਦੇ ਉਪਰ ਬੂਰ ਪਾਇਆ ਹੈ ਜਦਕਿ ¦ਬਾਂ ਸਮਾਂ ਦੇਸ਼ ਉਪਰ ਸਾਸਨ ਕਰਨ ਵਾਲੀ ਕਾਂਗਰਸ ਸਰਕਾਰਾਂ ਦੀਆ ਨੀਤੀਆਂ ਅਤੇ ਨੀਅਤ ਕਾਰਨ ਕਿਸਾਨਾਂ ਦੀ ਹਾਲਤ ਫਸਲਾਂ ਦੇ ਸਹੀ ਭਾਅ ਨਾ ਮਿਲਣ ਕਾਰਨ ਅਤਿ ਮਾੜੇ ਦੋਰ ਵਿਚੋ ਗੁਜਰੀ ਸੀ ਜਦਕਿ ਅਕਾਲੀ ਦਲ ਨੇ ਇਨ੍ਹਾਂ ਸਮੱਰਥਣ ਮੁੱਲ ਵਿਚ ਹੋਏ ਵਾਧੇ ਵਿਚ ਅਪਣੀ ਵੱਡੀ ਭੂਮਿਕਾ ਨਿਭਾਈ ਹੈ ਕਿਉਕਿ ਪੰਜਾਬ ਦੀ ਪ੍ਰਤੀਨਿਧਤਾ ਕਰਨ ਵਾਲੀ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਕਿਸਾਨਾਂ ਅਤੇ ਕਿਸਾਨੀ ਲਈ ਹਮੇਸ਼ਾਂ ਹੀ ਕੇਂਦਰ ਕੋਲ ਪੈਰਵੀ ਕੀਤੀ ਹੈ। ਇਸ ਮੌਕੇ ਰਾਵਿੰਦਰਜੀਤ ਸਿੰਘ ਬਿੰਦੀ ਸਾਬਕਾ ਜਿਲਾ ਪ੍ਰਧਾਨ, ਗੁਰਵਿੰਦਰ ਸਿੰਘ ਘੁੰਨਸ, ਸਾਬਕਾ ਸਰਪੰਚ ਬੇਅੰਤ ਸਿੰਘ ਘੁੰਨਸ, ਜਸਵਿੰਦਰ ਸਿੰਘ ਲੱਧੜ ਨਿੱਜੀ ਸਹਾਇਕ ਵੀ ਹਾਜ਼ਰ ਸਨ।’

WRITTEN BY