ਮਾਲੇਰਕੋਟਲਾ, 5 ਜੁਲਾਈ (ਅਸ਼ੋਕ ਜੋਸ਼ੀ)- ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਗਠਿਤ ਕੀਤੀ ਸਿਵਲ ਤੇ ਪੁਲਿਸ ਅਧਿਕਾਰੀਆਂ ਦੀ ਟੀਮ ਵਿੱਚ ਸਥਾਨਕ ਵਿਧਾਇਕਾ ਤੇ ਸੂਬੇ ਦੀ ਉਚੇਰੀ ਸਿੱਖਿਆ ਕੈਬਨਿਟ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਵੱਲੋਂ ਮਾਲੇਰਕੋਟਲਾ ਵਿੱਚ ਸਭ ਤੋਂ ਵੱਧ ਚਿੱਟਾ ਵੇਚਣ ਤੇ ਖਾਣ ਵਾਲਿਆਂ ਬਾਰੇ ਸੁਚੇਤ ਕਰਨ ਤੋਂ ਬਾਅਦ ਮਾਲੇਰਕੋਟਲਾ ਪੁਲਿਸ ਸੁਚੇਤ ਹੋ ਗਈ ਹੈ ਜਿਸਦੇ ਚੱਲਦਿਆਂ ਐਸ.ਐਸ.ਪੀ. ਸੰਗਰੂਰ ਸ੍ਰ. ਮਨਦੀਪ ਸਿੰਘ ਸਿੱਧੂ ਦੇ ਨਿਰਦੇਸ਼ਾਂ ਅਧੀਨ ਵਿੱਢੀ ਨਸ਼ਾ ਤਸਕਰਾਂ ਨੂੰ ਦਬੋਚਣ ਦੀ ਮੁਹਿੰਮ ਉਦੋਂ ਸਫਲ ਹੋਈ ਜਦੋਂ ਥਾਣਾ ਸਿਟੀ-2 ਦੇ ਅਸਿਸਟੈਂਟ ਸਬ ਇੰਸਪੈਕਟਰ ਨਿਰਭੈ ਸਿੰਘ ਨੇ ਇੱਕ ਵਿਅਕਤੀ ਨੂੰ ਚਿੱਟੇ ਸਮੇਤ ਕਾਬੂ ਕਰਕੇ ਜੇਲ੍ਹ ਭੇਜ ਦਿੱਤਾ। ਨਿਰਭੈ ਸਿੰਘ ਨੇ ਦੱਸਿਆ ਕਿ ਜਦੋਂ ਉਹ ਮਤੋਈ ਚੂੰਗੀ ਤੋਂ ਪਿੰਡ ਮਤੋਈ ਵੱਲ ਜਾ ਰਹੇ ਸੀ ਤਾਂ ਮੁਹੰਮਦ ਆਦਿਲ ਪੁੱਤਰ ਮੁਹੰਮਦ ਹਲੀਮ ਵਾਸੀ ਮੁਹੱਲਾ ਤੇਲੀਆਂ ਵਾਲਾ ਬਾਜ਼ਾਰ ਨੂੰ ਸ਼ੱਕ ਦੇ ਅਧਾਰ ਤੇ ਜਦੋਂ ਰੋਕਿਆ ਤਾਂ ਤਲਾਸ਼ੀ ਲੈਣ ਉਪਰੰਤ ਉਸ ਕੋਲੋਂ 2 ਗਰਾਮ 25 ਮਿਲੀ ਗਰਾਮ ਚਿੱਟਾ ਬਰਾਮਦ ਹੋਇਆ ਤੇ ਉਸ ਖਿਲਾਫ ਐਨ.ਡੀ.ਪੀ.ਸੀ. ਐਕਟ 21/61/85 ਤਹਿਤ ਮਾਮਲਾ ਦਰਜ ਕਰਕੇ ਮਾਲੇਰਕੋਟਲਾ ਅਦਾਲਤ ‘ਚ ਪੇਸ਼ ਕਰਕੇ ਜੇਲ ਭੇਜ ਦਿੱਤਾ ਗਿਆ ਹੈ।
ਮਾਲੇਰਕੋਟਲਾ ਪੁਲਿਸ ਵੱਲੋਂ ਚਿੱਟਾ ਤਸਕਰ ਕਾਬੂ



