Skip to content
Independent perspectives. Global stories.
BREAKING

ਪੁਲਿਸ ਵੱਲੋਂ ਨਸ਼ੀਲੀਆਂ ਗੋਲੀਆਂ ਦੀ ਵੱਡੀ ਖੇਪ ਕੀਤੀ ਬਰਾਮਦ

Share this story

ਪੱਟੀ, 5 ਜੁਲਾਈ (ਬਲਦੇਵ ਸਿੰਘ ਸੰਧੂ)- ਥਾਣਾ ਹਰੀਕੇ ਦੀ ਪੁਲਿਸ ਵੱਲੋ ਹਰੀਕੇ ਚੋ’ ਨਸ਼ੇ ਦੀ ਵੱਡੀ ਖੇਪ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ। ਐਸ.ਐਸ.ਪੀ ਤਰਨ ਤਾਰਨ ਦਰਸ਼ਨ ਸਿੰਘ ਨੇ ਪੱਤਰਕਾਰਾ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਹਰੀਕੇ ਦੇ ਮੁੱਖ ਅਫਸਰ ਪ੍ਰਭਜੀਤ ਸਿੰਘ ਨੇ ਆਪਣੀ ਪੁਲਿਸ ਪਾਰਟੀ ਸਮੇਤ ਹਰੀਕੇ ਦੇ ਮੇਨ ਚੌਕ ਵਿਚ ਨਾਕਾ ਲਗਾਇਆ ਸੀ। ਕਿ ਕਿਸ਼ੇ ਖਾਸ਼ ਮੁਖਬਰ ਨੇ ਉਹਨਾ ਨੂੰ ਇਸਲਾਹ ਦਿੱਤੀ ਕਿ ਬਲਕਾਰ ਸਿੰਘ ਪੁੱਤਰ ਦੀਦਾਰ ਸਿੰਘ ਵਾਸੀ ਹਰੀਕੇ ਅਤੇ ਉਸਦਾ ਪੁੱਤਰ ਜਗਦੀਪ ਸਿੰਘ ਅਤੇ ਨੂੰਹ ਪ੍ਰੀਤ ਕੌਰ ਪਤਨੀ ਜਗਦੀਪ ਸਿੰਘ ਨੇ ਆਪਣੇ ਰਿਹਾਇਸ਼ੀ ਮਕਾਨ ਵਿਚ ਕਾਫੀ ਮਾਤਰਾ ਵਿਚ ਨਸ਼ੀਲੀਆ ਗੋਲੀਆ,ਟੀਕੇ ਅਤੇ ਨਸ਼ੀਲੇ ਕੈਪਸੂਲ ਵੇਚਦੇ ਹਨ। ਅੱਜ ਇਹਨਾ ਨੇ ਆਪਣੀ ਰਿਹਾਇਸ ਵਿਚ ਭਾਰੀ ਮਾਤਰਾ ਵਿਚ ਨਸ਼ੀਲੇ ਗੋਲੀਆ,ਟੀਕੇ ਕੈਪਸੂਲ ਰੱਖੇ ਹੋਏ ਹਨ ਅਤੇ ਇਹ ਭਾਰੀ ਮਾਤਰਾ ਵਿਚ ਨਸ਼ੇੜੀਆ ਨੂੰ ਨਸ਼ਾ ਵੇਚਦੇ ਹਨ।ਜੇਕਰ ਹੁਣੇ ਰੇਡ ਕੀਤਾ ਜਾਵੇ ਤਾ ਨਸ਼ੀਲੀਆ ਗੋਲੀਆ ਆਦਿ ਬਰਾਮਦ ਹੋ ਸਕਦੇ ਹਨ।ਇਸ ਸਬੰਧੀ ਮੁੱਖ ਅਫਸਰ ਪ੍ਰਜੀਤ ਸਿੰਘ ਨੇ ਡੀ.ਐਸ.ਪੀ ਪੱਟੀ ਸੋਹਣ ਸਿੰਘ ਨੂੰ ਇਤਲਾਹ ਦਿੱਤੀ ਡੀ.ਐਸ.ਪੀ. ਸੋਹਣ ਸਿੰਘ ਮੌਕੇ ਤੇ ਪੁੱਜਣ ਤੇ ਇਹਨਾ ਨੇ ਬਲਕਾਰ ਸਿੰਘ ਦੀ ਰਿਹਾਇਸ਼ੀ ਮਕਾਨ ਦੀ ਤਲਾਸ਼ੀ ਲਈ ਗਈ ਤਾਂ 1800 ਗੋਲੀਆਂ 1000 ਗੋਲੀਆ ਅਤੇ ਬਲਕਾਰ ਨੇ ਮੰਨਿਆ ਕਿ ਇੱਕ ਬੈਗ ਨਸ਼ੀਲੀਆ ਗੋਲੀਆ ਅਤੇ ਟੀਕਿਆ ਵਾਲਾ ਬੈਗ ਜਗਦੀਪ ਸਿੰਘ ਅਤੇ ਨੂੰਹ ਪ੍ਰੀਤਪਾਲ ਕੌਰ ਦੀ ਸਹਿਮਤੀ ਨਾਲ ਉਹਨਾ ਦੇ ਬੈਡ ਦੇ ਬੌਕਸ ਵਿਚ ਰੱਖੇ ਹੋਏ ਹਨ ਉਹਨਾ ਦੇ ਬੈਡ ਦੀ ਤਲਾਸ਼ੀ ਲਈ ਤਾ ਉਸਦੇ ਵਿਚ ਠ੍ਰੰਅਗ਼ੌਲ਼ਅੰ 1380 ਗੋਲੀਆ ਅਤੇ 400 ਚਿੱਟੇ ਰੰਗ ਦੀਆ ਖੁੱਲੀਆ ਗੋਲੀਆ ਅਤੇ 600 ਬਿਨਾਂ ਲੇਵਲ ਟੀਕੇ ਅਤੇ 59 ਵਾਈਲਾ ਬਰਾਮਦ ਹੋਈਆ ਜਿੰਨਾਂ ਦੇ ਬਲਕਾਰ ਸਿੰਘ, ਜਗਦੀਪ ਸਿੰਘ ਅਤੇ ਪ੍ਰੀਤਪਾਲ ਕੌਰ ਦੇ ਉਕਤ ਕਬਜੇ ਵਿਚ ਰੱਖੀਆ ਨਸ਼ੀਲੀਆ ਗੋਲੀਆ ਅਤੇ ਟੀਕਿਆ ਬਿਨਾਂ ਲਾਇਸੰਸ ਦੇ ਰੱਖਿਆ ਹੋਇਆ ਸੀ। ਜਿੰਨ੍ਹਾਂ ਦੇ ਖਿਲਾਫ ਜੁਰਮ 22/61/85 ਂਧਫਸ਼ ਅਛਠ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।’

WRITTEN BY