Skip to content
Independent perspectives. Global stories.
BREAKING

ਹੈਰੋਇਨ ਅਤੇ 2260 ਨਸ਼ੀਲੀਆਂ ਗੋਲੀਆਂ ਬਰਾਮਦ, 12 ਗ੍ਰਿਫ਼ਤਾਰ’

Share this story

ਫ਼ਾਜ਼ਿਲਕਾ, 2 ਜੁਲਾਈ (ਰਾਜ ਅਰੋੜਾ)- ਪੰਜਾਬ ਪੁਲਸ ਵੱਲੋਂ ਨਸ਼ੇ ਦੇ ਖ਼ਿਲਾਫ਼ ਚਲਾਏ ਜਾ ਰਹੇ ਅਭਿਆਨ ਦੇ ਤਹਿਤ ਇੱਕ ਜੁਲਾਈ ਨੂੰ ਚਾਰਾਂ ਤਹਿਸੀਲਾਂ ਦੇ ਡੀਐਸਪੀ, ਵੱਖ ਵੱਖ ਥਾਣਿਆਂ ਦੇ ਐੱਸ.ਐੱਚ.ਓ, ਸੀਆਈਏ ਸਟਾਫ਼ ਵੱਲੋਂ ਵੱਖ ਵੱਖ ਪਿੰਡਾਂ ਵਿਚ ਰੇਡ ਕਰ ਕੇ ਲਗਭਗ 63 ਗ੍ਰਾਮ ਹੈਰੋਇਨ ਅਤੇ 2260 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਇਸ ਦੌਰਾਨ ਪੁਲਿਸ ਵੱਲੋਂ ਤਿੰਨ ਔਰਤਾਂ ਸਮੇਤ ਕੁਲ 12 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਐਸਐਸਪੀ ਦਫ਼ਤਰ ਵਿਚ ਆਯੋਜਿਤ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਐੱਸ.ਐੱਸ.ਪੀ. ਡਾ. ਕੇਤਨ ਬਲੀਰਾਮ ਪਾਟਿਲ ਨੇ ਦੱਸਿਆ ਕਿ ਨੌਜਵਾਨਾਂ ਨੂੰ ਨਸ਼ੇ ਦੀ ਦਲ ਦਲ ਤੋਂ ਕੱਢਣ ਲਈ ਪੁਲਸ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਤਹਿਤ 1 ਜੁਲਾਈ ਐਤਵਾਰ ਨੂੰ ਇੱਕ ਸੰਯੁਕਤ ਟੀਮ ਬਣਾ ਕੇ ਵੱਖ ਵੱਖ ਪਿੰਡਾਂ ਵਿਚ ਰੇਡ ਕੀਤੀ ਗਈ। ਇਸ ਦੌਰਾਨ ਪਿੰਡ ਕੱਟਿਆਂ ਵਾਲੀ ਦੇ ਸੇਮਨਾਲੇ ਦੇ ਨੇੜੇ ਪਿੰਡ ਦੀ ਹੀ ਵਾਸੀ ਔਰਤ ਕਮਲੇਸ਼ ਰਾਣੀ ਨੂੰ 10 ਗ੍ਰਾਮ ਹੈਰੋਇਨ, ਪਿੰਡ ਪੀਰ ਬਖਸ਼ ਚੌਹਾਨ ਵਿਚ ਰੇਡ ਦੇ ਦੌਰਾਨ ਪਿੰਡ ਨੱਥੂ ਚਿਸ਼ਤੀ ਵਾਸੀ ਜਸਮੀਤ ਕੌਰ ਨੂੰ 10 ਗ੍ਰਾਮ ਹੈਰੋਇਨ, ਢਾਣੀ ਵਿਸਾਖਾ ਸਿੰਘ ਵਿਚ ਰੇਡ ਦੌਰਾਨ ਛਿੰਦਰਪਾਲ ਕੌਰ ਨੂੰ 15 ਗ੍ਰਾਮ ਹੈਰੋਇਨ, ਫ਼ਾਜ਼ਿਲਕਾ ਦੇ ਟੀਵੀ ਟਾਵਰ ਦੇ ਨੇੜੇ ਨਾਕਾਬੰਦੀ ਦੇ ਦੌਰਾਨ ਸਥਾਨਕ ਨਹਿਰੂ ਨਗਰ ਵਾਸੀ ਗੌਰਵ ਅੱਠ ਗ੍ਰਾਮ ਹੈਰੋਇਨ, ਪਿੰਡ ਰਾਮ ਪੁਰਾ ਦੇ ਨੇੜੇ ਗਸ਼ਤ ਦੇ ਦੌਰਾਨ ਰਾਧਾ ਸਵਾਮੀ ਕਾਲੋਨੀ ਵਾਸੀ ਸੰਜੇ ਨੂੰ 10 ਗ੍ਰਾਮ ਹੈਰੋਇਨ, ਸੀਡ ਫਾਰਮ ਪੱਕਾ ਦੇ ਨੇੜੇ ਅਬੋਹਰ ਵਾਸੀ ਕਾਲਾ ਸਿੰਘ ਉਰਫ਼ ਕਾਲੀ ਨੂੰ 10 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ।
ਉੱਥੇ ਹੀ ਫ਼ਾਜ਼ਿਲਕਾ ਦੇ ਅੰਨ੍ਹੀ ਦਿੱਲੀ ਮੁਹੱਲੇ ਦੇ ਨੇੜੇ ਮੁਹੱਲੇ ਵਿਚ ਰਹਿਣ ਵਾਲੇ ਬੰਟੀ ਨੂੰ 300 ਨਸ਼ੀਲੀਆਂ ਗੋਲੀਆਂ, ਸਰਦਾਰ ਪੁਰਾ ਦੇ ਨੇੜੇ ਗਸ਼ਤ ਦੌਰਾਨ ਪਿੰਡ ਬਹਾਦਰ ਖੇੜਾ ਵਾਸੀ ਜਸਵਿੰਦਰ ਸਿੰਘ ਨੂੰ 300 ਨਸ਼ੀਲੀਆਂ ਗੋਲੀਆਂ, ਪਿੰਡ ਕੀਲਿਆਂ ਵਾਲੀ ਦੇ ਨੇੜੇ ਗਸ਼ਤ ਦੌਰਾਨ ਪਿੰਡ ਸੈਯਦਾਂ ਵਾਲੀ ਵਾਸੀ ਸੁਰਿੰਦਰ ਕੁਮਾਰ ਨੂੰ 210 ਨਸ਼ੀਲੀਆਂ ਗੋਲੀਆਂ, ਪਿੰਡ ਬਹਾਵ ਵਾਲਾ ਦੇ ਨੇੜੇ ਗਸ਼ਤ ਦੌਰਾਨ ਪਿੰਡ ਅਮਰ ਪੁਰਾ ਵਾਸੀ ਸੁਰਿੰਦਰ ਕੁਮਾਰ ਉਰਫ਼ ਸ਼ੀਲੂ ਨੂੰ 440 ਗੋਲੀਆਂ, ਪਿੰਡ ਸੀਤੋ ਗੁਨੋ ਦੇ ਨੇੜੇ ਗਸ਼ਤ ਦੌਰਾਨ ਪਿੰਡ ਅਮਰ ਪੁਰਾ ਵਾਸੀ ਰਕੇਸ਼ ਕੁਮਾਰ ਨੂੰ 510 ਨਸ਼ੀਲੀਆਂ ਗੋਲੀਆਂ ਅਤੇ ਪਿੰਡ ਲਧੂ ਵਾਲਾ ਉਤਾੜ ਦੇ ਨੇੜੇ ਗਸ਼ਤ ਦੌਰਾਨ ਪਿੰਡ ਪਾਲੀ ਵਾਲਾ ਵਾਸੀ ਗੁਰਮੀਤ ਸਿੰਘ ਨੂੰ 500 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਇਸ ਮੌਕੇ ਐੱਸ.ਐੱਸ.ਪੀ. ਡਾ. ਕੇਤਨ ਬਾਲੀਰਾਮ ਪਾਟਿਲ ਨੇ ਕਿਹਾ ਕਿ ਉਕਤ ਫੜੇ ਗਏ ਵਿਅਕਤੀ ਤਾਂ ਛੋਟੇ ਤਸਕਰ ਹਨ ਜੋ ਨੌਜਵਾਨਾਂ ਨੂੰ ਥੋੜ੍ਹਾ ਜਿਹਾ ਨਸ਼ਾ ਦੇ ਕੇ ਉਨ੍ਹਾਂ ਨੂੰ ਨਸ਼ੇ ਦਾ ਆਦਿ ਬਣੇ ਦਿੰਦੇ ਹਨ। ਉਕਤ ਵਿਅਕਤੀਆਂ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਜਿਸ ਤੋਂ ਬਾਅਦ ਪੁੱਛਗਿੱਛ ਦੌਰਾਨ ਇਹ ਨਸ਼ਾ ਕਿਨ੍ਹਾਂ ਲੋਕਾਂ ਤੋਂ ਉਨ੍ਹਾਂ ਨੂੰ ਪ੍ਰਾਪਤ ਹੁੰਦਾ ਹੈ, ਸਬੰਧੀ ਜਾਣਕਾਰੀ ਪ੍ਰਾਪਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਲਦੀ ਇਸ ਧੰਦੇ ਨਾਲ ਜੁੜੇ ਵੱਡੇ ਨਸ਼ਾ ਤਸਕਰਾਂ ਤੇ ਸ਼ਿਕੰਜਾ ਕੱਸਿਆ ਜਾਵੇਗਾ। ਇਸ ਮੌਕੇ ਐਸਪੀਡੀ ਮੁਖ਼ਤਿਆਰ ਸਿੰਘ, ਐਸਪੀ ਵਿਨੋਦ ਚੌਧਰੀ, ਡੀਐਸਪੀ ਹੈਡਕਵਾਟਰ ਰਾਹੁਲ ਭਾਰਦਵਾਜ, ਡੀਐਸਪੀ ਜਲਾਲਾਬਾਦ ਅਮਰਜੀਤ ਸਿੰਘ ਅਤੇ ਹੋਰ ਹਾਜ਼ਰ ਸਨ।

WRITTEN BY