Skip to content
Independent perspectives. Global stories.
BREAKING

ਪਿੰਡ ਉਭਾ ਦੇ ਨੌਜਵਾਨ ਕਿਸਾਨ ਨੇ ਕੀਤੀ ਖੁਦਕੁਸ਼ੀ

Share this story

ਜੋਗਾ, 2 ਜੁਲਾਈ (ਮੱਖਣ ਸਿੰਘ ਉਭਾ)- ਪਿੰਡ ਉਭਾ ਦੇ ਇੱਕ ਨੌਜਵਾਨ ਕਿਸਾਨ ਨੇ ਕਰਜ਼ੇ ਅਤੇ ਕਿਸੇ ਵਿਅਕਤੀ ਵੱਲੋਂ ਜ਼ਮੀਨ ਦੇ ਕਰਵਾਏ ਬਿਆਨੇ ਅਤੇ ਉਸ ਬਦਲੇ ਹੋਰ ਜ਼ਮੀਨ ਦਿਵਾਉਣ ਤੋਂ ਪ੍ਰੇਸ਼ਾਨ ਹੋ ਕੇ ਕੀੜੇਮਾਰ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ ਹੈ। ਇਹ ਕਿਸਾਨ ਪਿੰਡ ਵਿਖੇ ਖੇਤ ਵਿਚ ਘਰ ਬਣਾ ਕੇ ਰਹਿੰਦਾ ਸੀ। ਉਸ ਦੀ ਲਾਸ਼ ਦਾ ਸਿਵਲ ਹਸਪਤਾਲ ਮਾਨਸਾ ਵਿਖੇ ਪੋਸਟ ਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਪਿੰਡ ਉਭਾ ਦੇ ਨੌਜਵਾਨ ਕਿਸਾਨ ਰਾਜਿੰਦਰ ਸਿੰਘ ਪੁੱਤਰ ਨਛੱਤਰ ਸਿੰਘ ਦੇ ਸਿਰ ਕਰੀਬ 19 ਲੱਖ ਰੁਪਏ ਦਾ ਕਰਜ਼ਾ ਸੀ, ਜਿਸ ਵਿਚੋਂ ਕਰੀਬ 10 ਲੱਖ ਰੁਪਏ ਬੈਂਕ ਤੇ ਸੋਸਾਇਟੀ, ਕੁਝ ਪ੍ਰਾਈਵੇਟ ਅਤੇ ਆੜ੍ਹਤੀਏ ਦਾ ਕਰਜ਼ਾ ਸੀ। ਇਸ ਕਰਜ਼ੇ ਕਾਰਨ ਰਾਜਿੰਦਰ ਸਿੰਘ ਪ੍ਰੇਸ਼ਾਨ ਰਹਿੰਦਾ ਸੀ। ਪੰਜਾਬ ਕਿਸਾਨ ਯੂਨੀਅਨ ਦੇ ਆਗੂ ਗੋਰਾ ਸਿੰਘ ਭੈਣੀਬਾਘਾ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਕਿਸੇ ਵਿਅਕਤੀ ਨੇ ਰਾਜਿੰਦਰ ਸਿੰਘ ਦੀ ਤਿੰਨ ਕਿੱਲੇ ਜ਼ਮੀਨ ਦਾ ਬਿਆਨਾ ਕਰਵਾ ਕੇ ਉਸ ਦੇ ਬਦਲੇ 6 ਕਿੱਲੇ ਹੋਰ ਜ਼ਮੀਨ ਦਿਵਾਉਣ ਦਾ ਵਾਅਦਾ ਕੀਤਾ ਸੀ, ਪਰ ਜਦ ਰਾਜਿੰਦਰ ਸਿੰਘ ਨੇ ਆਪਣੀ ਜ਼ਮੀਨ ਦਾ ਬਿਆਨਾ ਕਰ ਲਿਆ ਤਾਂ ਉਸ ਨੂੰ ਬਦਲੇ ਵਿਚ ਮਿਲਣ ਵਾਲੀ 6 ਕਿੱਲੇ ਜ਼ਮੀਨ ਨਹੀਂ ਮਿਲੀ। ਇਸ ਤਰ੍ਹਾਂ ਦੀ ਸਥਿਤੀ ਵਿਚ ਕਿਸਾਨ ਰਾਜਿੰਦਰ ਸਿੰਘ ਨੂੰ ਬਿਆਨਾ ਦੇਣ ਵਾਲੇ ਵਿਅਕਤੀਆਂ ਵੱਲੋਂ ਜ਼ਮੀਨ ਦੀ ਰਜਿਸਟਰੀ ਕਰਵਾਉਣ ਲਈ ਕਿਹਾ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਇਸ ਨੂੰ ਲੈ ਕੇ ਰਾਜਿੰਦਰ ਸਿੰਘ ਹੋਰ ਪ੍ਰੇਸ਼ਾਨ ਹੋ ਗਿਆ ਅਤੇ ਉਸ ਨੇ ਐਤਵਾਰ ਦੀ ਸ਼ਾਮ ਆਪਣੇ ਘਰ ਵਿਖੇ ਸਪਰੇਅ ਪੀ ਲਈ। ਜਦ ਉਸ ਨੂੰ ਹਸਪਤਾਲ ਲਿਆਂਦਾ ਜਾ ਰਿਹਾ ਸੀ ਤਾਂ ਰਾਹ ਵਿਚ ਹੀ ਉਸ ਦੀ ਮੌਤ ਹੋ ਗਈ। ਮ੍ਰਿਤਕ ਕਿਸਾਨ ਇੱਕ ਬੱਚੀ ਦਾ ਪਿਤਾ ਸੀ।

WRITTEN BY