Skip to content
Independent perspectives. Global stories.
BREAKING

ਕਿਸਾਨਾਂ ਨੂੰ ਜਲਦ ਮਿਲੇ ਰਾਹਤ

Share this story

ਦੇਸ਼ ਵਿੱਚ ਕਿਸਾਨਾਂ ਦੀ ਹਾਲਤ ਬਦ ਤੋਂ ਬਦੱਤਰ ਹੈ। ਇਕ ਪਾਸੇ ਕਿਸਾਨ ਕਰਜ਼ਿਆਂ ਦੇ ਬੋਝ ਹੇਠ ਦੱਬੇ ਹਨ, ਦੂਜੇ ਪਾਸੇ ਉਨ੍ਹਾਂ ਨੂੰ ਫਸਲਾਂ ਦੇ ਲਾਹੇਵੰਦ ਭਾਅ ਨਹੀਂ ਮਿਲ ਰਹੇ। ਹੁਣ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਜਾ ਰਹੇ ਭਰੋਸਿਆਂ ਮੁਤਾਬਿਕ ਕਿਸਾਨਾਂ ਲਈ ਕੁਝ ਰਾਹਤ ਦੀ ਉਮੀਦ ਜਾਗੀ ਹੈ। 2019 ਦੀਆਂ ਲੋਕ ਸਭਾ ਦੀਆਂ ਆਮ ਚੋਣਾਂ ਵਿੱਚ ਇਕ ਸਾਲ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ। ਅਜਿਹੇ ਮੌਕੇ ’ਤੇ ਹੁਕਮਰਾਨ ਕੌਮੀ ਜਮਹੂਰੀ ਮੋਰਚਾ ਦੂਸਰੇ ਵਰਗਾਂ ਦੀ ਤਰ੍ਹਾਂ ਕਿਸਾਨਾਂ ਨੂੰ ਵੀ ਆਪਣੇ ਨਾਲ ਜੋੜਨ ਲਈ ਯਤਨਸ਼ੀਲ ਹੈ। ਭਾਜਪਾ ਅਤੇ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਮਨਾਉਣ ਤੇ ਲੁਭਾਉਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿ¤ਤੀਆਂ ਹਨ।ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਬੀਤੇ ਕੱਲ੍ਹ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਵ¤ਲੋਂ ਕਿਸਾਨਾਂ ਨੂੰ ਸਾਉਣੀ ਸੀਜ਼ਨ ਦੀਆਂ ਫ਼ਸਲਾਂ ਦੇ ਘ¤ਟੋ ਘ¤ਟ ਸਮਰਥਨ ਮੁ¤ਲ ਵਿ¤ਚ ‘ਭਰਵਾਂ’ ਵਾਧਾ ਕੀਤਾ ਜਾਵੇਗਾ ਜਿਸ ਦਾ ਫੈਸਲਾ ਅਗਲੇ ਹਫ਼ਤੇ ਕੈਬਨਿਟ ਮੀਟਿੰਗ ਵਿ¤ਚ ਹੋਵੇਗਾ। ਉਨ੍ਹਾਂ ਮੁਤਾਬਿਕ ਝੋਨੇ ਸਮੇਤ ਵ¤ਖ-ਵ¤ਖ ਫ਼ਸਲਾਂ ਦੀ ਕੀਮਤ ਲਾਗਤ ਤੋਂ ਘ¤ਟੋ-ਘ¤ਟ ਡੇਢ ਗੁਣਾ ਵ¤ਧ ਮਿਥੀ ਜਾਵੇਗੀ। ਗੰਨੇ ਦਾ ਸਮਰਥਨ ਮੁ¤ਲ ਵੀ ਦੋ ਹਫ਼ਤਿਆਂ ਦੌਰਾਨ ਐਲਾਨ ਦਿ¤ਤਾ ਜਾਵੇਗਾ, ਜੋ 2017-18 ਨਾਲੋਂ ਵ¤ਧ ਹੋਵੇਗਾ।ਪ੍ਰਧਾਨ ਮੰਤਰੀ ਵੱਲੋਂ ਇਹ ਭਰੋਸਾ ਨਵੀਂ ਦਿੱਲੀ ਵਿਖੇ ਮੁ¤ਖ ਗੰਨਾ ਕਾਸ਼ਤਕਾਰ ਸੂਬਿਆਂ ਯੂਪੀ, ਪੰਜਾਬ, ਮਹਾਰਾਸ਼ਟਰ, ਕਰਨਾਟਕ ਤੇ ਉ¤ਤਰਾਖੰਡ ਦੇ 140 ਗੰਨਾ ਕਾਸ਼ਤਕਾਰਾਂ ਦੇ ਵਫ਼ਦ ਨਾਲ ਬੈਠਕ ਦੌਰਾਨ ਦਿ¤ਤਾ ਗਿਆ ਹੈ।ਉਹ ਦਸ ਦਿਨਾਂ ’ਚ ਕਿਸਾਨਾਂ ਨਾਲ ਦੋ ਬੈਠਕਾਂ ਕਰ ਚੁੱਕੇ ਹਨ। ਇਸ ਤੋਂ ਪਹਿਲਾਂ ਚੀਨੀ ਸਨਅਤ ਲਈ 8500 ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ ਗਿਆ ਤਾਂ ਜੋ ਗੰਨਾ ਉਤਪਾਦਕਾਂ ਨੂੰ ਰਾਹਤ ਮਿਲ ਸਕੇ। ਕੇਂਦਰੀ ਮੰਤਰੀ ਮੰਡਲ ਵ¤ਲੋਂ ਆਪਣੀ ਆਗਾਮੀ ਬੈਠਕ ਵਿੱਚ ਸਾਉਣੀ ਸੀਜ਼ਨ 2018-19 ਦੀਆਂ ਫ਼ਸਲਾਂ ਦਾ ਘ¤ਟੋ ਘ¤ਟ ਸਮਰਥਨ ਮੁ¤ਲ, ਲਾਗਤ ਕੀਮਤ ਦਾ 150 ਫ਼ੀਸਦੀ ਤ¤ਕ ਦੇਣ ਦੀ ਮਨਜ਼ੂਰੀ ਦਿ¤ਤੇ ਜਾਣ ਦੀ ਸੰਭਾਵਨਾ ਹੈ। ਅਗਲੇ ਦੋ ਹਫਤਿਆਂ ਵਿੱਚ ਗੰਨੇ ਦੇ ਸਮਰੱਥਨ ਮੁੱਲ ਵਿੱਚ ਵਾਧੇ ਲਈ ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ) ਵ¤ਲੋਂ ਪਹਿਲਾਂ ਹੀ ਬਿਆਨ ਜਾਰੀ ਹੋ ਚੁੱਕਾ ਹੈ। ਸਰਕਾਰੀ ਅਨੂਮਾਨ ਮੁਤਾਬਿਕ ਇਸ ਨਾਲ ਕਿਸਾਨਾਂ ਦੇ ਗੰਨੇ ਤੋਂ 9.5 ਫ਼ੀਸਦੀ ਤੋਂ ਵ¤ਧ ਰਿਕਵਰੀ ਹੋਵੇਗੀ ਅਤੇ ਉਨ੍ਹਾਂ ਨੂੰ ਵਾਧੂ ਵਿੱਤੀ ਲਾਭ ਵੀ ਦਿ¤ਤਾ ਜਾਵੇਗਾ। ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਸਬੰਧ ਵਿੱਚ ਰਾਹਤਾਂ ਦਾ ਤੁਰੰਤ ਐਲਾਨ ਕਰੇ ਤਾਂ ਜੋ ਕਿਸਾਨਾਂ ਦੀ ਹਾਲਤ ਨੂੰ ਸੁਧਾਰਿਆ ਜਾ ਸਕੇ। ਇਸ ਮਾਮਲੇ ’ਤੇ ਕਿਸੇ ਵੀ ਤਰ੍ਹਾਂ ਦੀ ਸਿਆਸਤ ਨਹੀਂ ਹੋਣੀ ਚਾਹੀਦੀ। ਕਿਸਾਨੀ ਦੀ ਆਰਥਿਕ ਬਹਾਲੀ ਨਾਲ ਦੇਸ਼ ਨੂੰ ਵੱਡਾ ਲਾਭ ਹੋਵੇਗਾ। ਕੇਂਦਰ ਸਰਕਾਰ ਨੂੰ ਕਿਸਾਨਾਂ ਨਾਲ ਜੁੜੇ ਮੁੱਦਿਆਂ ’ਤੇ ਤਰਜੀਹੀ ਤੌਰ ’ਤੇ ਅਮਲ ਕਰਨਾ ਚਾਹੀਦਾ ਹੈ।
2 ਜੁਲਾਈ 2018 – ਬਲਜੀਤ ਸਿੰਘ ਬਰਾੜ

WRITTEN BY