Skip to content
Independent perspectives. Global stories.
BREAKING

144 ਬੋਤਲਾਂ ਹਰਿਆਣਾ ਸ਼ਰਾਬ ਸਮੇਤ ਤਿੰਨ ਕਾਬੂ ਇੱਕ ਫਰਾਰ

Share this story

ਬੋਹਾ, 30 ਜੂਨ (ਸੰਤੋਖ ਸਾਗਰ)-ਬੋਹਾ ਪੁਲੀਸ ਪ੍ਰਸ਼ਾਸਨ ਇਸ ਹਫਤੇ ਨਸ਼ਾ ਤਸ਼ਕਰਾਂ ਉਪਰ ਅੱਠ (ਮ.ਨ 65 ਤੋਂ 73)ਮਾਮਲੇ ਦਰਜ ਕਰਕੇ ਉਹਨਾਂ ਨੂੰ ਭਾਜੜਾਂ ਪਾਈਆਂ ਹੋਈਆਂ ਹਨ।ਬੋਹਾ ਥਾਣਾ ਵਿਖੇ ਤਾਇਨਾਤ ਏ.ਐਸ.ਆਈ ਭੁਪਿੰਦਰ ਸਿੰਘ ਮਾਨ ਨੇ ਦੱਸਿਆ ਕਿ ਹੋਲਦਾਰ ਹਰਵਿੰਦਰ ਸਿੰਘ ਗਸ਼ਤ ਦੌਰਾਨ ਜਦੋਂ ਪਿੰਡ ਉਡਤ ਸੈਦੇਵਾਲਾ ਵਿਖੇ ਪਹੁੰਚਿਆਂ ਤਾਂ ਉਹਨਾਂ ਨੇ ਸ਼ੱਕ ਦੇ ਅਧਾਰ ਤੇ ਹਰਜੋਤ ਸਿੰਘ ਉਰਫ ਕਾਲਾ ਪੁੱਤਰ ਬਲਜਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਪੁੱਤਰ ਬਲਵੀਰ ਸਿੰਘ ਦੋਵੇਂ ਵਾਸੀ ਮੱਲ ਸਿੰਘਵਾਲਾ ਨੂੰ ਰੋਕਿਆ ਤਾਂ ਉਨ੍ਹਾਂ ਕੋਲੋਂ ਹਰਿਆਣਾ ਮਾਰਕਾ ਸ਼ਹਿਨਾਈ ਸ਼ਰਾਬ ਦੀਆਂ 84 ਬੋਤਲਾਂ ਮਿਲੀਆਂ। ਗੁਰਪ੍ਰੀਤ ਸਿੰਘ ਪੁੱਤਰ ਬਲਵੀਰ ਸਿੰਘ ਮੌਕੇ ਤੋਂ ਫਰਾਰ ਹੋ ਗਿਆ ਅਤੇ ਹਰਜੋਤ ਸਿੰਘ ਉਰਫ ਕਾਲਾ ਉਪਰ 61 ਅਕਸਾਇਜ ਐਕਟ ਅਧੀਨ ਮੁਕੱਦਮਾਂ ਨੰਬਰ 72 ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਇਸੇ ਤਰਾਂ ਹੋਲਦਾਰ ਸੁਖਦੇਵ ਸਿੰਘ ਨੇ ਗਸ਼ਤ ਦੌਰਾਨ ਪਿੰਡ ਰਿਉਂਦ ਕਲਾਂ ਤੋਂ ਦੋ ਵਿਅਕਤੀ ਟੋਨੀ ਸਿੰਘ ਉਰਫ ਪੁੱਤਰ ਬਿੱਟੂ ਪੁੱਤਰ ਕਾਕਾ ਸਿੰਘ ਅਤੇ ਸੰਜੂ ਸਿੰਘ ਉਰਫ ਬਾਬਾ ਪੁੱਤਰ ਮਹਿੰਦਰ ਸਿੰਘ ਦੋਵੇਂ ਵਾਸੀ ਬੁਢਲਾਡਾ ਨੂੰ ਹਰਿਆਣਾ ਮਾਰਕਾ ਸ਼ਹਿਨਾਈ ਸ਼ਰਾਬ ਦੀਆਂ 60 ਬੋਤਲਾਂ ਸਮੇਤ ਗ੍ਰਿਫਤਾਰ ਕਰ ਲਿਆ। ਇਸ ਦੌਰਾਨ ਬੋਹਾ ਥਾਨਾ ਐਸ.ਐਚ.ਓ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਸ਼ਰਾਬ ਦਾ ਨਜਾਇਜ ਧੰਦਾ ਕਰਨ ਵਾਲੇ,ਗੈਰ ਕਨੂੰਨੀ ਤਰੀਕੇ ਨਾਲ ਘਰ ਘਰ ਤੱਕ ਸ਼ਰਾਬ ਪਹੁੰਚਾਉਣ ਵਾਲੇ ਸਮਾਜ ਵਿਰੋਧੀ ਅਨਸਰਾਂ ਬਾਜ ਆ ਜਾਣ ਅਤੇ ਅਜਿਹਾ ਗੈਰ ਕਨੂੰਨੀ ਧੰਦਾ ਕਰਨ ਵਾਲੇ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ।

WRITTEN BY