ਨੀਂਦ ’ਚ ਡਰਾਈਵਰ ਨੇ ਕਾਰ ਨੂੰ 100 ਫੁੱਟ ਤੱਕ ਘਸੀਟਿਆ
ਰਾਜਪੁਰਾ, 30 ਜੂਨ (ਭੁਪਿੰਦਰ ਕਪੂਰ)- ਅੱਜ ਦੁਪਹਿਰ ਨੂੰ ਟਾਹਲੀਵਾਲਾ ਚੌਕ ਦੇ ਨੇੜੇ 10 ਟਾਇਰਾਂ ਵਾਲੇ ਟਰਕ ਦੇ ਡਰਾਈਵਰ ਨੇ ਪਟਿਆਲਾ ਚੰਡੀਗੜ੍ਹ ਰੋਡ ਕੋਲ ਖੜੀ ਕਾਰਾਂ ਨੂੰ ਟਕਰ ਮਾਰ ਦਿਤੀ। ਇਸ ਹਾਦਸੇ ‘ਚ ਦੋ ਕਾਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਅਤੇ ਥ੍ਰੀ-ਵਹੀਲਰ ‘ਚ ਬੈਠੀਆਂ ਸਵਾਰੀਆਂ ਬਾਲ-ਬਾਲ ਬਚ ਗਈਆਂ । ਮਿਲੀ ਜਾਣਕਾਰੀ ਅਨੁਸਾਰ ਦੁਪਹਿਰ ਨੂੰ ਪਟਿਆਲੇ ਵਲੋਂ ਆ ਰਿਹਾ ਇਕ ਟਰਕ ਪਰਭਾਕਰ ਚੌਕ ਨੇੜੇ ਸੜਕ ਦੇ ਕਿਨਾਰੇ ਖੜੀ ਇਕ ਸੈਂਟਰੋ ਕਾਰ ਨੂੰ ਟਕਰ ਮਾਰ ਕੇ ਕਰ ਕਾਫ਼ੀ ਦੂਰ ਤਕ ਘਸੀਟਦਾ ਹੋਇਆ ਲੈ ਗਿਆ। ਇਸ ਦੌਰਾਨ ਉਥੇ ਖੜੀ ਇੰਨੋਵਾ ਕਾਰ ਵੀ ਇਸ ਦੀ ਚਪੇਟ ‘ਚ ਆ ਗਈ, ਜਿਸ ਕਾਰਨ ਦੋਵਾਂ ਕਾਰਾਂ ਦਾ ਨੁਕਸਾਨ ਹੋ ਗਿਆ। ਉਸ ਸਮੇਂ ਉਥੋ ਦੀ ਲੰਘ ਰਹੇ ਥ੍ਰੀ-ਵਹੀਲਰ ਨੇ ਹਾਸਦੇ ਕਾਰਨ ਥ੍ਰੀ ਵਹੀਲਰ ਨੂੰ ਮੋੜ ਲਿਆ, ਜਿਸ ‘ਚ ਸਵਾਰੀਆਂ ਬੈਠੀਆਂ ਹੋਈਆਂ ਸਨ ਪਰ ਫਿਰ ਵੀ ਟਰਕ ਥ੍ਰੀ-ਵਹੀਲਰ ਨਾਲ ਟਕਰਾ ਗਿਆ। ਥ੍ਰੀ-ਵਹੀਲਰ ਚਾਲਕ ਦੀ ਹੁਸ਼ਿਆਰੀ ਨਾਲ ਬੈਠੀਆਂ ਸਵਾਰੀਆਂ ਬਾਲ-ਬਾਲ ਬਚ ਗਈਆਂ। ਇਸ ਘਟਨਾ ਦੀ ਸੂਚਨਾ ਮਿਲਦੇ ਮੌਕੇ ‘ਤੇ ਪਹੁੰਚੀ ਪੁਲਸ ਨੇ ਟਰਕ ਚਾਲਕ ਨੂੰ ਹਿਰਾਸਤ ‘ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿਤੀ। ਇਹ ਕਹਿਣਾ ਜਿਕਰਯੋਗ ਹੋਵਗਾ ਕਿ ਉਥੇ ਖੜੇ ਇਕ ਦੁਕਾਨਦਾਰ ਕੋਲ ਕੰਮ ਕਰਨ ਵਾਲੇ ਵਿਅਕਤੀ ਵਲੋਂ ਟਰਕ ਵਿਚ ਡਰਾਇਵਰ ਦੀਆਂ ਅਖਾਂ ਬੰਦ ਵੇਖਿਆ ਤਾਂ ਉਹ ਟਰਕ ਵਿਚ ਜਾ ਵੜਿਆ ਦੇ ਟਰਕ ਨੂੰ ਜਾਨਲੇਵਾ ਹਾਦਸੇ ਤੋਂ ਬਚਾ ਲਿਆ ।



