Skip to content
Independent perspectives. Global stories.
BREAKING

ਅੱਜ ਦਿੱਲੀ ’ਚ ਮੈਟਰੋ ਠੱਪ ਹੋਣ ਦਾ ਖਤਰਾ-ਕਰਮਚਾਰੀ ਕਰ ਸਕਦੇ ਨੇ ਹੜਤਾਲ

Share this story

ਨਵੀਂ ਦਿਲੀ- ਤਨਖਾਹ ਵਧਾਉਣ ਦੀ ਮੰਗ ਨੂੰ ਲੈ ਕੇ ਦਿਲੀ ਮੈਟਰੋ ਦੇ ਕਰਮਚਾਰੀ ਸ਼ਨਿੱਚਰਵਾਰ ਨੂੰ ਹੜਤਾਲ ’ਤੇ ਜਾ ਸਕਦੇ ਹਨ, ਜਿਸ ਨਾਲ ਦਿੱਲੀ ਵਿੱਚ ਮੈਟਰੋ ਸੇਵਾ ਠੱਪ ਹੋਣ ਦਾ ਖਤਰਾ ਬਣ ਗਿਆ ਹੈ। ਇਸ ਨਾਲ ਤਕਰੀਬਨ ਢਾਈ ਕਰੋੜ ਲੋਕ ਪ੍ਰਭਾਵਿਤ ਹੋਣਗੇ। ਮੈਟਰੋ ਦੇ 9000 ਨਾਨ ਐਗਜ਼ੀਕਿਊਟਿਵ ਕਰਮਚਾਰੀ ਵਧੇਰੇ ਤਨਖਾਹਾਂ ਦੀ ਮੰਗ ਕਰ ਰਹੇ ਹਨ। ਉਹ ਪਿਛਲੇ ਕੁਝ ਦਿਨਾਂ ਤੋਂ ਬਾਂਹ ’ਤੇ ਕਾਲੀ ਪੱਟੀ ਬੰਨ੍ਹ ਕੇ ਰੋਸ ਪ੍ਰਗਟ ਕਰ ਰਹੇ ਸਨ। ਇਸ ਦੌਰਾਨ ਮਾਮਲੇ ਨੂੰ ਸੁਲਝਾਉਣ ਲਈ ਕਰਮਚਾਰੀਆਂ ਦੀ ਡੀ.ਐਮ.ਆਰ. ਸੀ ਦੇ ਅਧਿਕਾਰੀਆਂ ਨਾਲ ਬੈਠਕ ਹੋਈ ਪਰ ਉਹ ਨਾਕਾਮਯਾਬ ਰਹੀ। ਜੇਕਰ ਮੈਟਰੋ ਦੇ ਕਰਮਚਾਰੀ ਹੜਤਾਲ ‘ਤੇ ਚਲੇ ਜਾਂਦੇ ਤਾਂ ਸਭ ਤੋਂ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਯਾਤਰੀਆਂ ਨੂੰ ਕਰਨਾ ਪਵੇਗਾ।

WRITTEN BY