Skip to content
Independent perspectives. Global stories.
BREAKING

ਸਵਿਸ ਬੈਂਕ ’ਚ ਭਾਰਤੀਆਂ ਦੇ ਕਾਲੇ ਧਨ ’ਚ ਵਾਧੇ ਸਬੰਧੀ ਚੁਫੇਰੇ ਤੋਂ ਘਿਰੀ ਕੇਂਦਰ ਸਰਕਾਰ

Share this story

ਭਾਜਪਾ ਆਗੂ ਸੁਬਰਾਮਨਿਅਮ ਸਵਾਮੀ ਵੱਲੋਂ ਵਿੱਤ ਸਕੱਤਰ ’ਤੇ ਗੰਭੀਰ ਦੋਸ਼

ਨਵੀਂ ਦਿੱਲੀ, 29 ਜੂਨ- ਭ੍ਰਿਸ਼ਟਾਚਾਰ ਅਤੇ ਕਾਲੇਧਨ ‘ਤੇ ਰੋਕ ਲਗਾਉਣ ਦੇ ਵਾਅਦਿਆਂ ਦਰਮਿਆਨ ਬਣੀ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਹੁਣ ਸਵਿਸ ਬੈਂਕਾਂ ਵਿੱਚ ਪਏ ਭਾਰਤੀਆਂ ਦੇ ਕਾਲੇ ਧਨ ਸਬੰਧੀ ਹੋਏ ਖੁਲਾਸੇ ਕਾਰਨ ਚੁਫੇਰੇ ਤੋਂ ਘਿਰ ਗਈ ਹੈ। ਸਵਿਸ ਬੈਂਕ ਵਲੋਂ ਜਾਰੀ ਅੰਕੜਿਆਂ ਦੇ ਅਨੁਸਾਰ ਪਿਛਲੇ ਇਕ ਸਾਲ ’ਚ ਉਥੇ ਜਮਾਂ ਭਾਰਤੀਆਂ ਦੀ ਜਮਾਪੂੰਜੀ ’ਚ ਕਰੀਬ 50 ਫੀਸਦੀ ਦਾ ਵਾਧਾ ਹੋਇਆ ਹੈ। ਭਾਜਪਾ ਦੇ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਸ੍ਰੀ ਸੁਬਰਮਨਿਅਮ ਸਵਾਮੀ ਨੇ ਇਸ ਮੁੱਦੇ ਉਪਰ ਕੇਂਦਰੀ ਵਿਤ ਮੰਤਰਾਲਾ ’ਚ ਸਕਤਰ ਸ੍ਰੀ ਹਸਮੁਖ ‘ਤੇ ਸਿਧਾ ਹਮਲਾ ਬੋਲਿਆ ਹੈ। ਸ਼ੁਕਰਵਾਰ ਸਵੇਰੇ ਟਵੀਟ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਵਿਤ ਸਕਤਰ ਅਧਾ ਹਿਸੇ ਲਈ ਇਕ ਵਡੀ ਕਾਮਯਾਬੀ ਵਧਾਈ। ਇਕ ਪਾਸੇ ਪੂਰੀ ਦੁਨੀਆ ਦਾ ਸਵਿਸ ਬੈਂਕ ਵਿਚ ਡਿਪੋਜ਼ਿਟ ਸਿਰਫ 3 ਫੀਸਦੀ ਵਧਿਆ ਹੈ। ਤਾਂ ਉਥੇ ਹੀ ਭਾਰਤੀਆਂ ਦਾ ਜਮ੍ਹਾਂ ਪੈਸਾ 50 ਫੀਸਦੀ ਵਧ ਗਿਆ ਹੈ। ਸ੍ਰੀ ਸਵਾਮੀ ਨੇ ਲਿਖਿਆ ਕਿ ਵਿੱਤ ਸਕੱਤਰ ਅਧਾ ਹਿਸਾ ਇਸ ਤੋਂ ਵੀ ਜ਼ਿਆਦਾ ਮੈਨੇਜ ਕਰ ਸਕਦੇ ਸਨ, ਜੇਕਰ ਮਹਾਰਾਜਾ ਵਿਚ ਨਾ ਆਉਂਦੇ । ਭਾਰਤੀਆਂ ਦਾ ਸਵਿਸ ਬੈਂਕਾਂ ’ਚ ਜਮਾਂ ਪੈਸਾ ਚਾਰ ਸਾਲਾਂ ’ਚ ਪਹਿਲੀ ਵਾਰ ਵਧ ਕੇ ਪਿਛਲੇ ਸਾਲ ਇਕ ਅਰਬ ਸਵਿਸ ਫਰੈਂਕ (7, 000 ਕਰੋੜ ਰੁਪਏ) ਦੇ ਦਾਇਰੇ ‘ਚ ਪਹੁੰਚ ਗਿਆ। ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਨੇ ਇਸ ਮਾਮਲੇ ’ਤੇ ਸਰਕਾਰ ਦੀ ਸਫਾਈ ਦਿੰਦੇ ਹੋਏ ਕਾਂਗਰਸ ’ਤੇ ਹਮਲਾ ਬੋਲਿਆ ਹੈ।

WRITTEN BY