ਸਮਾਣਾ, 29 ਜੂਨ (ਪ੍ਰੇਮ ਵਧਵਾ)- ਸੰਵਿਧਾਨ ਬਚਾਓ ਐਕਸ਼ਨ ਕਮੇਟੀ ਅਤੇ ਡਾ: ਅੰਬੇਦਕਰ ਸਟੂਡੈਂਟ ਫਰੰਟ ਆਫ ਇੰਡੀਆ ਵੱਲੋਂ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਸ਼ਹਿਰ ਵਿੱਚ ਮਾਰਚ ਕਰਦੇ ਹੋਏ ਤਹਿਸੀਲ ਕੰਪਲੈਕਸ ਪਹੁੰਚੇ ਕੇ ਐਸ.ਡੀ.ਐਮ ਸਮਾਣਾ ਨੂੰ ਮੰਗ ਪੱਤਰ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦੇ ਹੋਏ ਗੁਰਦੀਪ ਸਿੰਘ ਨੰਬਰਦਾਰ ਨੇ ਕਿਹਾ ਕਿ ਐਸ.ਸੀ/ਐਸ.ਟੀ ਸਮਾਜ ਨਾਲ ਹੋ ਰਹੇ ਧੱਕੇ ਅਤੇ ਧੜੱਲੇਦਾਰ ਲੋਕਾਂ ਵੱਲੋਂ ਪਿੰਡਾਂ ਵਿੱਚ ਗਰੀਬ ਲੋਕਾਂ ਦੇ ਜਮੀਨਾਂ ਤੇ ਕਬਜੇ ਕਰ ਰਹੇ ਹਨ। ਅਸੀਂ ਪ੍ਰਸਾਸਨ ਨੂੰ ਸਮੇਂ ਸਮੇਂ ਨਾਲ ਇਸ ਬਾਰੇ ਲਿਖਤੀ ਰੂਪ ਵਿੱਚ ਦਸਦੇ ਰਹੇ ਹਾਂ ਪਰ ਫਿਰ ਵੀ ਸਾਡੀ ਆਵਾਜ ਨੂੰ ਨਹੀ ਸੁਣਿਆ ਜਾਂਦਾ। ਸਰਕਾਰ ਦੀ ਗਰੀਬ ਸਮਾਜ ਦੇ ਖਿਲਾਫ ਨਿੱਕਮੀ ਸੋਚ ਨਜਰ ਆ ਰਹੀ ਹੈ ਪਰ ਦਲਿਤ ਸਮਾਜ ਸਰਕਾਰ ਦੇ ਖਿਲਾਫ ਆਪਣੇ ਹੱਕ ਲੈਣ ਲਈ ਡੱਟ ਕੇ ਧਰਨੇ ਪ੍ਰਦਰਸ਼ਨ ਕਰੇਗਾ। ਪਿੰਡ ਫਤਿਹਗੜ੍ਹ ਛੰਨਾ ਅਤੇ ਰਾਜਲਾ ਪਿੰਡ ਵਿਖੇ ਕੁੱਛ ਲੋਕਾਂ ਨੇ ਗਰੀਬ ਸਮਾਜ ਦੇ ਲੋਕਾਂ ਦੇ ਜਮੀਨ ਤੇ ਕਬਜਾ ਕਰ ਲਿਆ ਹੈ। ਅਸੀਂ ਸਰਕਾਰ ਦਾ ਇਸ ਪਾਸੇ ਧਿਆਨ ਦਿਵਾਉਣਾ ਚਾਹੁੰਦੇ ਹਾਂ ਅਤੇ ਗੈਰ ਕਾਨੂੰਨੀ ਕੰਮ ਕਰਨ ਵਾਲਿਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰੇ। ਸਬੋਧਨ ਕਰਦਿਆਂ ਸਟੂਡੈਂਟ ਫਰੰਟ ਦੇ ਸਯੋਜਕ ਪ੍ਰੀਤ ਕਾਂਸੀ ਨੇ ਕਿਹਾ ਕਿ ਸਾਡੇ ਸਕੂਲਾਂ, ਕਾਲਜਾਂ ਵਿੱਚ ਸਟੂਡੈਂਟਾਂ ਦੀਆਂ ਫੀਸਾਂ ਲਾਗੂ ਕਰਨ ਅਤੇ ਸਕਾਲਰਸ਼ਿਪ ਬਿਨਾ ਕਿਸੇ ਕਾਰਨ ਸਰਕਾਰ ਨੇ ਬੰਦ ਕਰ ਦਿੱਤੀਆਂ ਹਨ ਜਿਸ ਨੂੰ ਤੁਰੰਤ ਲਾਗੂ ਕਰਨ ਦੀ ਲੋੜ ਹੈ। ਇਸ ਕਰਕੇ ਗਰੀਬ ਸਮਾਜ ਦੇ ਸਟੂਡੈਂਟ ਆਪਣੀ ਪੜਾਈ ਨੂੰ ਜਾਰੀ ਨਹੀ ਰੱਖ ਸਕਦੇ। ਸਰਕਾਰ ਨੂੰ ਪਹਿਲ ਦੇ ਆਧਾਰ ਤੇ ਗਰੀਬ ਲੋਕਾਂ ਨੂੰ ਮਿਆਰੀ ਐਜੂਕੇਸ਼ਨ ਯਕੀਨੀ ਬਣਾਵੇ।ਅਗਰ ਸਰਕਾਰ ਨੇ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਵਿੱਚ ਵੱਡੇ ਪੱਧਰ ਉਤੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਪੁਤਲੇ ਸਾੜੇ ਜਾਣਗੇ। ਇਸ ਮੌਕੇ ਸੰਦੀਪ ਸਿੰਘ, ਹਰਪ੍ਰੀਤ ਸਿੰਘ, ਬਲਵੀਰ ਸਿੰਘ, ਸੇਵਾ ਸਿੰਘ, ਭਾਰਤ ਸਿੰਘ, ਸਤਗੁਰ ਸਿੰਘ, ਜਗਵੀਰ ਸਿੰਘ, ਪ੍ਰਗਟ ਸਿੰਘ, ਰਾਜਾ, ਪ੍ਰਕਾਸ਼, ਭੀਮ ਸਿੰਘ, ਹੰਸ ਰਾਜ ਖਾਲਸਾ ਅਤੇ ਅਜੈਬ ਸਿੰਘ ਆਦਿ ਹਾਜ਼ਰ ਸਨ।
ਐਸ.ਸੀ./ਐਸ.ਟੀ ਸਟੂਡੈਂਟ ਦੀਆਂ ਮੰਗਾਂ ਦੇ ਸਬੰਧ ਵਿੱਚ ਧਰਨਾ



