Skip to content
Independent perspectives. Global stories.
BREAKING

ਕਾਂਗਰਸ ਹਲਕਾ ਸੇਵਾਦਾਰ ਖੁਸ਼ਬਾਜ ਜਟਾਣਾ ਵੱਲੋਂ ਲੋਕਾਂ ਲਈ ਮੁਫਤ ਮੈਡੀਕਲ ਕੈਂਪ ਦਾ ਆਯੋਜਨ

Share this story

ਤਲਵੰਡੀ ਸਾਬੋ, 29 ਜੂਨ (ਰਾਮ ਰੇਸ਼ਮ ਸ਼ਰਨ)- ਕਾਂਗਰਸ ਦੇ ਹਲਕਾ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਮੈਂਬਰ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਅੱਜ ਸਥਾਨਕ ਨਗਰ ਪੰਚਾਇਤ ਦਫਤਰ ਵਿਖੇ ਦਿੱਲੀ ਹਾਰਟ ਇੰਸਟੀਚਿਊਟ ਐਂਡ ਮਲਟੀਸਪੈਸ਼ਲਿਟੀ ਹਸਪਤਾਲ ਬਠਿੰਡਾ ਦੇ ਸਹਿਯੋਗ ਨਾਲ ਮੁਫਤ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਦਾ ਉਦਘਾਟਨ ਹਲਕਾ ਸੇਵਾਦਾਰ ਜਟਾਣਾ ਨੇ ਰੀਬਨ ਕੱਟ ਕੇ ਕੀਤਾ।ਕੈਂਪ ਵਿੱਚ ਸ੍ਰ.ਜਟਾਣਾ ਦੀ ਧਰਮਪਤਨੀ ਬੀਬਾ ਨਵਪ੍ਰੀਤ ਕੌਰ ਜਟਾਣਾ ਨੇ ਵਿਸ਼ੇਸ ਤੌਰ ਤੇ ਸ਼ਮੂਲੀਅਤ ਕੀਤੀ। ਕੈਂਪ ਵਿੱਚ ਔਲਾਦ ਦੇ ਚਾਹਵਾਨ ਜੋੜਿਆਂ ਦਾ ਮੁਫਤ ਚੈਕਅਪ ਕੀਤਾ ਗਿਆ।ਕੈਂਪ ਵਿੱਚ ਟੈਸਟ ਟਿਊਬ ਬੇਬੀ ਦੇ ਮਾਹਿਰ ਡਾਕਟਰ ਪ੍ਰੀਤੀ ਜਿੰਦਲ, ਦਿਮਾਗ ਅਤੇ ਰੀੜ ਦੀ ਹੱਡੀ ਦੇ ਆਪ੍ਰੇਸ਼ਨਾਂ ਦੇ ਮਾਹਿਰ ਡਾ.ਅਨੀਸ਼ ਗੋਇਲ, ਦੂਰਬੀਨ ਰਾਹੀਂ ਗੋਡੇ ਅਤੇ ਮੋਢੇ ਦੇ ਆਪ੍ਰੇਸ਼ਨਾਂ ਦੇ ਮਾਹਿਰ ਡਾ.ਮੁਨੀਸ਼ ਗੁਪਤਾ ਨੇ ਪਹੁੰਚੇ ਮਰੀਜਾਂ ਦਾ ਚੈਕਅਪ ਕਰਦਿਆਂ ਉਨ੍ਹਾਂ ਨੂੰ ਸਬੰਧਿਤ ਬਿਮਾਰੀਆਂ ਸਬੰਧੀ ਸਲਾਹ ਵੀ ਦਿੱਤੀ। ਸ੍ਰ.ਜਟਾਣਾ ਨੇ ਪਹੁੰਚੇ ਡਾਕਟਰਾਂ ਨੂੰ ਸਨਮਾਨਿਤ ਕਰਦਿਆਂ ਪਹੁੰਚੇ ਲੋਕਾਂ ਨੂੰ ਵਿਸ਼ਵਾਸ ਦੁਆਇਆ ਕਿ ਇਸ ਤਰ੍ਹਾਂ ਦੇ ਮੁਫਤ ਮੈਡੀਕਲ ਕੈਂਪਾਂ ਦਾ ਆਯੋਜਨ ਭਵਿੱਖ ਵਿੱਚ ਵੀ ਕੀਤਾ ਜਾਂਦਾ ਰਹੇਗਾ। ਇਸ ਮੌਕੇ ਨਗਰ ਪੰਚਾਇਤ ਪ੍ਰਧਾਨ ਤੋਂ ਇਲਾਵਾ ਸਾਬਕਾ ਪ੍ਰਧਾਨ ਗੁਰਤਿੰਦਰ ਸਿੰਘ ਰਿੰਪੀ, ਬਲਾਕ ਕਾਂਗਰਸ ਪ੍ਰਧਾਨ ਕ੍ਰਿਸ਼ਨ ਭਾਗੀਵਾਂਦਰ, ਰਣਜੀਤ ਸੰਧੂ ਨਿੱਜੀ ਸਹਾਇਕ, ਅਜੀਜ ਖਾਂ, ਹਰਬੰਸ ਸਿੰਘ ਦੋਵੇਂ ਕੌਂਸਲਰ, ਲੀਲਾ ਸਿੰਘ, ਦਵਿੰਦਰ ਸਿੰਘ ਸੂਬਾ, ਤਰਸੇਮ ਸੇਮੀ, ਅਰੁਣ ਕੁਮਾਰ ਕੋਕੀ, ਅੰਮ੍ਰਿਤਪਾਲ ਗਰਗ ਸਾਰੇ ਕਾਂਗਰਸੀ ਆਗੂ, ਸਰਬਜੀਤ ਢਿੱਲੋਂ ਤੇ ਪੁਨੀਤ ਮਹੇਸ਼ਵਰੀ ਦੋਵੇਂ ਕੌਂਸਲਰ ਰਾਮਾਂ, ਸਹਾਰਾ ਕਲੱਬ ਸਕੱਤਰ ਬਰਿੰਦਰਪਾਲ ਮਹੇਸ਼ਵਰੀ, ਮਨਜੀਤ ਲਾਲੇਆਣਾ, ਅੰਮ੍ਰਿਤਪਾਲ ਮਹੇਸ਼ਵਰੀ, ਦਰਸ਼ਨ ਸੰਧੂ ਮਾਨਵਾਲ, ਜਹਾਂਗੀਰ ਜੱਜਲ ਆਦਿ ਆਗੂ ਹਾਜ਼ਰ ਸਨ।

WRITTEN BY