ਵੱਖ-ਵੱਖ ਪੌਦੇ ਲਗਾਕੇ ਬਣਾਈ ਜਾਵੇਗੀ ਸੁੰਦਰਤਾ : ਸੌਢੀ ਵਿਕਰਮ ਸਿੰਘ
ਸ੍ਰੀ ਅਨੰਦਪੁਰ ਸਾਹਿਬ, 29 ਜੂਨ (ਦਵਿੰਦਰਪਾਲ ਸਿੰਘ, ਅੰਕੁਸ਼)- ਮੀਰੀ ਪੀਰੀ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਅਨੰਦਪੁਰ ਸਾਹਿਬ ਡਿਵੈਲਪਮੈਂਟ ਕੌਂਸਲ ਦੇ ਮੁਖੀ ਸੋਢੀ ਵਿਕਰਮ ਸਿੰਘ ਅਤੇ ਉਨ੍ਹਾਂ ਦੀ ਸਮੁਚੀ ਟੀਮ ਵਲੋਂ ਸੰਤ ਬਾਬਾ ਲਾਭ ਸਿੰਘ ਜੀ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਵਾਲਿਆਂ ਦੇ ਸਹਿਯੋਗ ਨਾਲ ਗੁਰਦੁਆਰਾ ਸੀਸਗੰਜ ਸਾਹਿਬ ਦੇ ਨਾਲ ਲਗਦੇ ਪੁਰਾਤਨ ਹਰਬਲ ਪਾਰਕ ਨੂੰ ਡਿਵੈਲਪ ਕਰਨ ਦੀ ਸ਼ੁਰੂਆਤ ਕੀਤੀ ਗਈ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸੋਢੀ ਵਿਕਰਮ ਸਿੰਘ ਨੇ ਦਸਿਆ ਕੇ ਫਾਊਂਡੇਸ਼ਨ ਵਲੋਂ ਸ਼ਹਿਰ ਨੂੰ ਸਾਫ-ਸੁਥਰਾ ਅਤੇ ਹਰਿਆ ਭਰਿਆ ਰੱਖਣ ਦੇ ਲਈ ਜਿੱਥੇ ਬੂਟੇ ਲਗਾਉਣ ਅਤੇ ਸਾਫ ਸਫਾਈ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ ਉੱਥੇ ਅਜ ਇਸੇ ਮੁਹਿੰਮ ਤਹਿਤ ਗੁਰਦੁਆਰਾ ਸੀਸਗੰਜ ਸਾਹਿਬ ਦੇ ਨਾਲ ਲਗਦੇ ਪੁਰਾਤਨ ਹਰਬਲ ਪਾਰਕ ਦੀ ਸਫਾਈ ਕੀਤੀ ਗਈ। ਇਸ ਮੌਕੇ ਉਹਨਾਂ ਦੱਸਿਆ ਕਿ ਪੁਰਤਾਨ ਵੇਲੇ ਦੇ ਇਸ ਪਾਰਕ ਨੂੰ ਡਿਵੈਲਪ ਕਰਕੇ ਇੱਥੇ ਹਰਬਲ ਬੂਟੇ ਜਿਵੇਂ ਤੁਲਸੀ, ਲੈਮਨ ਗ੍ਰਾਸ ਆਦਿ ਵਰਗੇ ਬੂਟੇ ਲਗਾਕੇ ਜਲਦ ਹੀ ਇਸ ਪਾਰਕ ਨੂੰ ਸੁੰਦਰ ਦਿਖ ਦਿੱਤੀ ਜਾਵੇਗੀ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਪ੍ਰਿੰ:ਸੁਰਿੰਦਰ ਸਿੰਘ, ਭਾਈ ਅਮਰਜੀਤ ਸਿੰਘ ਚਾਵਲਾ, ਮੈਨੇਜਰ ਜਸਵੀਰ ਸਿੰਘ, ਤਖਤ ਸਾਹਿਬ ਦੇ ਹੈਡ ਗ੍ਰੰਥੀ ਭਾਈ ਫੂਲਾ ਸਿੰਘ, ਦਲਬੀਰ ਸਿੰਘ ਧੂੜੀਆ, ਨਛੱਤਰ ਸਿੰਘ ਰੰਧਾਵਾ, ਰਣਬੀਰ ਸਿੰਘ ਕਲੋਤਾ, ਸੁਖਵਿੰਦਰ ਸਿੰਘ, ਠੇਕੇਦਾਰ ਗੁਰਨਾਮ ਸਿੰਘ, ਦਵਿੰਦਰ ਸਿੰਘ ਰਾਣਾ, ਹਰਦੇਵ ਸਿੰਘ ਸੂਚਨਾ ਅਫਸਰ ਤਖਤ ਸਾਹਿਬ, ਅਮਰਜੀਤ ਸਿੰਘ ਆਦਿ ਹਾਜ਼ਰ ਸਨ।



