ਮੂਣਕ, 29 ਜੂਨ (ਕੁਲਵੰਤ ਸਿੰਘ ਦੇਹਲਾ)- ਪਿਛਲੀ ਸਰਕਾਰ ਸਮੇਂ ਖੇਤਾਂ ’ਚ ਕਿਸਾਨਾਂ ਦੀ ਸਹੂਲਤ ਲਈ ਅੰਡਰਗਰਾਊਂਡ ਪਾਈਪਾਂ ਪਾਈਆਂ ਸਨ, ਜੋ ਕਿਸਾਨਾਂ ਲਈ ਸਿਰਦਰਦੀ ਬਣ ਗਈਆਂ ਹਨ। ਇਹਨਾਂ ਦੁਖੀ ਕਿਸਾਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ।ਮਾਮਲਾ ਪਿੰਡ ਦੇਹਲਾ ਸ਼ੀਹਾਂ ਦੇ ਕਿਸਾਨ ਭੋਲਾ ਸਿੰਘ, ਦਰਸ਼ਨ ਸਿੰਘ, ਅਤੇ ਕੰਮਾਂ ਸਿੰਘ ਜਿਨ੍ਹਾਂ ਨੇ ਠੇਕੇ ਉਤੇ ਲਈ ਜਮੀਨ ਵਿਚੋ ਲਗਦੀ ਨਹਿਰੀ ਪਾਈਪ ਲਾਈਨ ਜੋ ਕਿ ਤਕਰੀਬਨ ਦੋ ਕਿਲੇ ਵਿਚੋਂ ਲਘਣ ਤੇ ਜਮੀਨ ਚੋਂ ਲੀਕ ਹੋ ਗਈ ਜਿਸ ਕਾਰਨ ਕਿਸਾਨਾਂ ਨੂੰ ਝੋਨਾ ਲਗਾਉਣ ਲਈ ਪ੍ਰਸਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਾਈਪ-ਲਾਈਨ ਵਿਚ ਪਾਣੀ ਛਡਣ ‘ਤੇ ਇਹ ਥਾਂ-ਥਾਂ ਤੋਂ ਲੀਕ ਹੋ ਜਾਂਦਾ ਹੈ, ਜਿਸ ਕਾਰਨ ਪਾਣੀ ਉਨ੍ਹਾਂ ਤੋਂ ਅਗੇ ਖੇਤਾਂ ‘ਚ ਨਹੀਂ ਪਹੁੰਚ ਰਿਹਾ।ਮਸਲਾ ਹਲ ਨਾ ਹੋਣ ‘ਤੇ ਕਿਸਾਨ ਭਰਾਵਾਂ ਨੇ ਸੰਘਰਸ਼ ਵਿਢਣ ਦੀ ਚਿਤਾਵਨੀ ਦਿਤੀ ਹੈ
ਨਹਿਰੀ ਪਾਣੀ ਪਾਈਪ ਲਾਈਨ ਦੀ ਸਹੂਲਤ ਕਿਸਾਨਾਂ ਲਈ ਬਣੀ ਪ੍ਰੇਸ਼ਾਨੀ



