Skip to content
Independent perspectives. Global stories.
BREAKING

ਗੈਰ-ਕਾਨੂੰਨੀ ਧੰਦਾ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ : ਬਿੱਕਰ ਸਿੰਘ

Share this story

ਰਾਮਪੁਰਾ ਫੂਲ, 29 ਜੂਨ (ਮਨਦੀਪ ਢੀਂਗਰਾ, ਸੁਖਮੰਦਰ ਰਾਮਪੁਰਾ)- ਪੰਜਾਬ ਵਿੱਚ ਨਿੱਤ ਦਿਨ ਚਿੱਟੇ ਵਰਗੇ ਸਿਥੈਟਿਕ ਨਸ਼ੇ ਦੀ ਜਿਆਦਾ ਮਾਤਰਾ ਲੈਣ ਕਾਰਨ ਮੌਤ ਦੇ ਮੂੰਹ ਵਿੱਚ ਜਾ ਰਹੇ ਨੋਜਵਾਨਾਂ ਦੀਆਂ ਖਬਰਾਂ ਪ੍ਰਕਾਸ਼ਿਤ ਹੋਣ ਤੋਂ ਬਾਅਦ ਪ੍ਰਸ਼ਾਸਨ ਵੀ ਸਖਤੀ ਦੇ ਰੌਅ ਵਿੱਚ ਆ ਗਿਆ ਹੈ। ਇਸ ਲੜੀ ਤਹਿਤ ਅੱਜ ਸਥਾਨਕ ਥਾਣਾ ਸਿਟੀ ਦੇ ਐਸ.ਐਚ.ਓ ਬਿੱਕਰ ਸਿੰਘ ਨੇ ਥਾਣਾ ਸਿਟੀ ਦੇ ਸਮੂਹ ਪੁਲਿਸ ਕਰਮਚਾਰੀਆਂ ਨਾਲ ਇੱਕ ਅਹਿਮ ਮੀਟਿੰਗ ਕੀਤੀ ਅਤੇ ਨਿਰਦੇਸ਼ ਦਿੰਦਿਆ ਕਿਹਾ ਕਿ ਸ਼ਹਿਰ ਵਿੱਚ ਚਿੱਟਾ, ਭੁੱਕੀ, ਗੋਲੀਆਂ, ਦੜਾ ਸੱਟਾ, ਆਨ-ਲਾਇਨ ਲਾਟਰੀ ਤੇ ਹੋਰ ਸਮਾਜਿਕ ਬੁਰਾਈਆਂ ਖਿਲਾਫ ਢਿੱਲ ਵਰਤਣ ਵਾਲੇ ਕਰਮਚਾਰੀ ਨੂੰ ਕਿਸੇ ਕੀਮਤ ਤੇ ਨਹੀ ਬਖਸਿਆਂ ਜਾਵੇਗਾ। ਉਨ੍ਹਾਂ ਕਿਹਾ ਕਿ ਜਿਲਾ ਪੁਲਸ ਕਪਤਾਨ ਨਵੀਨ ਸਿੰਗਲਾ ਦੇ ਸਖਤ ਦਿਸ਼ਾ-ਨਿਰਦੇਸਾ ਤਹਿਤ ਇਹ ਕਦਮ ਉਠਾਇਆ ਗਿਆ ਹੈ। ਉਨ੍ਹਾਂ ਪੁਲਿਸ ਕਰਮਚਾਰੀਆਂ ਨੂੰ ਆਪਣੀ ਜਿੰਮੇਵਾਰ ਨੂੰ ਤਨਦੇਹੀ ਨਾਲ ਨਿਭਾ ਕੇ ਖਾਕੀ ਦੀ ਇੱਜਤ ਬਰਕਰਾਰ ਰੱਖਣ। ਉਹਨਾਂ ਨਸ਼ੇ ਮਾਮਲੇ ਵਿੱਚ ਕਰਮਚਾਰੀਆਂ ਦੀ ਮਿਲੀਭੁਗਤ ਦਾ ਪਤਾ ਲੱਗਣ ਤੇ ਸਖਤ ਕਾਰਵਾਈ ਕਰਨ ਦੀ ਤਾਕੀਦ ਕੀਤੀ ਅਤੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਈ ਵਿਅਕਤੀ ਨਸੇ ਦਾ ਕਾਰੋਬਾਰ ਕਰਦਾ ਹੈ ਜਾਂ ਕੋਈ ਹੋਰ ਗੈਰ ਕਾਨੂੰਨੀ ਧੰਦਾ ਕਰਦਾ ਹੈ ਤਾਂ ਉਸਦੀ ਇਤਲਾਹ ਬਿਨਾਂ ਕਿਸੇ ਡਰ-ਭੈਅ ਤੋ ਪੁਲਸ ਦੇ ਸਕਦੇ ਹਨ ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ ।ਇਸ ਮੋਕੇ ਐਡੀਸ਼ਨਲ ਇੰਸਪੈਕਟਰ ਗੁਰਪ੍ਰੀਤ ਕੌਰ ਮਾਨ, ਮੁੱਖ ਮੁਨਸ਼ੀ ਜਸਪਾਲ ਸਰਮਾਂ, ਏ.ਐਸ.ਆਈ ਅੰਮਿਤਪਾਲ ਸਿੰਘ, ਕੁਲਦੀਪ ਸਿੰਘ, ਟਰੈਫਿਕ ਇੰਚਾਰਜ ਹਰਮੇਲ ਸਿੰਘ, ਕਸ਼ਮੀਰ ਸਿੰਘ, ਸਤਨਾਮ ਸਿੰਘ ਜਗਦੀਪ ਸਿੰਘ, ਰੁਪਿੰਦਰ ਸਿੰਘ ਨਛੱਤਰ ਸਿੰਘ, ਕੱਤਰ ਸਿੰਘ, ਸੋਹਣ ਸਿੰਘ ਆਦਿ ਹਾਜ਼ਰ ਸਨ।

WRITTEN BY