Skip to content
Independent perspectives. Global stories.
BREAKING

ਪੰਜਾਬ ਦੀ ਜਵਾਨੀ ਤਖ਼ਤ ਤੋਂ ਤੱਖ਼ਤੇ ਵੱਲ

Share this story

ਸੁਣ ਗੱਭਰੂ ਦੇਸ਼ ਪੰਜਾਬ ਦੇ, ਕੁਝ ਹੱਥ ਅਕਲ ਨੂੰ ਮਾਰ ਉਏ, ਤੂੰ ਰਾਹ ਨਸ਼ਿਆਂ ਦੇ ਪੈ ਗਿਆ, ਕਰ ਮਨ ਵਿੱਚ ਸੋਚ ਵਿਚਾਰ ਉਏ, ਤੂੰ ਸੁਤਿਆ ਕਿਉਂ ਨਹੀਂ ਜਾਗਦਾ, ਲੁਟਿਆ ਨਸ਼ਿਆਂ ਨੇ ਘਰ ਬਾਹਰ, ਜਿਹੜਾ ਝੁੰਘਦਾ ਸੀ ਕੱਲ ਬੂਰੀਆਂ, ਲਿਆ ਨਸ਼ਿਆਂ ਨੇ ਅੱਜ ਮਾਰ । ਇਹ ਲਾਈਨਾਂ ਪੰਜਾਬ ਦੇ ਗੱਭਰੂਆਂ ਤੇ ਢੁੱਕਦੀਆਂ ਹਨ, ਪੰਜਾਬ ਵੱਸਦਾ ਗੁਰਾਂ ਦੇ ਨਾਮ ਤੇ ਇਹ ਚਰਚਾਵਾ ਸਾਨੂੰ ਪੰਜਾਬ ਦੇ ਵਿਹੜੇ ਵਿੱਚੋਂ ਮਿਲਦੀਆਂ ਸਨ । ਪੰਜਾਬ ਦਾ ਅਮੀਰ ਅਣਮੁਲਾ ਸਭਿਆਚਾਰ ਜਿਸਦੀ ਧਾਂਕ ਵਿਦੇਸ਼ਾਂ ਤੱਕ ਸੁਣਾਈ ਦਿੰਦੀ ਸੀ । ਜਿਹੜੇ ਪੰਜਾਬ ਵਿੱਚ ਕਿਤੇ ਪਾਣੀ ਦੇ ਪੰਜ ਦਰਿਆ ਵੱਗਦੇ ਵੇਖੇ ਜਾਂਦੇ ਸਨ । ਉਹ ਤਾਂ ਹਣ ਭਾਲਿਆ ਵੀ ਨਜ਼ਰੀ ਨਹੀਂ ਪੈਂਦੇ, ਪਰ ਇੱਕ ਨਸ਼ਿਆ ਦਾ ਛੇਵਾਂ ਦਰਿਆ ਜਿਹੜਾ ਪੰਜਾਬ ਭਰ ਵਿੱਚ ਪੂਰੇ ਜ਼ੋਬਨ ਉ¤ਤੇ ਵਗ ਰਿਹਾ ਹੈ, ਜਿਸਦੀ ਮਾਰ ਹੇਠ ਪੰਜਾਬ ਦਾ ਹਰ ਸ਼ਹਿਰ ਹਰ ਪਿੰਡ ਹਰ ਵਰਗ ਆ ਚੁੱਕਾ ਹੈ । ਜਿਸਦੀਆ ਤੇਜ ਅਤੇ ਮਾਰੂ ਸ਼ੱਲਾਂ ਪੰਜਾਬ ਦੀ ਜਵਾਨੀ ਨੂੰ ਆਪਣੇ ਨਾਲ ਰੋੜ ਕਿ ਲਈ ਜਾ ਰਹੀਆਂ ਹਨ । ਇਹ ਦਰਿਆਂ ਪਿੱਛਂੋ ਕਿੱਥੋਂ ਆ ਰਿਹਾ ਇਹ ਤਾਂ ਸਭ ਨੂੰ ਭਲੀ ਭਾਤ ਹੀ ਪਤਾ ਹੈ, ਪਰ ਜਿਹੜੀ ਤਬਾਹੀ ਇਹਨੇ ਪੰਜਾਬ ਦੀ ਧਰਤੀ ਤੇ ਮਚਾਈ ਹੈ, ਉਸ ਨੂੰ ਬਿਆਨ ਕਰਨ ਲੱਗਿਆਂ ਦਿਲ ਨੂੰ ਹੌਲ ਅਤੇ ਸਾਰੀਰ ਨੂੰ ਕਾਂਬਾਂ ਜਿਹਾ ਛਿੜ ਜਾਂਦਾ ਹੈ । ਇੱਕ ਇੱਕ ਕਰਕੇ ਪੰਜਾਬ ਦੀ ਜਵਾਨੀ ਤਖ਼ਤ ਤੋਂ ਤਖ਼ਤੇ ’ਤੇ ਚੜ੍ਹੀ ਜਾ ਰਹੀ ਹੈ, ਜਦੋਂ ਮੌਤ ਦੇ ਕਾਰਨ ਵੇਖੀਦੇ ਹਨ ਫਿਰ ਦਿਲ ਦਾ ਰੁੱਗ ਭਰਿਆ ਜਾਂਦਾ ਅਤੇ ਕਲੇਜਾ ਮੂੰਹ ਨੂੰ ਆਉਦਾ, ਜਿਹੜਾ ਪੰਜਾਬ ਦਾ ਅਣਖੀਲਾ ਗੱਭਰੂ ਕਿਤੇ ਧਰਮ ਇੰਨਸਾਂਨੀਅਤ ਉਪਰੋਂ ਕੁਰਬਾਨ ਹੋ ਜਾਂਦਾ ਸੀ। ਅੱਜ ਮਾੜੀਆਂ ਅਲਾਮਤ ਦਾ ਸ਼ਿਕਾਰ ਹੋ ਕਿ ਨਸ਼ੇ ਦੀਆ ਪੁੜੀਆਂ ਤੋਂ ਹੀ ਕੁਰਬਾਨ ਹੋਈ ਜਾ ਰਿਹਾ ਹੈ। ਹੁਣ ਤਾਂ ਪੰਜਾਬ ਦੀਆਂ ਅਖਬਾਰਾਂ ਵਿੱਚ ਬਸ ਇਹੋ ਗੱਲ ਹੀ ਰਹੇ ਗਈ ਹੈ । ਨਸ਼ੇ ਦੌਰਾਨ ਮੌਤ, ਨਸ਼ਾ ਜਿਆਦਾ ਕਰਨ ਲਗਿਆ ਮੌਤ, ਜਾ ਨਸ਼ਾ ਨਾ ਮਿਲਣ ਕਾਰਨ ਮੌਤ, ਜਾ ਕਿਧਰੇ ਕਾਹਲੀ ਨਾਲ ਨਸ਼ਾ ਲੈਣ ਜਾਣ ਲੱਗਿਆ ਮੌਤ, ਜਿਧਰ ਵੇਖੋ ਮੌਤ ਹੀ ਮੌਤ? ਭਾਵੇਂ ਕਿ ਪੰਜਾਬ ਵਿੱਚ ਨਸ਼ੇ ਵੱਧਣ ਦੇ ਕਈ ਕਾਰਨ ਹਨ ਜਿਵਂੇ ਬੇਰੋਜਗਾਰੀ ਅੱਨਪੱੜਤਾ ਪਰ ਮੁੱਖ ਕਾਰਨ ਅਸੀਂ ਸਰਕਾਰ ਦਾ ਆਵੇਸਲਾ ਪਨ ਹੀ ਮੰਨਾਗੇ। ਕਿਸੇ ਹੱਧ ਤੱਕ ਨਸ਼ਿਆ ਦੇ ਰੁਜਾਨ ਨੂੰ ਬੁੜਾਵਾ ਦੇਣ ਲਈ ਅਸੀਂ ਪੰਜਾਬ ਦੇ ਖੋਖਲੇ ਹੋਏ ਸਭਿਆਚਾਰ ਗੀਤਾਂ ਦੇ ਡਿਗਦੇ ਮਿਆਰ ਨੂੰ ਵੀ ਮੰਨ ਲਵਾਗੇ ਪਰ ਕੇਂਦਰ ਬਿੰਦੂ ਪੰਜਾਬ ਸਰਕਾਰ ਹੀ ਮੰਨੀ ਜਾਵੇਗੀ । ਜਿਹੜੀ ਸਮਰੱਥ ਹੁੰਦੀ ਹੋਈ ਵੀ ਨਸ਼ਿਆਂ ਤੇ ਲਗਾਮ ਲਾਉਣ ਵਿੱਚ ਅਸਮੱਰਥ ਰਹੀ ਹੈ । ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬੀਆਂ ਨਾਲ ਵਿਸਾਹਘਾਤ ਕੀਤਾ ਹੈ, ਗੁਟਕਾ ਸਾਬ ਦੀ ਸੁੰਹ ਖਾਂ ਕਿ ਰਾਜ ਸਤਾ ਹਾਸਲ ਕੀਤੀ ਪਰ ਤੇ ਕੁਝ ਦਿਨਾ ਚ, ਨਸ਼ਾ ਖਤਮ ਕਰਨ ਦਾ ਅਹਿਦ ਲਿਆ। ਨਸ਼ੇ ਦੇ ਸੁਦਾਗਰ ਬੇ-ਖੌਫ ਨਸ਼ਾ ਵੇਚ ਰਹੇ ਹਨ । ਨਸ਼ੇ ਦੇ ਮਾਮਲੇ ਵਿੱਚ ਸਰਕਾਰ ਬੁਰੀ ਤਰਾਂ ਫੇਲ ਹੋਈ ਹੈ । ਪਿਛਲੀ ਬਾਦਲ ਸਰਕਾਰ ਨੇ ਪੰਜਾਬ ਨੂੰ ਭਾਰਤ ਵਿੱਚੋਂ ਤਿਲਕਾ ਕਿ ਸ਼ਰਾਬ ਵਿੱਚੋਂ ਨੰਬਰ ਵੱਨ ਸੂਬੇ ਦਾ ਖਿਤਾਬ ਹਾਸਲ ਕਰਕੇ ਪੰਜਾਬੀਆਂ ਨੂੰ ਦਿੱਤਾ ਸੀ। ਪੂਰੇ ਭਾਰਤ ਵਿੱਚੋਂ ਸੱਭ ਤੋਂ ਵੱਧ ਸ਼ਰਾਬੀ ਪੰਜਾਬ ਦੀ ਜਨਤਾ ਬਣ ਚੁੱਕੀ ਹੈ। ਸਭ ਤੋ ਵੱਧ ਸਮੇਕ, ਹੀਰੋਇਨ, ਦੇ ਸ਼ਿਕਾਰ ਪੰਜਾਬ ਦੇ ਨੌਜਵਾਨ ਹਨ ਅਤੇ ਹੋਰ ਵੀ ਕਈ ਤਰਾਂ ਦੇ ਨਸ਼ੇ ਆਪਣੇ ਪੈਰ ਪੰਜਾਬ ਵਿੱਚ ਪਸਾਰ ਚੁਕੇ ਹਨ। ਪੰਜਬ ਦੇ ਹਰ ਪਿੰਡ ਵਿੱਚ ਨਸ਼ੇੜੀਆਂ ਦੇ ਟੋਲੇ ਆਮ ਦੇਖੇ ਜਾ ਸਕਦੇ ਹਨ । ਪੰਜਾਬ ਪੁਲਿਸ ਦੀ ਨੱਕ ਹੇਠ ਇਹ ਨੱਸ਼ਿਆਂ ਦਾ ਵਪਾਰ ਚਿੱਟੇ ਦਿਨ ਚੱਲ ਰਿਹਾ ਹੈ। ਪੰਜਾਬ ਦੀਆ ਜੇਲਾਂ ਵਿੱਚ ਨਸ਼ਾ ਤਸਕਰੀ ਦੀਆਂ ਖਬਰਾ ਸਮੇਂ ਸਮੇਂ ਤੇ ਮੀਡੀਆ ਵੱਲੋਂ ਨਸ਼ਰ ਕੀਤੀਆਂ ਗਈਆਂ ਹਨ । ਪਰ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਅਫਸਰਾਂ ਦੇ ਕੰਨਾ ਤੇ ਜੂੰ ਤੱਕ ਨਹੀਂ ਸਰਕਦੀ। ਇਕ ਪ੍ਰਾਈਵੇਟ ਸਰਵੇਖਣ ਨੇ ਤਾ ਕੰਨਾ ਵਿੱਚ ਉਗਲਾ ਪਵਾ ਦਿੱਤੀਆ ਹਨ, ਸਰਵੇਖਣ ਅਨੁਸਾਰ ਪੰਜਾਬ ਦੇ ਹਰ ਪਿੰਡ ਵਿੱਚ ਪੰਜਾਹ ਦੇ ਕਰੀਬ ਲੋਕ ਸਮੇਕ ਹੀਰੋਇਨ ਦੇ ਸ਼ਿਕਾਰ ਹਨ, ਦੁਆਬੇ ਵਿਚੋ 68 ਪ੍ਰਤੀਸ਼ੱਤ ਮਾਲਵੇ ਵਿੱਚ 61 % ਅਤੇ ਮਾਝੇ ਵਿੱਚ 64 ਪ੍ਰਤੀਸ਼ਤ ਲੋਕ, ਮਾਰੂ ਨਸ਼ੇ ਕਰਦੇ ਹਨ। 3 ਪ੍ਰਤੀਸ਼ਤ ਅਧਿਆਪਕ ਵੀ ਸ਼ਰਾਬ ਹੀਰੋਇਨ ਅਤੇ ਸਮੇਕ ਵਰਗੀ ਗੰਦੀ ਅਲਾਮਤ ਦੇ ਸ਼ਿਕਾਰ ਹਨ। ਰਿਪੋਰਟ ਚ, 27 ਪ੍ਰਤੀਸ਼ਤ ਅੱਨਪੜ, 23 ਪ੍ਰਤੀਸ਼ਤ ਪੜੇ ਲਿਖੇ, 5 ਪ੍ਰਤੀਸ਼ਤ ਨੌਕਰੀ ਪੇਸ਼ੀ ਵਾਲੇ, 17 ਪ੍ਰਤੀਸ਼ਤ ਕਿਾਸਨ, 5 ਪ੍ਰਤੀਸ਼ਤ ਵਪਾਰੀ ਤੱਕ ਸ਼ਾਮਲ ਹਨ। ਸਭ ਤੋਂ ਵੱਧ ਹੈਰਾਨੀਜਕ ਖੁਲਾਸਾ ਕਰਦਿੰਆਂ ਦੱਸਿਆ ਹੈ, ਕਿ ਨਸ਼ੇ ਦੀ ਮਾਰ ਹੇਠ ਸੱਭ ਤਂੋ ਵੱਧ ਫੌਜ ਬੇਕਾਰਾ ਦੀ ਹੈ । 45 ਪ੍ਰਤੀਸ਼ਤ ਬੇਰੋਜਗਾਰ ਇਸ ਦੀ ਲੁਪੇਟ ਵਿੱਚ ਹਨ ।
ਬੇਰੋਜਗਾਰੀ ਦਾ ਸਾਬੰਧ ਸਿਧਾ ਹੀ ਸਰਕਾਰ ਨਾਲ ਹੁੰਦਾ ਹੈ । ਜਿਹੜੀ ਸਰਕਾਰ ਆਪਣੀ ਨੌਜਵਾਨ ਪੀੜੀ ਲਈ ਚੰਗੇ ਰੋਜਗਾਰ ਪੈਦਾ ਨਾ ਕਰ ਸਕੇ ਓਹਨਾਂ ਰਾਜਾ ਦੀ ਪੀੜੀ ਇਸ ਤਰਾ ਹੀ ਨਸ਼ਿਆ ਵਿੱਚ ਗਰਕ ਹੰਦੀ ਹੈ । ਮੈਡੀਕਲ ਸਾਇੰਸ ਦਾ ਮੰਨਣਾ ਹੈ, ਸੰਥੈਟਿਕ ਨਸ਼ੇ ਕਰਨ ਨਾਲ ਮਨੁੱਖ ਨਿਪੁੰਸਕ ਹੁੰਦਾ ਹੈ ਅਤੇ ਪੂਰੈ ਭਾਰਤ ਵਿਚੋ ਨਿਪੁੰਸਕ ਦੀ ਗਿਣਤੀ ਵਿੱਚ ਵੀ ਪੰਜਾਬ ਬਹੁਤ ਤੇਜੀ ਨਾਲ ਅੱਗੇ ਨਿਕਲਦਾ ਜਾ ਰਿਹਾ ਹੈ । ਜੇਕਰ ਇਸ ਨੂੰ ਨਾਂ ਠੱਲਿਆ ਪੰਜਾਬੀਆਂ ਦੀ ਵੰਸ਼ ਬੰਦ ਹੋਣਾ ਤੈਅ ਹੈ । ਜਮੀਨੀ ਹਕੀਕਤ ਵਿੱਚ ਪੰਜਾਬ ਦੀ ਜਵਾਨੀ ਉਜੜ ਪੁਜੜ ਚੱਲੀ ਹੈ । ਇਹ ਸਿਰਫ ਵੋਟ ਦੀ ਖਾਤਰ ਸਾਡੇ ਪੰਜਾਬ ਦੀ ਸਿਆਸਤ ਪੰਜਾਬੀਆ ਨੂੰ ਕਿਸੇ ਵੀ ਅੱਗ ਵਿੱਚ ਝੋਕ ਸਕਦੀ ਹੈ । ਗੁਰੂਆਂ ਮਹਾਪੁਰਖਾਂ ਅਤੇ ਸੂਰਬੀਰ ਝੋਧਿਆਂ ਦੀ ਧਰਤੀ ਪੰਜਾਬ ਜਿਸ ਦੀ ਜਵਾਨੀ ਦੇ ਮੁੰਹ ਵਿੱਚੋਂ ਕਿਤੇ ਢੱਲਦੀ ਸ਼ਾਮ ਨਾਲ ਹੀ ਕੌਢੀ ਕੌਢੀ ਦੀਆ ਅਵਾਜਾ ਆਉੇਦੀਆਂ ਸਨ, ਅਤੇ ਸਵੇਰੇ ਉਠਦਿਆ ਹੀ, ਨੌਜਵਾਨਾ ਦੇ ਦੌੜਨ ਦੀ ਅਵਾਜ ਸੁਣਾਈ ਦਿੰਦੀ ਸੀ, ਅਵਾਜਾਂ ਤਾਂ ਹੁਣ ਵੀ ਸੁਣਦੀਆਂ ਹਨ, ਪਰ ਕੌਢੀ ਕੌਢੀ ਦੀਆਂ ਨਹੀਂ ਹਾਏ ਹਾਏ ਦੀਆਂ ਸੁਣਦੀਆਂ ਹਨ । ਜਦੋਂ ਪੁਛੀਏ ਕੀ ਹੋਇਆਂ ਤਾਂ ਇਹੋ ਪਤਾਂ ਲੱਗਦਾ ਹੈ, ਕਿ ਚਿੱਟੇ ਨੇ ਚਿੱਟੇ ਦਿਨ ਇੱਕ ਹੋਰ ਨੌਜਵਾਨ ਨਿਂਗਲ ਲਿਆ । ਅਰਥੀਆਂ ਪਹਿਲਾਂ ਵੀ ਸਿਵਿਆਂ ਨੂੰ ਜਾਂਦੀਆਂ ਸਨ, ਪਰ ਸਮੇ ਨਾਲ ਪੁੱਤ ਦੇ ਮੋਡੇ ਤੇ ਹੀ ਬਾਪ ਦੀ ਅਰਥੀ ਜਾਂਵੇ ਤਾ ਠੀਕ ਲੱਗਦਾ ਹੈ, ਕਿਉਕਿ ਪਰਮਾਂਤਮਾ ਦਾ ਵੀ ਦਸਤੂਰ ਹੈ ਜਿਹੜਾ ਇਸ ਜਹਾਨੇ ਆਇਆ ਉਸਨੇ ਜਾਂਣਾ ਹੈ, ਇੱਥੇ ਤੇ ਹੋਰ ਹੀ ਝੱਖੜ ਝੁੱਲਿਆਂ ਹੈ । ਦਰਿਆਵਾਂ ਦਾ ਪਾਣੀ ਪਹਾੜਾਂ ਤੇ ਮਾਰ ਕਰੀ ਜਾ ਰਿਹਾ ਹੈ, ਗੰਗਾ ਉਲਟੀ ਵੱਗਦੀ ਵੇਖੀ ਮੈਂ, ’ਕੋਈ ਅਣਹੋਣੀ ਵਾਪਰ ਗਈ ਪੰਜਾਬ ਵਿੱਚ ਜਿਥੇ ਪੁੱਤ ਦੀ ਅਰਥੀ ਪਿਓ ਦੇ ਮੋਢੇ ਜਾਂਦੀ ਵੇਖੀ ਮੱੜੀਆਂ ਨੂੰ, ਬਾਪ ਦੇ ਮੋਢੇ ਉਪਰ ਜਿੰਨਾ ਮਰਜੀ ਭਾਰ ਰੱਖ ਦਿਉ ਉਹ ਚੁੱਕ ਸਕਦਾ ਹੈ, ’ਜੇ ਉਹ ਚੁੱਕ ਨਹੀ ਸਕਦਾ ਅਤੇ ਉਹ ਆਪਣੇ ਹੀਰੇ ਵਰਗੇ ਪੁੱਤ ਦੀ ਅਰਥੀ ਦਾ ਭਾਰ ਜਿਹਨੂੰ ਮੱੜੀਆਂ ਨੂੰ ਜਾਣ ਵਾਲੇ ਰਸਤੇ ਦੇ ਚਾਰ ਕਿੱਲੇ ਵੀ ਚਾਲੀ ਕਿਲੋਮੀਟਰ ਦਿਖਾਈ ਦਿੰਦੇ ਹਨੇ। ਉਸ ਦਿਨ ਪਿਉ ਦੀਆਂ ਲੱਤਾਂ ਭਾਰ ਨਹੀ ਝੱਲਦੀਆਂ ਜਿਸ ਦਿਨ ਆਪ ਹਾਣੀ ਪੁੱਤ ਦੀ ਲਾਂਸ਼ ਅੱਖਾਂ ਸਾਹਮਣੇ ਪਈ ਦਿਸਦੀ ਹੈ । ਉਸ ਦਿਨ ਉਹ ਰੱਬ ਨੂੰ ਲਾਂਬਾ ਨਹੀਂ ਦਿੰਦਾ ਫਿਰ ਸਰਕਾਰ ਦਾ ਹੀ ਪਿਟ ਸਿਆਪਾ ਕਰਦਾ ਹੈ । ਇਸ ਤਰਾਂ ਦੀਆਂ ਮੌਤਾ ਹੁਣ ਪੰਜਾਬ ਵਿੱਚ ਹਰ ਦਿਨ ਹੋ ਰਹੀਆਂ ਹਨ , ਚਾਰ ਚਾਰ ਭੈਣਾ ਦੇ ਇਕੱਲੇ ਭਰਾ ਬੁਢੇ ਮਾਂ ਬਾਪ ਦੇ ਇੱਕਲੌਤੇ ਸਹਾਰੇ ਜਿਹੜੇ ਇਸ ਚਿੱਟੇ ਦੀ ਭੇਟ ਚੱੜੀ ਜਾ ਰਹੇ ਹਨ । ਇਕੱਲੇ ਤਰਨ ਤਾਰਨ ਵਿੱਚ ਹੀ ਸੱਤ ਨੌਜਵਾਨ ਚਿੱਟੇ ਦੀ ਭੇਟ ਚੜ੍ਹ ਚੁੱਕੇ ਹਨ, ਹਰ ਰੋਜ ਸ਼ੋਸ਼ਲ ਮੀਡੀਆ ਤੇ ਵੀਡੀਉ ਦਾ ਹੜ ਆਇਆ ਹੈ, ਕਿਤੇ ਪੰਜ ਸਾਲ ਦਾ ਬੱਚਾ ਆਪਣੇ ਪਿਉ, ਜਿਹੜਾ ਬਿਸਤਰਏ-ਮਰਗ ਉਪਰ ਲੇਟਿਆ ਹੈ ਉਸ ਨਾਲ ਜੱਫੀਆਂ ਪਾ ਰਿਹਾ ਹੈ । ਕਿਤੇ ਕੂੜੇ ਦੇ ਢੇਰ ਉ¤ਤੇ ਜਵਾਨ ਪੁੱਤ ਦੀ ਲਾਸ਼ ਤੇ ਮਾਂ ਕੀਰਨੇ ਪਾ ਰਹੀ ਹੈ । ਕਿਤੇ ਬਾਂਹ ਵਿੱਚ ਹੀ ਸਾਰਿੰਜ ਹੈ ਕਿਤੇ ਹੱਥ ਵਿੱਚ ਇਹ ਖੌਫਨਾਕ ਮੰਜਰ ਪੂਰੇ ਪੰਜਾਬ ਵਿੱਚ ਵੇਖਣ ਨੂੰ ਮਿਲ ਰਿਹਾ ਹੈ । ਅੱਜ ਸਮਾਜ ਸੇਵੀ ਮਨੁੱਖੀ ਅਧਿਕਾਰ ਸੰਸਥਾਵਾ ਨੂੰ ਵੀ ਸੱਪ ਸੁੰਘ ਗਿਆ ਹੈ, ਜਿਹੜੀਆ ਇਸ ਗੰਭੀਰ ਮਸਲੇ ਤੇ ਵੀ ਮੌਨ ਸਾਧੀ ਬੈਠੀਆਂ ਹਨ । ਅੱਜ ਲੋੜ ਹੈ ਸਮਾਜ ਸੇਵੀ ਜੱਥੇਬੰਦੀਆ, ਕੀਰਤਨੀ ਜੱਥੇ, ਕਥਾਂ ਵਾਚਕ, ਢਾਡੀ, ਕਵਾਸ਼ੀਰ, ਗੁਰਦਵਾਰੇ ਵਿੱਚ ਸੇਵਾ ਕਰਦੇ ਭਾਈ ਗ੍ਰੰਥੀ ਸਿੰਘ, ਮੰਦਰਾ ਵਿੱਚ ਸੇਵਾ ਕਰਦੇ ਪੁਜਾਰੀ, ਅਤੇ ਸਾਰੇ ਧਰਮਾਂ ਦੇ ਪਰਚਾਰਕ ਰਲ ਕਿ ਨਸ਼ਿਆਂ ਖਿਲਾਫ ਹਮਲਾ ਮਾਰਨ ਕਿੳਂਕਿ ਸਭ ਤੋਂ ਵੱਡੀ ਪੰਜਾਬ ਸਿਰ ਬਿਪਤਾ ਨਸ਼ਾ ਹੀ ਹੈ । ਨਸ਼ਾ ਬਰਬਾਦ ਕਰਨ ਲੱਗਿਆ ਨਾਂ ਹੀ ਕੌਮ ਦੇਖਦਾ ਹੈ, ਨਾਂ ਹੀ ਫਿਰਕਾ, ਸਾਨੂੰ ਪੰਜਾਬ ਪੱਧਰ ਉ¤ਤੇ ਸ਼ੰਘਰਸ਼ ਵਿੱਡਣ ਦੀ ਲੋੜ ਹੈ ਜਿਸ ਦਿਨ ਦੁਖੀ ਲੋਕ ਜਾਗਦੇ ਹਨ ਫਿਰ ਹੀ ਕੋਈ ਇੰਨਕਲਾਬ ਆਉਦਾ ਹੈ, ਪਰ ਸਮੇਂ ਤੋਂ ਪਹਿਲਾ ਜਾਗਇਆ ਮਨੁੱਖ ਹੀ ਮੰਜਲ ਉ¤ਤੇ ਪਹੁੰਚ ਸਕਦਾ ਹੈ । ਜੇਕਰ ਗਫਲਤ ਦੀ ਨੀਂਦ ਸੁੱਤੇ ਰਹੇ ਫਿਰ ਬਰਬਾਦੀ ਤਾਂ ਸਾਡੇ ਬਰੂਹਾ ਤੇ ਖੜੀ ਉਡੀਕ ਹੀ ਰਹੀ ਹੈ । ਜੇਕਰ ਇਸ ਮਸਲੇ ਤੇ ਸਰਕਾਰ ਨਾਲ ਸਮਝੌਤਾ ਕੀਤਾ ਤਾ ਆਉਣ ਵਾਲੇ ਸਮੇ ਅੰਦਰ ਆਪਣੀ ਹੀ ਪੀੜੀ ਦੇ ਕਾਤਲ ਕਹਾਵਾਗੇ । ਜੇਕਰ ਸਾਰਾ ਪੰਜਾਬ ਹੀ ਰਲ ਕਿ ਹਮਲਾ ਮਾਰੇ ਤਾਂ ਇਹੋ ਜਹੇ ਕੋਹੜ ਤੋ ਛੁਟਕਾਰਾ ਮਿਲ ਸਕਦਾ ਹੈ, ਨਹੀਂ ਤੇ ਅੱਜ ਤਾਂ 70 ਪ੍ਰਤੀਸ਼ਤ ਜਵਾਨੀ ਨਸ਼ੇ ਦੀ ਲੁਪੇਟ ਵਿੱਚ ਹੈ । ਉਹ ਦਿਨ ਦੂਰ ਨਹੀ ਹੋਵੇਗਾ ਜਿਸ ਦਿਨ ਸਾਰਾ ਪੰਜਾਬ ਹੀ ਨਸ਼ੇ ਦਾ ਆਦੀ ਦਿਸੇਗਾ।

WRITTEN BY