Skip to content
Independent perspectives. Global stories.
BREAKING

ਫਿਰੋਜ਼ਪੁਰ ਦਿਹਾਤੀ ਦੀਆਂ 219 ਕਿਲੋਮੀਟਰ ਸੜਕਾਂ ਦੀ ਨੁਹਾਰ ਬਦਲਣ ਲਈ 1980 ਲੱਖ ਖਰਚੇ ਜਾਣਗੇ : ਵਿਧਾਇਕਾ ਸਤਿਕਾਰ ਕੌਰ ਗਹਿਰੀ

Share this story

ਫਿਰੋਜ਼ਸ਼ਾਹ, 25 ਜੂਨ (ਗੁਰਤਾਰ ਸਿੰਘ ਸਿੱਧੂ)- ਹਲਕਾ ਫਿਰੋਜ਼ਪੁਰ ਦਿਹਾਤੀ ਮੇਰਾ ਪਰਿਵਾਰ ਹੈ ਇਸਦੇ ਦੁਖ ਸੁਖ ਮੇਰੇ ਆਪਣੇ ਹਨ ਇਸ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀ ਰਹਿਣ ਦਿਤੀ ਜਾਵੇਗੀ ਉਕਤ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਮਿਸ਼ਰੀ ਵਾਲਾ ਵਿਖੇ ਹਲਕਾ ਫਿਰੋਜ਼ਪੁਰ ਦਿਹਾਤੀ ਦੀ ਵਿਧਾਇਕਾ ਸ੍ਰੀਮਤੀ ਸਤਿਕਾਰ ਕੌਰ ਗਹਿਰੀ ਵਲੋਂ ਮਿਸ਼ਰੀ ਵਾਲਾ ਤੋਂ ਮੁਦਕੀ ਸੜਕ ਦੀ ਰਿਪੇਅਰ ਦੀ ਸ਼ੁਰੂਆਤ ਕਰਨ ਉਪਰੰਤ ਆਏ ਹੋਏ ਇਲਾਕੇ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ ਉਹਨਾਂ ਕਿਹਾ ਕਿ ਹਲਕਾ ਫਿਰੋਜ਼ਪੁਰ ਦਿਹਾਤੀ ਦੀਆਂ 219 ਕਿਲੋਮੀਟਰ ਸੜਕਾਂ ਦੀ ਨੁਹਾਰ ਬਦਲਣ ਲਈ ਰਿਪੇਅਰ ਪ੍ਰੋਗਰਾਮ ਤਹਿਤ 1480 ਲਖ ਰੁਪੈ ਖਰਚੇ ਜਾਣਗੇ ਜਿਸਦੀ ਸ਼ੁਰੂਆਤ ਅਜ ਮਿਸ਼ਰੀ ਵਾਲਾ ਪਿੰਡ ਤੋਂ ਕੀਤੀ ਜਾ ਰਹੀ ਹੈ। ਇਸ ਮੌਕੇ ਉਹਨਾਂ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਮੌਕੇ ਤੇ ਹਾਜ਼ਰ ਸਬੰਧਿਤ ਅਫਸਰਾਂ ਤੋਂ ਉਨ੍ਹਾਂ ਦਾ ਹਲ ਕਰਵਾਇਆ ਉਨ੍ਹਾਂ ਕਿਹਾ ਕਿ ਹਲਕੇ ਦਾ ਹਰ ਵਿਅਕਤੀ ਉਨ੍ਹਾਂ ਨੂੰ ਬੇਝਿਜਕ ਮਿਲੇ ਉਨ੍ਹਾਂ ਦੀ ਹਰ ਜਾਇਜ਼ ਮੁਸ਼ਕਿਲ ਦਾ ਹਲ ਕੀਤਾ ਜਾਵੇਗਾ ਇਸ ਮੌਕੇ ਬਿਜਲੀ ਬੋਰਡ ਫਿਰੋਜ਼ਸ਼ਾਹ ਦੇ ਐਸ ਡੀ ਓ ਬਲਜੀਤ ਸਿੰਘ ਬਰਾੜ, ਜੇ ਈ ਕੁਲਬੀਰ ਸਿੰਘ, ਮੰਡੀ ਬੋਰਡ ਦੇ ਐਸ ਡੀ ਓ ਕੁਲਵੰਤ ਸਿੰਘ, ਜੇ ਈ ਕੇਵਲ ਕ੍ਰਿਸ਼ਨ, ਹਰਜਿੰਦਰ ਸਾਬ, ਮੇਹਰ ਸਿੰਘ ਸੰਧੂ ਸਾਬਕਾ ਚੇਅਰਮੈਨ, ਭੁਪਿੰਦਰ ਸਿੰਘ ਭੋਲਾ ਫਿਰੋਜ਼ਸ਼ਾਹ, ਸਤਿਨਾਮ ਸਿੰਘ ਸੈਣੀ, ਹਰਪ੍ਰੀਤ ਹੈਪੀ ਗਿੱਲ ਫਿਰੋਜ਼ਸ਼ਾਹ, ਸੋਨੂੰ ਪ੍ਰਧਾਨ, ਬਲਿਹਾਰ ਸਿੰਘ ਕੰਬੋਜ ਤੋਂ ਇਲਾਵਾ ਇਲਕੇ ਦੇ ਲੋਕ ਹਾਜ਼ਰ ਸਨ।

WRITTEN BY