ਫਤਿਹਗੜ੍ਹ ਚੂੜੀਆਂ, 25 ਜੂਨ (ਪੰਕਜ ਪਾਂਧੀ)- ਸਥਾਨਕ ਵਾਰਡ ਨੰਬਰ 10 ਵਿਚ ਮੌਜੂਦ ਦਰਬਾਰ ਬਾਬਾ ਲਖ ਦਾਤਾ ਵਿਖੇ ਦਰਬਾਰ ਦੇ ਮੁਖ ਸੇਵਾਦਾਰ ਬਾਬਾ ਅੰਗਰੇਜ਼ ਸ਼ਾਹ ਦੀ ਅਗਵਾਈ ਹੇਠ ਕਰਵਾਇਆ ਗਿਆ 9ਵਾਂ ਸਾਲਾਨਾ ਤਿੰਨ ਦਿਨਾਂ ਮੇਲਾ ਸ਼ਾਨੋ ਸ਼ੌਕਤ ਨਾਲ ਸੰਪੰਨ ਹੋ ਗਿਆ ਇਸ ਮੇਲੇ ਵਿਚ ਵਡੀ ਗਿਣਤੀ ਵਿਚ ਸੰਗਤਾਂ ਤੇ ਇਲਾਕੇ ਦੀਆਂ ਪ੍ਰਮੁਖ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ ਤੇ ਬਾਬਾ ਲਖ ਦਾਤਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਪ੍ਰਬੰਧਕਾਂ ਵਲੋਂ ਲੋਕਾਂ ਦੇ ਰਹਿਣ ਸਹਿਣ ਲਈ ਤੇ ਖਾਣ ਪੀਣ ਲਈ ਲੰਗਰ ਦਾ ਖੁਲ੍ਹੇ ਪ੍ਰਬੰਧ ਕੀਤੇ ਗਏ ਸਨ ਜਿਸ ਦਾ ਸੰਗਤ ਨੇ ਖੂਬ ਆਨੰਦ ਉਠਾਇਆ ਮੇਲੇ ਤੋਂ ਪਹਿਲਾਂ ਝੰਡੇ ਦੀ ਰਸਮ ਤੇ ਰਾਤ ਨੂੰ ਮਹਿੰਦੀ ਡੋਰੀ ਦੀ ਰਸਮ ਮਨਾਈ ਗਈ ਤੇ ਦੂਸਰੇ ਦਿਨ ਕਵਾਲ ਮਹਿਫਲ ਕਰਵਾਈ ਗਈ ਜਿਸ ਵਿਚ ਵਿਸ਼ੇਸ਼ ਤੌਰ ਤੇ ਸੈਨ ਬ੍ਰਦਰ ਅਤੇ ਜਟ ਕਵਾਲ ਐਡ ਪਾਰਟੀ ਨੇ ਸੂਫ਼ੀ ਕਲਾਮ ਪੇਸ਼ ਕੀਤੇ ਤੇ ਆਏ ਹੋਏ ਸ਼ਰਧਾਲੂਆਂ ਨੂੰ ਝੂੰਮਣ ਤੇ ਲਾ ਦਿਤਾ ਆਏ ਹੋਏ ਸੰਤ ਮਹਾਂਪੁਰਸ਼ ਪੀਰੋ ਮੁਰਸ਼ਦ .ਬਾਬਾ ਬੋਹੜ ਸ਼ਾਹ ਸਾਈ ਕਰਨੈਲ ਸ਼ਾਹ. ਬੀਬੀ ਜਸਵਿੰਦਰ ਕੌਰ. ਅੰਮ੍ਰਿਤਸਰ ਦੇ ਮਗਰ ਨਾਥ ਆਦਿ ਨੇ ਵੀ ਇਸ ਸਮਾਗਮ ਵਿਚ ਖ਼ੂਬ ਅਨੰਦ ਮਾਣਿਆ ਇਸੇ ਪ੍ਰੋਗਰਾਮ ਤਹਿਤ ਵੀਰਵਾਰ ਨੂੰ 21 ਜੂਨ ਨੂੰ ਰਾਤ ਸਥਾਨਕ ਡੇਰਾ ਤੇ ਸ਼ਹੀਦ ਭਗਤ ਸਿੰਘ ਪਾਰਕ ਵਿਖੇ ਖੁਲ੍ਹੇ ਪੰਡਾਲ ਵਿਚ ਮੇਲਾ ਵੀ ਕਰਵਾਇਆ ਗਿਆ ਜਿਸ ਵਿਚ ਪੰਜਾਬ ਦੇ ਪ੍ਰਸਿਧ ਕਲਾਕਾਰ ਅਮਰਿੰਦਰ ਬੌਬੀ. ਸ਼ੰਮੀ ਖ਼ਾਨ .ਕਿਰਨ ਰੰਧਾਵਾ. ਦੋਗਾਣਾ ਜੋੜੀ .ਜਗਦੀਪ ਜਗੀ ਨੇ ਵੀ ਆਪਣੇ ਗੀਤਾਂ ਰਾਹੀਂ ਖੂਬ ਰੌਣਕ ਲਾਈ ਤੇ ਸ਼ਰਧਾਲੂਆਂ ਤੇ ਦਰਸ਼ਕਾਂ ਨੂੰ ਨਚਣ ਲਈ ਮਜਬੂਰ ਕਰ ਦਿਤਾ ਆਖਿਰ ਵਿਚ ਮੇਲੇ ਦੇ ਮੁਖ ਸੇਵਾਦਾਰ ਬਾਬਾ ਅੰਗਰੇਜ਼ ਸ਼ਾਹ ਵਲੋਂ ਆਈਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਤੇ ਨਗਰ ਕਾਸਲ ਦੇ ਪ੍ਰਧਾਨ ਬਲਜੀਤ ਸਿੰਘ ਚੌਹਾਨ .ਭਗਵਾਨ ਸਿੰਘ. ਵਿਨੋਦ ਸ਼ਰਮਾ ਸਰਦਾਰੀ ਲਾਲ. ਵਿਕਰਮ ਵਿਕੀ. ਤਰਸੇਮ ਲਾਲ. ਹੈਪੀ.ਸਾਬ ਸਿੰਘ. ਦਿਲਬਾਗ ਸਿੰਘ. ਹੀਰਾ ਸਿੰਘ .ਵਿਸ਼ਾਲਦੀਪ .ਰੂਪ ਸਿੰਘ. ਰਾਜੂ. ਹਰਜਿੰਦਰ ਸਿੰਘ .ਦਲਜੀਤ ਸਿੰਘ .ਸੋਨੀ ਪੰਧੇਰਾਂ ਤੇ ਹੋਰ ਸ਼ਹਿਰ ਦੀਆਂ ਤੇ ਇਲਾਕੇ ਦੀਆਂ ਨਾਮੀ ਸ਼ਖ਼ਸੀਅਤਾਂ ਉਥੇ ਮੌਜੂਦ ਸਨ ।
ਦਰਬਾਰ ਬਾਬਾ ਲੱਖ ਦਾਤਾ ਦਾ 9ਵਾਂ ਤਿੰਨ ਦਿਨਾ ਮੇਲਾ ਧੂਮ ਧਾਮ ਨਾਲ ਸੰਪੰਨ



