ਜ਼ੀਰਾ, 25 ਜੂਨ (ਮਹਿੰਦਰਪਾਲ ਗਰੋਵਰ)-ਪੰਜਾਬ ਸਰਕਾਰ ਵੱਲੋਂ ਪਿੰਡਾਂ ਨੂੰ ਸੜਕੀ ਆਵਾਜਾਈ ਦੀਆਂ ਬਿਹਤਰ ਸਹੂਲਤਾਂ ਦਿੱਤੇ ਜਾਣ ਲਈ ਸ਼ੁਰੂ ਯੋਜਨਾਵਾਂ ਤਹਿਤ ਪਿੰਡ ਖੋਸਾ ਦਲ ਸਿੰਘ ਤੋਂ ਵਾਇਆ ਪਿੰਡ ਗੋਗੋਆਣੀ, ਹਰਦਾਸਾ ਆਦਿ ਤਲਵੰਡੀ ਭਾਈ ਤੱਕ ਸੜਕ ਦੇ ਪੁਨਰ ਨਿਰਮਾਣ ਲਈ 6.30 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਦੱਸਿਆ ਕਿ ਖੋਸਾ ਤੋਂ ਤਲਵੰਡੀ ਭਾਈ ਤੱਕ 15 ਕਿਲੋਮੀਟਰ ਸੜਕ ਦਾ ਪੁਨਰ ਨਿਰਮਾਣ ਨਬਾਰਡ ਰਾਹੀਂ ਕਰਵਾਇਆ ਜਾਏਗਾ। ਉਨ੍ਹਾਂ ਅੱਗੇ ਕਿਹਾ ਕਿ ਇਸ ਨਾਲ ਜਿੱਥੇ ਸਬੰਧਤ ਪਿੰਡਾਂ ਨੂੰ ਆਵਜਾਈ ਦੀ ਚੰਗੀ ਸਹੂਲਤ ਮਿਲੇਗੀ ਉਥੇ ਫ਼ਿਰੋਜ਼ਪੁਰ-ਜ਼ੀਰਾ ਅਤੇ ਜ਼ੀਰਾ-ਤਲਵੰਡੀ ਭਾਈ ਸੜਕ ’ਤੇ ਟ੍ਰੈਫਿਕ ਘਟੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਗੁਰਪ੍ਰੀਤ ਸਿੰਘ ਜੱਜ ਪ੍ਰਧਾਨ, ਰਾਜੇਸ਼ ਢੰਡ ਵਾਈਸ ਪ੍ਰਧਾਨ ਨਗਰ ਕੌਸਲ, ਡਾ. ਰਸ਼ਪਾਲ ਸਿੰਘ ਬਲਾਕ ਪ੍ਰਧਾਨ, ਹਾਕਮ ਸਿੰਘ ਪ੍ਰਧਾਨ ਅਰੋੜ ਵੰਸ਼, ਐਡਵੋਕੇਟ ਸਤਨਾਮ ਸਿੰਘ, ਕੁਲਬੀਰ ਸਿੰਘ ਟਿੰਮੀ, ਬਾਬਾ ਕਰਨੈਲ ਸਿੰਘ, ਪ੍ਰਿਤਪਾਲ ਸਿੰਘ ਕਾਕਾ ਜੈਲਦਾਰ, ਧਰਮਪਾਲ ਚੁੱਘ ਸਾਬਕਾ ਪ੍ਰਧਾਨ, ਹਰਪ੍ਰੀਤ ਸਿੰਘ ਨੋਨੂੰ, ਹਰੀਸ਼ ਤਾਂਗਰਾ ਐਮ.ਸੀ., ਹਰਦੀਪ ਸਿੰਘ ਝਤਰੇ, ਬਲਜਿੰਦਰ ਸਿੰਘ ਗਿੱਲ, ਕਰਮਜੀਤ ਸਿੰਘ ਸਨ੍ਹੇਰ, ਸੁਖਦੇਵ ਸਿੰਘ ਮਣਕਿਆਂ ਵਾਲੀ, ਦਰਸ਼ਨ ਸਿੰਘ ਨੌਰੰਗ ਸਿੰਘ, ਪਵਨ ਕੁਮਾਰ ਸਾਬਕਾ ਐਮ.ਸੀ., ਦਲਵਿੰਦਰ ਸਿੰਘ ਗੋਸ਼ਾ ਮਰੂੁੜ, ਅੱਪੂ ਮਨਚੰਦਾ, ਸਰਵਿੰਦਰ ਸਿੰਘ ਅਵਾਣ, ਗਗਨਦੀਪ ਮਨਸੂਰਦੇਵਾ, ਬਲਵੀਰ ਸਿੰਘ ਐਮ.ਸੀ., ਕਰਮਜੀਤ ਸਿੰਘ ਲੋਗੌਦੇਵਾ, ਗੁਰਮੇਲ ਸਿੰਘ ਸ਼ਾਹਵਾਲਾ ਆਦਿ ਹਾਜ਼ਰ ਸਨ।
ਖੋਸਾ ਦਲ ਸਿੰਘ ਤੋਂ ਤਲਵੰਡੀ ਭਾਈ ਤੱਕ ਸੜਕ ਦੇ ਨਿਰਮਾਣ ’ਤੇ ਖਰਚੇ ਜਾਣਗੇ 6.30 ਕਰੋੜ : ਕੁਲਬੀਰ ਸਿੰਘ ਜ਼ੀਰਾ



