ਅੰਮ੍ਰਿਤਸਰ, 25 ਜੂਨ (ਸੁਨੀਲ ਗੁਪਤਾ)- ਪ੍ਰੈਸ ਸੰਘਰਸ਼ ਜਰਨਲਿਸਟ ਐਸੋ ਰਜਿ ਪਟਿਆਲਾ ਇਕਾਈ ਦੇ ਮੁੱਖ ਸਲਾਹਕਾਰ ਜਗਜੀਤ ਸਿੰਘ ਸੱਗੂ ਅਤੇ ਸੰਗਰੂਰ ਇਕਾਈ ਦੇ ਹਰਜੀਤ ਸਿੰਘ ਰਾਮਗੜੀਆ ਦੀ ਅੰਮ੍ਰਿਤਸਰ ਫੇਰੀ ਤੇ ਪ੍ਰੈਸ ਸੰਘਰਸ਼ ਜਰਨਲਿਸਟ ਐਸੋ ਦੇ ਮੁੱਖ ਦਫ਼ਤਰ ਨੇ ਉਹਨਾਂ ਦੇ ਅੰਮ੍ਰਿਤਸਰ ਪੁੱਜਣ ਤੇ ਨਿੱਘਾ ਸਵਾਗਤ ਕੀਤਾ। ਰਾਸ਼ਟਰੀ ਪ੍ਰਧਾਨ ਸੰਜੀਵ ਪੁੰਜ ਨੇ ਜਗਜੀਤ ਸਿੰਘ ਸੱਗੂ ਤੇ ਹਰਜੀਤ ਸਿੰਘ ਰਾਮਗੜੀਆ ਨੂੰ ਸ਼ਿਰੋਪਾ ਭੇਂਟ ਕੀਤਾ। ਜਗਜੀਤ ਸਿੰਘ ਸੱਗੂ ਨੇ ਪ੍ਰੈਸ ਸੰਘਰਸ਼ ਜਰਨਲਿਸਟ ਐਸੋ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਨੂੰ ਪ੍ਰੈਸ ਸੰਘਰਸ਼ ਅੰਮ੍ਰਿਤਸਰ ਦੀ ਟੀਮ ਨੇ ਜੋ ਮਾਨ ਸੰਮਾਣ ਦਿੱਤਾ ਹੈ ਉਸ ਲਈ ਉਹ ਸਦਾ ਰਿਣੀ ਰਹਿਣਗੇ ਤੇ ਪ੍ਰੈਸ ਸੰਘਰਸ਼ ਜਰਨਲਿਸਟ ਐਸੋ ਆਉਣ ਵਾਲੇ ਸਮੇਂ ਵਿਚ ਜੋ ਵੀ ਉਨ੍ਹਾਂ ਨੂੰ ਜਿੰਮੇਵਾਰੀ ਸੋਂਪੇਗੀ ਉਸਨੂੰ ਉਹ ਬਖੂਬੀ ਨਿਭਾਉਣ ਲਈ ਯਤਨਸ਼ੀਲ ਰਹਿਣਗੇ। ਹਰਜੀਤ ਸਿੰਘ ਰਾਮਗੜੀਆ ਨੇ ਕਿਹਾ ਕਿ ਉਹ ਐਸੋਸੀਏਸ਼ਨ ਦੇ ਮੋਹਡੇ ਨਾਲ ਮੋਹਡਾ ਜੋੜ ਹਮੇਸ਼ਾ ਖੜੇ ਹਨ ਕਿਸੇ ਵੀ ਪੱਤਰਕਾਰ ਵੀਰ ਦੀ ਕਿਸੇ ਵੀ ਤਰ੍ਹਾਂ ਦੀ ਸੁਮੱਸਿਆ ਸਮੇਂ ਉਹ ਸੰਗਰੂਰ ਜਿਲ੍ਹੇ ਤੋਂ ਹਰ ਵੇਲੇ ਚਟਾਨ ਵਾਗੂੰ ਖੜੇ ਹੋਣਗੇ। ਇਸ ਮੋਕੇ ਸੁਨੀਲ ਗੁਪਤਾ, ਨਿਰਮਲ ਸਿੰਘ ਚੋਹਾਨ, ਹਰਸ਼ ਪੁੰਜ, ਨਵਤੇਜ ਸਿੰਘ ਵਿਰਦੀ, ਦੀਪਕ ਕੁਮਾਰ, ਮਨਜੀਤ ਸਿੰਘ ਗਿਆਨੀ, ਮਨੀ ਖੋਸਲਾ, ਮੁਕੇਸ਼ ਬੇਦੀ, ਤਰਸੇਮ ਸਿੰਘ, ਰਜਿੰਦਰ ਬਲੱਗਨ, ਦਵਾਰਕਾ ਨਾਥ ਰਾਣਾ, ਹਰਜੀਤ ਸਿੰਘ ਗਰੇਵਾਲ, ਸੁਸ਼ੀਲ ਸ਼ਰਮਾਂ, ਅਮਨ ਮਾਹਲ।
ਪ੍ਰੈਸ ਸੰਘਰਸ਼ ਨੇ ਕੀਤਾ ਜਗਜੀਤ ਸਿੰਘ ਸੱਗੂ ਤੇ ਹਰਜੀਤ ਸਿੰਘ ਰਾਮਗੜੀਆ ਦਾ ਨਿੱਘਾ ਸਵਾਗਤ



