Skip to content
Independent perspectives. Global stories.
BREAKING

ਨਦੀਆਂ- ਨਹਿਰਾਂ ’ਚ ਨਹਾਉਣਾ ਠੀਕ ਨਹੀਂ

Share this story

ਅਜ ਕਲ੍ਹ ਗਰਮੀਆਂ ਦਾ ਮੌਸਮ ਹੈ । ਪੂਰੇ ਉਤਰੀ ਭਾਰਤ ਵਿਚ ਕਾਫ਼ੀ ਜ਼ਿਆਦਾ ਗਰਮੀ ਦੇਖਣ ਨੂੰ ਮਿਲ ਰਹੀ ਹੈ । ਹਰ ਕੋਈ ਗਰਮੀ ਤੋਂ ਰਾਹਤ ਪਾਉਣ ਲਈ ਤਰ੍ਹਾਂ – ਤਰ੍ਹਾਂ ਦੇ ਢੰਗ ਤਰੀਕੇ ਅਤੇ ਉਪਰਾਲੇ ਕਰਦਾ ਹੈ , ਤਾਂ ਜੋ ਕੁਝ ਪਲ ਦੇ ਲਈ ਰਾਹਤ ਅਤੇ ਠੰਡਕ ਮਹਿਸੂਸ ਕੀਤੀ ਜਾ ਸਕੇ ।ਗਰਮੀ ਤੋਂ ਛੁਟਕਾਰਾ ਪਾਉਣ ਦੇ ਲਈ ਜਾਂ ਕੁਝ ਪਲ ਦੇ ਮਨੋਰੰਜਨ ਦੇ ਲਈ ਕਈ ਨੌਜਵਾਨ ਵੀਰ ਅਤੇ ਬਚੇ ਅਣਜਾਣ ਨਦੀਆਂ ਅਤੇ ਨਹਿਰਾਂ ਆਦਿ ਵਿਚ ਖ਼ੁਸ਼ੀ – ਖ਼ੁਸ਼ੀ ਨਹਾਉਣ ਦੇ ਲਈ ਚਲੇ ਜਾਂਦੇ ਹਨ ਅਤੇ ਨਦੀਆਂ – ਨਹਿਰਾਂ ਵਿਚ ਜਾ ਕੇ ਨਹਾਉਂਦੇ ਹਨ ਅਤੇ ਕਈ ਵਾਰ ਤੈਰਦੇ ਵੀ ਹਨ ।ਪਰ ਇਹੋ ਰਾਹਤ ਅਤੇ ਕੁਝ ਪਲ ਦੀ ਖੁਸ਼ੀ ਤੇ ਮਨੋਰੰਜਨ ਕਈ ਵਾਰ ਇਨ੍ਹਾਂ ਬਚਿਆਂ ਅਤੇ ਨੌਜਵਾਨਾਂ ਦੇ ਲਈ ਜਾਨ ਦਾ ਖੌਅ ਵੀ ਬਣ ਜਾਂਦਾ ਹੈ ।ਕਿਉਂਕਿ ਅਚਾਨਕ ਹੋਈ ਕਿਸੇ ਲਾਪਰਵਾਹੀ ਸਦਕਾ, ਪੈਰ ਤਿਲਕਣ ਕਰਕੇ , ਅਣਗਹਿਲੀ ਹੋ ਜਾਣ ਦੀ ਸੂਰਤ ਵਿਚ ਜਾਂ ਹਾਸੇ – ਮਜ਼ਾਕ ਵਿਚ ਹੀ ਕਈ ਵਾਰ ਇਨ੍ਹਾਂ ਨਦੀਆਂ ਅਤੇ ਨਹਿਰਾਂ ਵਿਚ ਡੁਬ ਜਾਣ ਦਾ ਖਤਰਾ ਬਹੁਤ ਜ਼ਿਆਦਾ ਬਣਿਆ ਰਹਿੰਦਾ ਹੈ ।ਗਰਮੀਆਂ ਦੇ ਮੌਸਮ ਵਿਚ ਬਚਿਆਂ ਅਤੇ ਨੌਜਵਾਨਾਂ ਆਦਿ ਦੇ ਨਦੀਆਂ ਜਾਂ ਨਹਿਰਾਂ ਵਿਚ ਨਹਾਉਂਦੇ ਸਮੇਂ ਡੁਬ ਜਾਣ ਦੀਆਂ ਦੁਖ ਭਰੀਆਂ ਖ਼ਬਰਾਂ ਅਕਸਰ ਹੀ ਪੜ੍ਹਨ , ਦੇਖਣ ਅਤੇ ਸੁਣਨ ਨੂੰ ਮਿਲ ਜਾਂਦੀਆਂ ਹਨ ਅਤੇ ਦਿਲ ਨੂੰ ਬਹੁਤ ਜ਼ਿਆਦਾ ਠੇਸ ਵੀ ਪਹੁੰਚਾਉਂਦੀਆਂ ਹਨ ।ਪਲ ਦੋ ਪਲ ਦੀ ਰਾਹਤ ਅਤੇ ਠੰਡਕ ਪ੍ਰਾਪਤੀ ਕਰਨ ਸਮੇਂ ਹੋਈ ਇਕ ਛੋਟੀ ਜਿਹੀ ਅਣਗਹਿਲੀ ਸਾਡੀ ਜਾਨ ਤਕ ਵੀ ਲੈ ਜਾਂਦੀ ਹੈ ਅਤੇ ਹਸਦੇ – ਵਸਦੇ ਤੇ ਖੇਡਦੇ ਪਰਿਵਾਰ ਉਜੜ ਜਾਂਦੇ ਹਨ ਅਤੇ ਪਰਿਵਾਰਾਂ ਤੇ ਮਾਤਾ – ਪਿਤਾ ਦੇ ਪਲੇ ਰਹਿ ਜਾਂਦੀ ਹੈ ਕੇਵਲ ਦੁਖਾਂ ਭਰੀ ਦਾਸਤਾਨ ।ਜਿਨ੍ਹਾਂ ਬਚਿਆਂ ਅਤੇ ਨੌਜਵਾਨਾਂ ਉਤੇ ਮਾਤਾ – ਪਿਤਾ , ਵਡੇ ਬਜ਼ੁਰਗਾਂ, ਭੈਣਾਂ – ਭਰਾਵਾਂ , ਰਿਸ਼ਤੇਦਾਰਾਂ, ਸਾਕ – ਸਬੰਧੀਆਂ ਅਤੇ ਆਪਣਿਆਂ ਨੇ ਬਹੁਤ ਆਸਾਂ ਤੇ ਉਮੀਦਾਂ ਲਗਾਈਆਂ ਹੋਈਆਂ ਹੁੰਦੀਆਂ ਹਨ ਅਤੇ ਭਵਿਖ ਦੇ ਕਈ ਤਰ੍ਹਾਂ ਦੇ ਸੁਪਨੇ ਸੰਜੋਏ ਹੋਏ ਹੁੰਦੇ ਹਨ , ਉਨ੍ਹਾਂ ਉਤੇ ਅਚਾਨਕ ਹੀ ਮੁਸੀਬਤਾਂ ਦਾ ਪਹਾੜ ਟੁਟ ਪੈਂਦਾ ਹੈ ਅਤੇ ਉਨ੍ਹਾਂ ਵਲੋਂ ਲਗਾਈਆਂ ਗਈਆਂ ਆਸਾਂ ਉਮੀਦਾਂ ਅਤੇ ਸੰਜੋਏ ਹੋਏ ਸੁਪਨੇ ਇਕ ਪਲ ਵਿਚ ਹੀ ਮਿਟੀ ਵਿਚ ਮਿਲ ਜਾਂਦੇ ਹਨ ।ਹਸਦੇ – ਵਸਦੇ ਘਰ ਉਜੜ ਜਾਂਦੇ ਹਨ ।ਇਸ ਦੇ ਲਈ ਬਚਿਆਂ ਅਤੇ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਨਦੀਆਂ , ਨਹਿਰਾਂ , ਨਾਲਿਆਂ ਆਦਿ ਵਿਚ ਨਹਾਉਣ ਲਈ ਘਰੋਂ ਨਾ ਜਾਣ ਤਾਂ ਬਹੁਤ ਹੀ ਚੰਗਾ ਹੋ ਸਕਦਾ ਹੈ ।ਕਿਉਂਕਿ ਆਪਣੀ ਜ਼ਿੰਦਗੀ ਨੂੰ ਜੋਖਮ ਵਿਚ ਪਾਉਣਾ ਕਿਸੇ ਵੀ ਤਰ੍ਹਾਂ ਦੀ ਅਕਲਮੰਦੀ ਨਹੀਂ ਹੋ ਸਕਦੀ ਅਤੇ ਅਜਿਹੀ ਪਲ ਦੋ ਪਲ ਦੀ ਰਾਹਤ ਵੀ ਕਿਸੇ ਵੀ ਪਖੋਂ ਸਹੀ ਨਹੀਂ ਹੈ ।ਮਾਤਾ – ਪਿਤਾ ਅਤੇ ਵਡੇ – ਵਡੇਰਿਆਂ ਨੂੰ ਵੀ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਬਚੇ ਅਤੇ ਨੌਜਵਾਨ ਨਦੀਆਂ , ਦਰਿਆਵਾਂ , ਨਹਿਰਾਂ ਅਤੇ ਨਾਲਿਆਂ ਆਦਿ ਵਿਚ ਨਹਾਉਣ ਲਈ ਨਾ ਜਾਣ। ਇਸ ਸਬੰਧੀ ਉਨ੍ਹਾਂ ਨੂੰ ਪਿਆਰ ਨਾਲ ਸਮਝਾਉਣਾ ਵੀ ਬਹੁਤ ਚੰਗੀ ਗਲ ਹੋਵੇਗੀ ।ਬਚਿਆਂ ਅਤੇ ਨੌਜਵਾਨ ਵੀਰਾਂ ਨੂੰ ਅਜਿਹੀ ਪਲ ਦੋ ਪਲ ਦੀ ਰਾਹਤ ਤੋਂ ਗੁਰੇਜ਼ ਕਰਨਾ ਚਾਹੀਦਾ ਹੈ , ਜਿਥੇ ਉਨ੍ਹਾਂ ਦੀ ਜਾਨ ਨੂੰ ਖਤਰਾ ਹੋਵੇ ਅਤੇ ਘਰ ਵਿਚ ਨਹਾਉਣ ਨੂੰ ਹੀ ਤਰਜੀਹ ਦਿਤੀ ਜਾਵੇ , ਤਾਂ ਬਹੁਤ ਹੀ ਚੰਗੀ ਗਲ ਹੋਵੇਗੀ ।ਇਸ ਦੇ ਨਾਲ ਹੀ ਨੌਜਵਾਨ ਵੀਰਾਂ ਅਤੇ ਬਚਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਮਾਤਾ – ਪਿਤਾ ਅਤੇ ਵਡੇ – ਵਡੇਰਿਆਂ ਦੀ ਹਿਤੈਸ਼ੀ ਸਲਾਹ ਨੂੰ ਜ਼ਰੂਰ ਦਿਲੋਂ ਮੰਨਣ ਅਤੇ ਅਪਣਾਉਣ ; ਕਿਉਂਕਿ ਇਸ ਵਿਚ ਹੀ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਸਮੁਚੇ ਪਰਿਵਾਰ ਦਾ ਭਲਾ ਹੋ ਸਕਦਾ ਹੈ। ਕਹਾਵਤ ਵੀ ਹੈ , ਠ ਸਿਆਣੇ ਦਾ ਕਿਹਾ ਤੇ ਔਲ਼ੇ ਦਾ ਖਾਧਾ, ਬਾਅਦ ਵਿਚ ਪਤਾ ਚਲਦਾ ਹੈ।’’

WRITTEN BY