Skip to content
Independent perspectives. Global stories.
BREAKING

ਮੇਜਰ ਸਿੰਘ ਭੈਣੀ ਦੀ ਅਗਵਾਈ ’ਚ ਮੋਦੀ ਸਰਕਾਰ ਖਿਲਾਫ ਕਾਂਗਰਸੀ ਆਗੂਆਂ ਨੇ ਕੀਤਾ ਪ੍ਰਦਰਸ਼ਨ

Share this story

ਮੁੱਲਾਂਪੁਰ, 25 ਜੂਨ (ਸੰਜੀਵ)- ਪੂਟਰੋਲ ਅਤੇ ਡੀਜਲ ਦੀਆਂ ਵੱਧ ਰਹੀਆ ਕੀਮਤਾਂ ਲਈ ਜਿੰਮੇਵਾਰ ਕੇਦਰ ਦੀ ਮੋਦੀ ਸਰਕਾਰ ਦੇ ਖਿਲਾਫ ਅੱਜ ਮੇਜਰ ਸਿੰਘ ਭੈਣੀ ਦੀ ਅਗਵਾਈ ਵਿੱਚ ਚੱਲ ਰਹੇ ਲੜੀਵਾਰ ਰੋਸ਼ ਪ੍ਰਦਰਸ਼ਨਾ ਦੀ ਲੜੀ ਦੇ ਤਹਿਤ ਅੱਜ ਹਲਕਾ ਦਾਖਾ ਦੇ ਕਾਂਗਰਸੀ ਆਗੂਆਂ ਦੇ ਕਾਫਲੇ ਨੇ ਪਿੰਡ ਦਾਖਾ ਤੋ ਸੁਰੂ ਹੋ ਕੇ ਈਸੇਵਾਲ, ਬੀਰਮੀ, ਬਸੈਮੀ, ਭੱਟੀਆਂ ਢਾਹਾਂ, ਚੰਗਣ, ਚੱਕ ਕਲਾਂ, ਬੜੈਚ, ਕੈਲਪੁਰ ਹੁੰਦਾ ਹੋਏ ਮੁੱਲਾਂਪੁਰ ਆ ਕੇ ਰੋਸ ਪ੍ਰਦਸ਼ਨ ਖਤਮ ਹੋਇਆ ਵੱਖ ਵੱਖ ਪਿੰਡਾਂਵਿੱਚ ਧਰਨਿਆਂ ਦੋਰਾਨ ਭਰਵੇ ਇਕੱਠਾ ਨੂੰ ਸੰਬੋਧਨ ਕਰਦਿਆ ਇੰਚਾਰਜ ਮੇਜਰ ਸਿੰਘ ਭੈਣੀ ਨੇ ਕਿਹਾ ਕਿ ਨਰਿੰਦਰ ਮੋਦੀ ਵੱਲੋ ਦੇਸ਼ ਦੀ ਜਨਤਾ ਨਾਲ ਝੂਠੇ ਵਾਅਦੇ ਕਰਕੇ ਸੱਤਾ ਹਾਸਲ ਕੀਤੀ ਹੈ ਲੋਕ ਸਭਾ ਚੋਣਾਂ ਵਿੱਚ ਨਰਿੰਦਰ ਮੋਦੀ ਨੇ ਦੇਸ਼ ਦੀ ਜਨਤਾ ਨਾਲ ਵਾਅਦਾ ਕੀਤਾ ਸੀ ਕਿ ਉਹ ਹਰ ਸਾਲ 2 ਕਰੋੜ ਨੋਕਰੀਆਂ ਦੇਣ ਦਾ ਵਾਅਦਾ ਕਰਕੇ ਦੇਸ਼ ਦੇ ਨੋਜਵਾਨਾਂ ਦੀਆਂ ਭਾਵਨਾਵਾ ਨਾਲ ਖਿਲਵਾੜ ਕੀਤਾ, ਕਿਸਾਨਾਂ ਦੀ ਫਸਲ ਲਾਗਤ ਤੋਂ 50 ਫੀਸਦੀ ਵੱਧ ਕੀਮਤ ਦੇਣ ਦਾ ਵਾਅਦਾ ਕਰਕੇ ਦੇਸ਼ ਦੇ ਕਿਸਾਨਾਂ ਨਾਲ ਧੋਖਾ ਕੀਤਾ, ਨਰਿੰਦਰ ਮੋਦੀ ਕਾਲਾ ਧੰਨ ਵਾਪਸ ਨਹੀ ਲਿਆ ਸਕੇ ਕਿਉਕਿ ਸਭ ਤੋ ਵੱਧ ਕਾਲਾ ਧੰਨ ਆਰ ਐਸ ਐਸ ਦੇ ਮੁੱਖ ਮੋਹਣ ਭਾਗਵਤ ਅਤੇ ਭਾਜਪਾ ਨੇਤਾਵਾਂ ਦਾ ਹੈ, ਚੋਣਾ- ਸਮੇ ਮੋਦੀ ਨੇ ਕਿਹਾ ਸੀ ਕਿ ਸਰਕਾਰ ਬਨਣ ਤੇ ਹਰ ਦੇਸ਼ ਵਾਸੀ ਦੇ ਖਾਤੇ ਵਿੱਚ 15/15 ਲੱਖ ਰੁਪਏ ਆਉਣਗੇ ਉਹ ਵੀ ਜੁਮਲਾ ਹੀ ਨਿਕਲਿਆ, 100 ਸਮਾਰਟ ਸਿਟੀ ਬਣਾਉਣ ਦਾ ਵਾਅਦਾ ਵੀ ਝੂਠਾ ਲਿਕਲਿਆ, ਲੋਕਪਾਲ ਦੇ ਗਠਨ ਕਰਨ ਦਾ ਵਾਅਦਾ ਵੀ ਝੂਠਾ ਨਿਕਲਿਆ। ਸਰਕਾਰ ਬਨਣ ਤੋ ਬਾਅਦ ਮੋਦੀ ਸਰਕਾਰ ਨੇ ਆਪਣੇ ਸਾਰੇ ਵਾਅਦਿਆ- ਤੇ ਚੁੱਪੀ ਧਾਰ ਰੱਖੀ ਹੈ। ਉਨਾ-ਖ਼ ਅੱਗੇ ਕਿਹਾ ਕਿ  ਅੱਜ ਦੇ ਸਮੇ ਵਿੱਚ ਮੋਦੀ ਸਰਕਾਰ 37 ਰੁਪਏ ਪੈਟਰੋਲ ਕੀ ਕੀਮਤ ਤੇ 40 ਰੁਪਏ ਟੈਕਸ ਵਸੂਲ ਰਹੀ ਹੈੇ ਅਤੇ ਹੁਣ ਤੱਕ ਮੋਦੀ ਸਰਕਾਰ 9 ਵਾਰ ਟੈਕਸ ਵਧਾ ਚੁੱਕੀ ਹੈ ਜਿਸ ਕਰਕੇ ਮੋਦੀ ਸਰਕਾਰ ਦੇਸ਼ ਦਾ ਵਿਕਾਸ ਨਾ ਕਰਕੇ ਭਾਰਤੀ ਜਨਤਾ ਪਾਰਟੀ ਦੇ ਆਗੂਆ ਦੇ ਵਿਕਾਸ ਵਿੱਚ ਜਿਆਦਾ ਰੁੱਝੀ ਹੋਈ ਹੈ।  ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ  ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਨਰਿੰਦਰ ਮੋਦੀ ਸਰਕਾਰ ਨੂੰ ਚੱਲਦਾ ਕਰਨ ਲਈ ਕਾਗਰਸ ਪਾਰਟੀ ਦੀ ਵਿਚਾਰਧਾਰਾ ਨਾਲ ਜੁੜੀਏ ਤਾ ਜੋ ਦੇਸ਼ ਦੀ ਵਾਗਡੋਰ ਸੁਰੱਖਿਅਤ ਹੱਥਾਂ ਵਿੱਚ ਆ ਸਕੇ।
ਇਨ੍ਹਾਂ ਰੋਸ਼ ਪ੍ਰਦਰਸ਼ਨਾਂ ਦੋਰਾਨ ਡਾ ਕਰਨ ਵੜਿੰਗ ਇੰਚਾਰਜ ਲੁਧਿਆਣਾ ਦਿਹਾਤੀ ਪੰਜਾਬ ਪ੍ਰਦੇਸ਼ ਕਾਂਗਰਸ,  ਮਨਜੀਤ ਸਿੰਘ ਭਰੋਵਾਲ, ਤੇਲੂ ਰਾਮ ਬਾਂਸਲ ਪ੍ਰਧਾਨ ਨਗਰ ਕੌਸ਼ਲ ਮੁੱਲਾਂਪੁਰ, ਬਲਵਿੰਦਰ ਸਿੰਘ ਸੇਖੋ, ਗੁਰਮੇਲ ਸਿੰਘ ਮੋਰਕਰੀਮਾ, ਜਗਰੂਪ ਸਿੰਘ ਹਸਨਪੁਰ,  ਗੁਰਜੀਤ ਸਿੰਘ ਜੰਡੀ, ਸੁਭਮ ਮੁੱਲਾਪੁਰ, ਕਰਨੈਲ ਸਿੰਘ ਗਿੱਲ ਮੁੱਲਾਂਪੁਰ, ਨਿਰਮਲ ਸਿੰਘ ਪੰਡੋਰੀ, ਸਾਧੂ ਸਿੰਘ ਸੇਖੂਪੁਰਾ, ਕੁਲਦੀਪ ਸਿੰਘ ਬੱਦੋਵਾਲ, ਅਮਰਜੋਤ ਸਿੰਘ ਸਰਪੰਚ ਬੱਦੋਵਾਲ, ਗੁਲਵੰਤ ਸਿੰਘ ਜੰਡੀ, ਜਗਰਾਜ ਸਿੰਘ ਜੰਡੀ, ਦਰਸ਼ਨ ਸਿੰਘ ਵਿਰਕ, ਸੁਰਿੰਦਰ ਸਿੰਘ ਕੈਲਪੁਰ,ਕੋਸ਼ਲਰ ਸੁਭਾਸ ਨਾਗਰ, ਹਰਵਿੰਦਰ ਸਿੰਘ ਸੇਖੋ, ਪ੍ਰਮਿੰਦਰ ਸਿੰਘ ਲਤਾਲਾ,ਸਤਨਾਮ ਸਿੰਘ ਮੋਰਕਰੀਮਾ, ਗੁਰਮੇਲ ਸਿੰਘ ਬੱਗੂ ਧੂਰਕੋਟ,ਜਸਵਿੰਦਰ ਸਿੰਘ ਹੈਪੀ ਕੋਸਲਰ, ਬਜਰੰਗ ਬਾਂਸਲ ਅਤੇ ਭਾਰੀ ਗਿਣਤੀ ਵਿੱਚ ਕਾਂਗਰਸੀ ਆਗੂ ਅਤੇ ਮਹਿਲਾ ਕਾਂਗਰਸੀ ਵਰਕਰ ਸਨ।

WRITTEN BY