Skip to content
Independent perspectives. Global stories.
BREAKING

ਸਵਿਫਟ ਤੇ ਅਲਟੋ ਦੀ ਸਿੱਧੀ ਟੱਕਰ ’ਚ ਇਕ ਦੀ ਮੌਤ

Share this story

ਮੌੜ ਮੰਡੀ, 24 ਜੂਨ (ਰੇਸ਼ਮ ਸਿੰਘ ਕੁੱਬੇ)- ਤਲਵੰਡੀ ਸਾਬੋ ਰੋੜ ਤੇ ਪੈਂਦੇ ਪਿੰਡ ਸ਼ੇਖਪੁਰਾ ਵਿਖੇ ਅੱਜ ਸਵਿਫ਼ਟ ਕਾਰ ਤੇ ਅਲਟੋ ਕਾਰ ਦੀ ਸਿੱਧੀ ਟੱਕਰ ਵਿਚ ਅਲਟੋ ਕਾਰ ਚਾਲਕ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮੌੜ ਮੰਡੀ ਤੋਂ ਤਲਵੰਡੀ ਸਾਬੋ ਵੱਲ ਜਾ ਰਹੀ ਸਵਿਫ਼ਟ ਕਾਰ ਜੇ ਕੇ 0 2 ਬੀ ਆਰ 1434 ਅਤੇ ਤਲਵੰਡੀ ਸਾਬੋ ਤੋਂ ਮੌੜ ਆ ਰਹੀ ਅਲਟੋ ਕਾਰ ਪੀ ਬੀ 45 ‘6594 ਜਿਸ ਨੂੰ ਕਿ ਅਮਰਜੀਤ ਸਿੰਘ ਪੁੱਤਰ ਹਰਚੇਤ ਸਿੰਘ ਪਿੰਡ ਰਾਜਗੜ੍ਹ ਕੁੱਬੇ ਚਲਾ ਰਿਹਾ ਸੀ ਦੀ ਆਪਸ ਵਿਚ ਟੱਕਰ ਹੋ ਗਈ ਜਿਸ ਨਾਲ ਕਿ ਅਲਟੋ ਚਾਲਕ ਅਮਰਜੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਅਲਟੋ ਕਾਰ ਵਿਚ ਸਵਾਰ ਚਾਲਕ ਦੀ ਪਤਨੀ ਤੇ ਲੜ੍ਹਕੇ ਦੇ ਵੀ ਗੰਭੀਰ ਸੱਟਾਂ ਲੱਗੀਆਂ ਹਨ। ਓਧਰ ਸਵਿਫ਼ਟ ਕਾਰ ਸਵਾਰਾਂ ਦੇ ਵੀ ਕਾਫੀ ਸੱਟਾਂ ਲੱਗੀਆਂ ਹਨ। ਏਥੇ ਇਹ ਵੀ ਦੱਸਣਾ ਬਣਦਾ ਹੈ ਕਿ ਅਮਰਜੀਤ ਸਿੰਘ ਦਾ ਪਰਿਵਾਰ ਗੁਰਮੁੱਖ ਪਰਿਵਾਰ ਸੀ ਤੇ ਗੁਰੂਘਰ ਨਾਲ ਜੁੜਿਆ ਹੋਇਆ ਸੀ ਤੇ ਤਲਵੰਡੀ ਸਾਬੋ ਗੁਰੂਘਰ ਤੋਂ ਸੇਵਾ ਕਰਕੇ ਵਾਪਸ ਪਿੰਡ ਆ ਰਹੇ ਸਨ ਕਿ ਰਸਤੇ ਵਿਚ ਇਹ ਘਟਨਾ ਹੋ ਗਈ। ਇਸ ਘਟਨਾਂ ਦਾ ਪਤਾ ਲਗਦਿਆਂ ਹੀ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ।

WRITTEN BY