ਬਠਿੰਡਾ, 24 ਜੂਨ (ਸੁਖਵਿੰਦਰ ਸਿੰਘ ਸਰਾਂ)- ਅਜ ਇਨਸਾਫ਼ ਦੀ ਲਹਿਰ ਪੰਜਾਬ ਵਲੋਂ ਡਾ: ਵਿਚ ਰਣਜੀਤ ਸਿੰਘ ਦੀ ਪ੍ਰਧਾਨਗੀ ਵਿਚ ਚਿਟ ਫ਼ੰਡ ਕੰਪਨੀਆਂ ਦੇ ਸਤਾਏ ਹੋਏ ਲੋਕਾਂ ਨੂੰ ਇਨਸਾਫ ਦਿਵਾਉਣ ਦੇ ਦੇ ਸੰਖੇਪ ਵਿਚ ਮਾਣਯੋਗ ਸ੍ਰੀ ਗੁਰਪ੍ਰੀਤ ਸਿੰਘ ਕਾਂਗੜ ਊਰਜਾ ਮੰਤਰੀ ਪੰਜਾਬ ਨੂੰ ਮੰਗ ਪਤਰ ਦਿਤਾ ਗਿਆ। ਇਹ ਮੰਗ ਪਤਰ ਦੇਣ ਸਮੇਂ ਵਿਸ਼ੇਸ਼ ਤੌਰ ਤੇ ਗੁਰਭੇਜ ਸਿੰਘ ਸੰਧੂ ਚੇਅਰਮੈਨ ਇਨਸਾਫ਼ ਦੀ ਲਹਿਰ ਪੰਜਾਬ ਅਤੇ ਇਸਤਰੀ ਵਿੰਗ ਦੀ ਸੂਬਾ ਪ੍ਰਧਾਨ ਮੈਡਮ ਦਰਸ਼ਨਾ ਜੋਸ਼ੀ ਜੀ ਸ਼ਾਮਿਲ ਹੋਏ ਇਸ ਮੰਗ ਪਤਰ ਵਿਚ ਚਿਟ ਫੰਡ ਕੰਪਨੀਆਂ ਦੇ ਫਨ ਫਾਇਰ ਸਿਮ ਇੰਡੀਆ ਲਿਮਟਿਡ ਅਤੇ ਟਰੁਥ ਏਮਜ਼ ਪ੍ਰਾਈਵੇਟ ਲਿਮਟਿਡ ਬਠਿੰਡਾ ਦੇ ਮਾਲਕ ਅਤੇ ਐਮਡੀ ਰਾਜਵਿੰਦਰ ਸਿੰਘ ਦੇ ਦੇ ਖਿਲਾਫ ਉਪਰੋਕਤ ਸੰਸਥਾ ਵਲੋਂ ਤਿਖੇ ਸੰਘਰਸ਼ ਦੀ ਬਦੌਲਤ ਪਰਚਾ ਦਰਜ ਕਰਵਾਉਣ ਵਿਚ ਸਫਲ ਹੋਏ ਹਨ ।ਹੁਣ ਅਸੀਂ ਊਰਜਾ ਮੰਤਰੀ ਸ੍ਰੀ ਗੁਰਪ੍ਰੀਤ ਸਿੰਘ ਕਾਂਗੜ ਨੂੰ ਮੰਗ ਕਰਦੇ ਹਾਂ ਕਿ ਰਾਜਵਿੰਦਰ ਸਿੰਘ ਦੀ ਗ੍ਰਿਫ਼ਤਾਰੀ ਕਰਵਾਈ ਜਾਵੇ ਅਤੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਵਾਪਸ ਕਰਵਾਈ ਜਾਵੇ।ਇਸ ਮੌਕੇ ਇਨਸਾਫ ਦੀ ਲਹਿਰ ਯੂਨੀਅਨ ਪੰਜਾਬ ਦੇ ਸਮੂਹ ਮੈਂਬਰ ਅਤੇ ਅਹੁਦੇਦਾਰ ਸ਼ਾਮਿਲ ਹੋਏ।
ਚਿੱਟ ਫੰਡ ਕੰਪਨੀ ਦੇ ਐਮ ਡੀ ਦੀ ਗ੍ਰਿਫਤਾਰੀ ਨੂੰ ਲੈ ਕੇ ਦਿੱਤਾ ਮੰਗ ਪੱਤਰ



