Skip to content
Independent perspectives. Global stories.
BREAKING

ਮਾਸਟਰ ਕੈਡਰ ਅਧਿਆਪਕਾਂ ਵੱਲੋਂ ਮੰਤਰੀ ਨੂੰ ਮੰਗਪੱਤਰ

Share this story

ਨਾਭਾ, 24 ਜੂਨ (ਕਰਮਜੀਤ ਸੋਮਲ, ਸਿਕੰਦਰ ਸਿੰਘ)- 3582 ਮਾਸਟਰ ਕੈਡਰ ਅਧਿਆਪਕ ਯੂਨੀਅਨਦੀ ਪਟਿਆਲਾ ਇਕਾਈ ਵੱਲੋਂ ਅੱਜ ਇੱਥੇ ਕੈਬਨਿਟ ਮੰਤਰੀਸਾਧੂ ਸਿੰਘ ਧਰਮਸੋਤ ਨੂੰ ਮੰਗ ਪੱਤਰ ਸੋਂਪਿਆ ਗਿਆ। ਇਸ ਦੌਰਾਨਅਧਿਆਪਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿੱਖਿਆ ਮੰਤਰੀ ਵੱਲੋਂ 29 ਜੂਨ ਨੂੰ 2000 ਅਧਿਆਪਕਾਂ ਨੂੰ ਵੰਡੇ ਜਾਣ ਵਾਲੇ ਨਿਯੁਕਤੀ ਪੱਤਰ ਪ੍ਰੋਗਰਾਮ ਦਾ ਜੱਥੇਬੰਦੀ ਵੱਲੋਂਸਵਾਗਤ ਕੀਤਾ ਗਿਆ। ਅਧਿਆਪਕਾਂ ਨੇ ਕਿਹਾ ਕਿ ਸਿੱਖਿਆ ਵਿਭਾਗਵੱਲੋਂ ਨਿਯੁਕਤੀਆਂ ਬਾਰਡਰ ਏਰੀਆ ਵਿੱਚ ਕਰਵਾਈਆਂ ਜਾ ਰਹੀਆਂਹਨ। ਜਿਸ ਵਿੱਚ ਸਰਕਾਰ ਵੱਲੋਂ ਦਿੱਤੇ ਜਾਣ ਵਾਲੇ ਭੱਤੇ 10300 ਤੇ ਇੰਨੀ ਦੂਰ ਜਾ ਕੇ ਕੰਮ ਕਰਨਾ ਬਹੁਤ ਔਖਾ ਹੈ। ਵਿਭਾਗੀ ਜਾਣਕਾਰੀਅਨੁਸਾਰ ਜ਼ਿਲ੍ਹਾ ਪਟਿਆਲੇ ਦੇ ਵਿੱਚ ਸਾਇੰਸ ਦੀਆਂ 71, ਗਣਿਤਦੀਆਂ 70 ਆਦਿ ਪੋਸਟਾਂ ਖਾਲੀ ਪਈਆਂ ਹਨ ਪਰੰਤੂ ਜ਼ਿਲ੍ਹੇ ਵਿੱਚਕੇਵਲ 63 ਸਾਇੰਸ ਅਧਿਆਪਕ ਅਤੇ ਗਣਿਤ ਦੇ 22 ਅਧਿਆਪਕ ਮੈਰਿਟਵਿੱਚ ਆਏ ਹਨ। ਇਸ ਤੇ ਸੁਣਦੇ ਹੋਏ ਮਾਣਯੋਗ ਕੈਬਨਿਟ ਮੰਤਰੀਸਾਧੂ ਸਿੰਘ ਧਰਮਸੋਤ ਜੀ ਨੇ ਵਫਦ ਨੂੰ ਭਰੋਸਾ ਦਿਵਾਇਆ ਕਿਆਉਣ ਵਾਲੀ ਕੈਬਨਿਟ ਮੀਟਿੰਗ ਵਿੱਚ ਉਹ ਇਸ ਵਿਸ਼ੇ ਤੇ ਸਿੱਖਿਆਮੰਤਰੀ ਅਤੇ ਮੁੱਖ ਮੰਤਰੀ ਨਾਲ ਜ਼ਰੂਰ ਚਰਚਾ ਕਰਨਗੇ ਅਤੇ ਇਸ ਚੀਜ਼ਦਾ ਹੱਲ ਕਰਾਉਣਗੇ। ਇੱਕ ਅਧਿਆਪਕ ਨੇ ਦੱਸਿਆ ਕਿ 10300 ਦੀ ਨਿਮਾਣੀ ਤਨਖਾਹ ਤੇ ਕਿਵੇਂ ਬਾਰਡਰ ਏਰੀਆ ਤੇ ਜਾ ਕੇ ਗੁਜਾਰਾ ਕਰਸਕੇਗਾ। ਵਫਦ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਨਿਯੁਕਤੀ ਪੱਤਰਉਨ੍ਹਾਂ ਦੇ ਜੱਦੀ ਜ਼ਿਲ੍ਹਿਆਂ ਵਿੱਚ ਦਿੱਤੀ ਜਾ ਸਕੇ ਤਾਂ ਕਿਅਧਿਆਪਕ ਮਾਨਸਿਕ ਅਤੇ ਆਰਥਿਕ ਸ਼ੋਸਣ ਤੋਂ ਬਚ ਕੇ ਆਪਣੇ ਕਿੱਤੇ ਪ੍ਰਤੀ ਇਮਾਨਦਾਰੀ ਨਾਲ ਕੰਮ ਕਰ ਸਕੇ। ਇਸ ਮੌਕੇ ਗਗਨ ਮਿੱਡਾ, ਅਤੁਲ ਗੁਪਤਾ, ਸੁਖਜੀਤ ਕੌਰ, ਰੀਪਿਕਾ, ਅਨੂ ਭਾਟੀਆ, ਜਸਨਦੀਪਕੌਰ ਆਦਿ 3582 ਪਟਿਆਲਾ ਇਕਾਈ ਦੇ ਮੈਂਬਰ ਮੌਜੂਦ ਸਨ।

WRITTEN BY