ਪੱਟੀ, 24 ਜੂਨ (ਬਲਦੇਵ ਸਿੰਘ ਸੰਧੂ)- ਐਸ.ਐਸ.ਪੀ ਤਰਨ ਤਾਰਨ ਦਰਸ਼ਨ ਸਿੰਘ ਮਾਨ ਦੀਆ ਹਦਾਇਤਾ ਅਨੁਸਾਰ ਤੇ ਡੀ.ਐਸ.ਪੀ ਸੋਹਣ ਸਿੰਘ ਅਗਵਾਈ ਹੇਠ ਸਮਾਜ ਵਿਰੋਧੀ ਅਨਸਰਾ ਦੇ ਖਿਲਾਫ ਵਿਢੀ ਮੁਹਿੰਮ ਤਹਿਤ ਥਾਣਾ ਹਰੀਕੇ ਦੇ ਏ.ਐਸ.ਆਈ ਹਰਦਿਆਲ ਸਿੰਘ ਨੇ ਹਰੀਕੇ ਖਾਲੜਾ ਰੋਡ ਤੇ ਬਸ ਅਡਾ ਕਿਰਤੋਵਾਲ ਵਿਖੇ ਆਪਣੀ ਪੁਲਿਸ ਪਾਰਟੀ ਸਮੇਤ ਸਪੈਸ਼ਲ ਨਾਕਾ ਲਗਾ ਕੇ ਟਰੈਫਿਕ ਨਿਯਮਾ ਦੀ ਉਲੰਘਣਾ ਕਰਨ ਵਾਲਿਆ ਦੇ 10 ਚਲਾਨ ਕਟੇ ਗਏ। ਉਨ੍ਹਾਂ ਨੇ ਆਪਣੀ ਪੁਲਿਸ ਪਾਰਟੀ ਸਮੇਤ ਕਾਰਾ ਅਤੇ ਹੋਰ ਵਹੀਕਲਾ ਦੀ ਤਲਾਸ਼ੀ ਵੀ ਕੀਤੀ ਗਈ।ਉਹਨਾ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਆਪਣੇ ਵਹੀਕਲਾ ਦੇ ਕਾਗਜਾਤ ਪੂਰੇ ਕੀਤੇ ਜਾਣ ਅਤੇ ਟਰੈਫਿਕ ਨਿਯਮਾ ਦੀ ਪਾਲਣਾ ਕੀਤੀ ਜਾਵੇ।ਕਿਉਕਿ ਮਾਮੂਲੀ ਜਿਹੀ ਅਣਗਿਹਲੀ ਕਰਕੇ ਸੜਕੀ ਹਾਦਸੇ ਵਾਪਰਦੇ ਹਨ ਅਤੇ ਕੀਮਤੀ ਜਾਨਾ ਆਜਾਂਈ ਚਲੀਆ ਜਾਦੀਆ ਹਨ।ਉਹਨਾ ਨੇ ਆਮ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਟਰੈਫਿਕ ਨਿਯਮਾ ਦੀ ਪਾਲਣਾ ਕਰਨ ਤਾ ਕਿ ਹਰ ਰੋਜ਼ ਹੁੰਦੇ ਸੜਕੀ ਹਾਦਸਿਆ ਨੂੰ ਘਟ ਕੀਤਾ ਜਾ ਸਕੇ ਨਾਬਾਲਗ ਬਚਿਆ ਦੇ ਹਥਾਂ ਵਿਚ ਵਹੀਕਲ ਨਾ ਦਿਤੇ ਜਾਣ।
ਬੱਸ ਅੱਡਾ ਕਿਰਤੋਵਾਲ ਵਿਖੇ ਸਪੈਸ਼ਲ ਨਾਕਾ ਲਗਾ ਕੇ ਕੱਟੇ ਚਲਾਨ



